ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/183

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਕੋਈ ਪਤਾ ਨਹੀਂ ਸੀ। ਛੋਟਾ ਇੱਕ ਮਕਾਨ, ਦੋ ਬੱਚੇ-ਇੱਕ ਮੁੰਡਾ, ਤੇ ਕੁੜੀ ਤੇ ਉਹਦੀ ਘਰ ਵਾਲੀ।ਮੁੰਡਾ-ਕੁੜੀ ਸਕੂਲ ਜਾਂਦੇ। ਬਹੂ ਜਗਰੂਪ ਨਾਲੋਂ ਵੀ ਵੱਧ ਅੱਗ ਦੀ ਨਾਲ ਸੀ।ਪੁਲਸੀਏ ਦੀ ਧੀ ਸੀ। ਸੱਸ-ਸਹੁਰੇ ਉੱਤੇ ਹੁਕਮ ਚਲਾਉਂਦੀ ਸੀ। ਦਸ ਦਿਨ ਮਸਾਂ ਕੱਟੇ।ਅਖ਼ੀਰ ਔਹ ਜਾ ਬੈਠੀ ਦੂਰ ਸ਼ਹਿਰ ਜਾ ਕੇ। ਕੁੰਮਣ ਨੂੰ ਸੋਚਦਾ, ਨੂੰਹ ਉਹਦੇ ਪੁੱਤ ਨੂੰ ਖਾ ਗਈ। ਡੈਣ ਕਿਤੋਂ ਦੀ। ਸੱਸ ਨੂੰ ਕੁਫ਼ਰ ਤੋਲਦੀ। ਨਿੱਤ ਝਗੜਾ-ਧੀਆਂ ਨੂੰ ਐਨਾਂ ਦਿਨੀ ਐਂ, ਮਗਰੋਂ ਕੀ ਰਹਿ ਜੂਗਾ ਫੇਰ? ਮੇਰੇ ਜੁਆਕਾਂ ਨੂੰ ਝੂਠਾ ਫੜਾਏਂਗੀ ਇੱਕ ਦਿਨ।

‘ਧੀਆਂ ਦਾ ਹੱਕ ਹੁੰਦੈ, ਭਾਈ। ਧੀਆਂ ਤਾਂ ਸਾਰੀ ਉਮਰ ਜਾਂਦੀਆਂ ਨੇ, ਪਿਓ ਦੇ ਘ। ਧੀਆਂ ਨੇ ਕਿਹੜਾ ਜ਼ਮੀਨ ਵੰਡਾਅ ਲੈਣੀ ਐ । ਚਤਿੰਨ ਕੁਰ ਠੋਕ ਕੇ ਜਵਾਬ ਦਿੰਦੀ। ਉਹ ਕਿਉਂ ਝਿਪਦੀ ਨੂੰਹ ਤੋਂ? ਨੂੰਹ ਦਾ ਕੀ ਹੱਕ ਹੁੰਦੈ ਬੋਲਣ ਦਾ? ਉਹ ਜੋ ਮਰਜ਼ੀ ਦੇਵੇ ਧੀਆਂ ਨੂੰ। ਕੱਲ੍ਹ ਦੀ ਭੂਤਨੀ ਸਿਵਿਆ ਵਿੱਚ ਅੱਧ ਕਰਨ ਨੂੰ ਫਿਰਦੀ ਹੈ। ਅੱਜ ਤੋਂ ਹੀ ਘਰ-ਬਾਰਨ ਬਣਨ ਨੂੰ ਤਕਾਉਂਦੀ ਹੈ।

‘ਜ਼ਮੀਨਾਂ ਨੂੰ ਕੀ ਮੁਰੱਬੇ ਬਸੇ ਜਾਂਦੇ ਐ? ਚਾਰ ਡਲੇ ਨੇ ਮਿੱਟੀ ਦੇ। ਇਹ ਵੀ ਫੜਾਈਂ ਇੱਕ ਦਿਨ, ਤਿੰਨਾਂ ਨੂੰ ਨੂੰਹ ਨਿਹੋਰਾ ਦਿੰਦੀ।

