ਦੇ ਬਾਰ ਮੂਹਰੇ ਖੜ੍ਹੀਆਂ ਚੁੱਪ-ਚਾਪ ਉਹਨੂੰ ਸੁਣ ਰਹੀਆਂ ਹਨ। ਨਾ ਹੱਸਦੀਆਂ, ਨਾ ਬੋਲਦੀਆਂ, ਬਸ ਸਣ ਰਹੀਆਂ ਹਨ। ਜੋਗਿੰਦਰਪਾਲ ਕਮਰੇ ਵਿੱਚ ਮੰਜੇ ਉੱਤੇ ਪਿਆ ਵਿਰਸਾ ਸਿੰਘ ਦੀ ਘਰ ਵਾਲੀ ਦੀ ਉੱਚੀ ਆਵਾਜ਼ ਸੁਣ ਰਿਹਾ ਹੈ। ਅੰਦਰੋਂ ਉਹ ਖੁਸ਼ ਹੈ ਕਿ ਚੰਗਾ ਹੋਇਆ-ਕੁੱਤਾ ਮਰ ਗਿਆ। ਹੁਣ ਉਹਨਾਂ ਨੂੰ ਆਪਣੀ ਦੇਹਲੀ ਦੁਬਾਰਾ ਨਹੀਂ ਧੋਣੀ ਪਿਆ ਕਰੇਗੀ। ਪਰ ਵਿਰਸਾ ਸਿੰਘ ਦੀ ਘਰਵਾਲੀ ਦੀਆਂ ਗਾਲ੍ਹਾਂ ਸੁਣ ਕੇ ਉਹ ਖਿੱਝ ਉੱਠਦਾ ਹੈ- ਮਰ ਗਿਆ ਤਾਂ ਮਰ ਗਿਆ ਸਹੀ। ਅਸੀਂ ਤਾਂ ਨਹੀਂ ਮਾਰ ਦਿੱਤਾ ਕੁੱਤੇ ਨੂੰ।
ਉਹ ਝਟਕੇ ਨਾਲ ਮੰਜੇ ਤੋਂ ਉੱਠਦਾ ਹੈ। ਸ਼ਕੁੰਤਲਾ ਬਾਰ ਵਿੱਚ ਖੜ੍ਹੀ ਵਿਰਸਾ ਸਿੰਘ ਦੀ ਘਰਵਾਲੀ ਦੀਆਂ ਗਾਲ੍ਹਾਂ ਸੁਣ ਰਹੀ ਹੈ। ਬੱਸ ਚੁੱਪ-ਚਾਪ ਸੁਣ ਰਹੀ ਹੈ, ਜਿਵੇਂ ਉਹਦੇ ਸਾਰੇ ਬੋਲ ਸੁਣ ਕੇ ਹੀ ਉਹ ਕੁਝ ਆਖੇਗੀ।ਜੋਗਿੰਦਰਪਾਲ ਕੜਕ ਕੇ ਬੋਲਦਾ ਹੈ- 'ਹਾਂ, ਉਹ ਸੱਪ ਮੇਰਾ ਐ। ਮੈਂ ਪਾਲਿਆ ਹੋਇਐ ਉਹਨੂੰ। ਤੂੰ ਕੁੱਤਾ ਪਾਲ ਸਕਦੀ ਐਂ ਤਾਂ ਅਸੀਂ ਸੱਪ ਨਹੀਂ ਪਾਲ ਸਕਦੇ? ਤੇਰੇ ਵਾਂਗੂੰ ਅਸੀਂ ਆਪਣੇ ਸੱਪ ਨੂੰ ਨਿੱਤ-ਨਿੱਤ ਨ੍ਹੀ ਗਲੀਆਂ 'ਚ ਛੱਡਦੇ ਫਿਰਦੇ। ਇੱਕ ਦਿਨ ਛੱਡਦੇ ਆਂ ਕਦੇ, ਲੋੜ ਵੇਲੇ।'
174
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