ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/178

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੋਹੇ ਦਾ ਗੇਟ

ਤੇ ਉਸ ਦਿਨ ਲੋਹੇ ਦਾ ਗੇਟ ਮੁਕੰਮਲ ਹੋ ਗਿਆ। ਮੈਂ ਸੁੱਖ ਦਾ ਸਾਹ ਲਿਆ। ਚੱਲ, ਅੱਜ ਤਾਂ ਲੱਗ ਹੀ ਜਾਵੇਗਾ ਗੇਟ। ਨਹੀਂ ਤਾਂ ਪਹਿਲਾਂ ਪੰਦਰਾਂ ਦਿਨਾਂ ਤੋਂ ਘਰ ਦਾ ਦਰਵਾਜ਼ਾ ਖੁੱਲਾ ਪਿਆ ਸੀ। ਚਾਹੇ ਦੋਹਾਂ ਥਮਲਿਆਂ ਵਿਚਕਾਰ ਆਦਮੀ ਦੇ ਮੋਢੇ ਤੱਕ ਇੱਟਾਂ ਦੀ ਆਰਜ਼ੀ ਦੀਵਾਰ ਬਣਾ ਦਿੱਤੀ ਗਈ ਸੀ, ਕੋਈ ਡੰਗਰ-ਪਸ਼ ਅੰਦਰ ਨਹੀਂ ਵੜਦਾ ਸੀ। ਗਲੀ ਦੇ ਸੁਰ ਨਹੀਂ ਆਉਂਦੇ ਸਨ। ਫੇਰ ਵੀ ਰਾਤ ਨੂੰ ਕੁੱਤੇ ਕੰਧ ਟੱਪ ਕੇ ਆ ਜਾਂਦੇ ਤੇ ਵਿਹੜੇ ਦੇ ਜੂਠੇ ਭਾਂਡੇ ਸੁੰਘਦੇ ਫਿਰਦੇ। ਕੁੱਤਿਆਂ ਨੂੰ ਛੱਡ, ਮੈਨੂੰ ਬਹੁਤਾ ਡਰ ਚੋਰ ਦਾ ਰਹਿੰਦਾ। ਕੰਧ ਟੱਪ ਕੇ ਕੋਈ ਆ ਸਕਦਾ ਸੀ। ਏਸ ਕਰਕੇ ਮੈਨੂੰ ਵਿਹੜੇ ਵਿੱਚ ਸੌਣਾ ਪੈਂਦਾ।ਗਰਮੀ ਦਾ ਮਹੀਨਾ, ਬੇਸ਼ੁਮਾਰ ਮੱਛਰ।ਗੇਟ ਬੰਦ ਹੋਵੇ ਤਾਂ ਅੰਦਰ ਬਿਜਲੀਪੱਖੇ ਹੇਠ ਮੌਜ ਨਾਲ ਸੁੱਤਾ ਜਾ ਸਕਦਾ ਸੀ। ਕਮਰਿਆਂ ਵਿੱਚ ਤਾਂ ਕੂਲਰ ਵੀ ਸੀ। ਹਰ ਰੋਜ਼ ਖਿੱਝ ਚੜ੍ਹਦੀ-ਇਹ ਪਾਪੀ ਮਿਸਤਰੀ ਗੇਟ ਬਣਾ ਕੇ ਦਿੰਦਾ ਕਿਉਂ ਨਹੀਂ? ਜਦੋਂ ਵੀ ਜਾਈਦਾ ਹੈ, ਨਵਾਂ ਲਾਰਾ ਲਾ ਦਿੰਦਾ ਹੈ। ਗੇਟ ਦਾ ਫਰੇਮ ਬਣਾ ਕੇ ਰੱਖ ਛੱਡਿਆ ਹੈ। ਕਹੇਗਾ-ਗੇਟ ਦਾ ਡਜੈਨ’ ਕਿਹਾ-ਜ਼ਾ ਰੱਖੀਏ?” ਮੈਨੂੰ ਅੱਗ ਲੱਗ ਜਾਂਦੀ।-ਬਾਬਿਓ , ਡਿਜ਼ਾਇਨ ਤਾਂ ਪਹਿਲੇ ਦਿਨ ਈ ਥੋਡੀ ਕਾਪੀ ’ਚ ਲਿਖਵਾ ਦਿੱਤਾ ਸੀ। ਹੁਣ ਇਹ ਪੁੱਛਣ ਦਾ ਕੀ ਮਤਲਬ? ਇਹ ਤਾਂ ਉਹ ਗੱਲ ਐ, ਕਿਸੇ ਦਰਜ਼ੀ ਕੋਲ ਤੁਸੀਂ ਇਕਰਾਰ ਵਾਲੇ ਦਿਨ ਆਪਣੀ ਕਮੀਜ਼ ਲੈਣ ਜਾਓ ਤੇ ਉਹ ਅੱਗੋਂ ਪੁੱਛਣ ਲੱਗ ਪਵੇ-ਕਾਰ ਕਿਹੋ-ਜ਼ੇ ਬਣਾਉਣੇ ਨੇ? ਬਟਨ ਨੇ ਲਾਈਏ? ਜੇਬਾਂ ਦੋ ਜਾ ਇੱਕ?'

