ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/18

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤਾਂ ਹੈ। ਲੁੱਟ-ਖਸੁੱਟ ਤਾਂ ਓਵੇਂ ਜਿਵੇਂ ਹੈ। ਮਹਿੰਗਾਈ ਦੇਖੋ। ਅਫ਼ਸਰ ਕੁਰੱਪਟ ਨੇ, ਵਜ਼ੀਰ ਆਪ ਕਰਵਾਉਂਦੇ ਨੇ ਕੁਰੱਪਸ਼ਨ। ਆਮ ਆਦਮੀ ਦਰੜਿਆ ਜਾ ਰਿਹਾ ਹੈ। ਭੱਠਾ ਬੈਠਾ ਪਿਆ ਹੈ, ਸਾਰੇ ਮੁਲਕ ਦਾ। ਪੈਨਸ਼ਨ ਤਾਂ ਦੇਸ਼ ਨਾਲ ਗ਼ੱਦਾਰੀ ਹੈ। ਕਰੋੜਾਂ ਲੋਕਾਂ ਦੀਆਂ ਮਜਬੂਰੀਆਂ ਉੱਤੇ ਇੱਕ ਵੱਡਾ ਮਜ਼ਾਕ। ਦੇਸ਼ ਤਾਂ....'ਉਹ ਭਾਵੁਕ ਹੋ ਗਿਆ ਸੀ।

'ਗੱਲ ਤਾਂ ਠੀਕ ਹੈ, ਪਰ ਬਣੇ ਕੀ?' ਮੈਂ ਵੀ ਚਿੰਤਾ ਪ੍ਰਗਟ ਕੀਤੀ, ਪਰ ਬੈਂਚ ਉੱਤੋਂ ਉੱਠਣ ਦੀ ਕਾਹਲ ਵੀ ਦਿਖਾਈ।

'ਛੱਬੀ ਸਤਾਈ ਸਾਲ ਹੋ ਗਏ, ਹੁਣ ਤਾਂ ਲੋਕਾਂ ਨੂੰ ਕੋਈ ਹੱਲ ਸੋਚਣਾ ਹੀ ਪਵੇਗਾ।'

'ਕੀ ਹੱਲ?' ਉੱਠਦੇ-ਉੱਠਦੇ ਮੈਂ ਪੁੱਛਿਆ।

'ਇੱਕ ਸੰਗਾਰਾਮ ਹੋਰ ....' ਮੇਰੇ ਵੱਲ ਅਖ਼ਬਾਰ ਵਧਾਉਂਦਿਆਂ ਉਸ ਨੇ ਆਪਣੀ ਗੱਲ ਜਾਰੀ ਰੱਖੀ ਹੋਈ ਸੀ।

ਮੈਂ ਉਸ ਨਾਲ ਹੱਥ ਮਿਲਾਇਆ।

ਮੇਰੀ ਗੱਡੀ ਆ ਗਈ ਸੀ। ♦

18

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