ਅਸਲ ਵਿੱਚ ਗੱਲ ਇਹ ਸੀ ਕਿ ਉਹ ਆਲੇ-ਦੁਆਲੇ ਦੇ ਪਿੰਡਾਂ ਤੋਂ ਆਉਣ ਵਾਲੇ ਗਾਹਕਾਂ ਦਾ ਕੰਮ ਕਰਕੇ ਦੇਈ ਜਾ ਰਹੇ ਸਨ ਤੇ ਮੈਂ ਲੋਕਲ ਸਾਂ। ਮੈਂ ਕਿੱਧਰ ਜਾਣਾ ਸੀ। ਮੇਰਾ ਤਾਂ ਉਹ ਕਦੋਂ ਵੀ ਕਰਕੇ ਦੇ ਦਿੰਦੇ। ਮੇਰੀ ਤਾਂ ਉਹਨਾਂ ਨਾਲ ਕੁਝ ਜਾਣ-ਪਛਾਣ ਵੀ ਸੀ। ਹੋਰ ਕੋਈ ਹੁੰਦਾ→ਆਖ ਦਿੰਦਾ-ਨਹੀਂ ਬਣਾ ਕੇ ਦੇਣਾ ਗੇਟ ਨਾ ਬਣਾਓ। ਮੈਂ ਹੋਰ ਕਿਧਰੇ ਸਾਈਫ਼ੜਾ ਦਿੰਨਾ। ਪਰ ਉਹਨਾਂ ਅੱਗੇ ਅੱਖਾਂ ਦੀ ਸ਼ਰਮ ਮਾਰਦੀ।ਤੇ ਫੇਰ ਫਰੇਮ ਬਣਾ ਕੇ ਸਾਹਮਣੇ ਰੱਖਿਆਪਿਆ ਸੀ।

ਬੁੱਢਾ ਬਾਬਾ ਕੁਰਸੀ ਡਾਹ ਕੇ ਸਾਹਮਣੇ ਬੈਠਾ ਰਹਿੰਦਾ, ਕੰਮ ਚਾਰ ਬੰਦੇ ਕਰਦੇ। ਇਹਨਾਂ ਵਿਚੋਂ ਇੱਕ ਅੱਧਖੜ ਉਮਰ ਦਾ ਸੀ, ਤਿੰਨ ਨੌਜਵਾਨ। ਉਹ ਮਾਹਵਾਰੀ ਤਨਖ਼ਾਹ ਲੈਂਦੇ। ਬਾਬੇ ਦਾ ਮੁੰਡਾ ਵੀ ਸੀ, ਉਹ ਉੱਤਲੇ ਕੰਮ ਉੱਤੇ ਸਕੂਟਰ ਲੈ ਕੇ ਘੁੰਮਦਾ ਫਿਰਦਾ ਰਹਿੰਦਾ। ਵਰਕਸ਼ਾਪ ਵਿੱਚ ਲੋਹੇ ਦਾ ਗੇਟ ਤੇ ਖਿੜਕੀਆਂ ਦੇ ਨਾਪ ਲੈਂਦਾ। ਜਾਂ ਫੇਰ ਬਾਜ਼ਾਰ ਵਿਚੋਂ ਲੋਹਾ ਖਰੀਦ ਕੇ ਲਿਆਂਉਂਦਾ। ਕਦੇ ਕਦੇ ਵੱਡੇ ਸ਼ਹਿਰੀ ਵੀ ਜਾਂਦਾ।

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ

178