‘ਦਸ ਕੀਲੇ ਐ, ਥੋੜ੍ਹੀ ਹੁੰਦੀ ਐ ਦਸ ਕੀਲੇ? ਆਖ਼ਰ ਨੂੰ ਥੋਡੀ ਐ ਭਾਈ। ਧੀਆਂ ਦਾ ਤਾਂ ਬੱਸ ਝੱਗਾ ਚੁੰਨੀ ਐ। ਕਦੇ ਚਤਿੰਨ ਕੁਰ ਢੋਲੀ ਪੈ ਕੇ ਆਖਦੀ।

ਦਸ ਦੀ ਦਸ ਕਿੱਲੇ ਜ਼ਮੀਨ ਇਕੱਠੀ ਸੀ।ਵਿੱਚ ਮੋਟਰ ਲੱਗੀ ਹੋਈ। ਮੋਘੇ ਜਿੰਨਾ ਪਾਣੀ ਸੁੱਟਦੀ। ਕੱਸੀ ਦਾ ਪਾਣੀ ਵੀ ਲੱਗਦਾ। ਪਾਣੀ ਦੀ ਕੋਈ ਟੋਟ ਨਹੀਂ ਸੀ। ਧਰਤੀ ਵੀ ਚੰਗੀ ਸੀ। ਕਣਕਾਂ ਤੇ ਜੀਰੀਆਂ ਦੇ ਅੰਬਾਰ ਲੱਗ ਜਾਂਦੇ। ਫੁੱਮਣ ਨੂੰ ਤਕੜਾ ਜੱਟ ਸੀ। ਸੁਖੀ ਸੀ। ਚੌੜਾ ਹੋ ਕੇ ਸੱਥ ਵਿੱਚ ਬੈਠਦਾ। ਪਰ ਫੇਰ ਪੁੱਤ ਨੇ ਖੂੰਜੇ ਲਾ ਕੇ ਰੱਖ ਦਿੱਤਾ ਉਹਨੂੰ।

ਪਹਿਲਾਂ ਹਮੀਰੋ ਜੰਮੀ ਸੀ, ਫੇਰ ਜੰਗੀਰੋ। ਜਗਰੂਪ ਤੀਜੇ ਥਾਂ ਉੱਤੇ ਸੀ। ਫੁੱਮਣ ਨੂੰ ਆਖਦਾ ਹੁੰਦਾਵਣੀ 'ਚ ਸ਼ੇਰ ਇਕੋ ਬਹੁਤ ਹੁੰਦੈ। ਹੁਣ ਬੱਸ।'

ਚਤਿੰਨ ਕੁਰ ਦੀ ਜ਼ਿੰਦ-ਕੱਲੀ ਹੋਵੇ ਨਾ ਵਣਾਂ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ।ਜੋੜੀ ਚਾਹੀਦੀ ਐ। ਭਾਈ ਬਾਹਾਂ ਹੁੰਦੇ ਨੇ।” ਸ਼ਿੰਦਰੋ ਆਈ ਫੇਰ। ਜਗਰੂਪ ਸ਼ੇਰ-ਪੁੱਤ ਹੋਰ ਲਾਡਲਾ ਹੋ ਗਿਆ।

ਔਖਾ ਸੀ ਖੇਤੀ ਦਾ ਕੰਮ। ਫੁੱਮਣ ਨੂੰ ਚਾਹੁੰਦਾ ਸੀ, ਜਗਰੂਪ ਪੜ੍ਹ ਜਾਵੇ। ਕੋਈ ਅਫ਼ਸਰ ਬਣੇ ਤੇ ਛਾਂ ਵਿੱਚ ਬੈਠਿਆ ਕਰੇ। ਪਰ ਉਹ ਤਾਂ ਸੱਤਵੀਂ ਜਮਾਤ ਵਿਚੋਂ ਹੀ ਭਗੌੜਾ ਹੋ ਗਿਆ। ਬਸਤਾ ਚੁੱਕ ਕੇ ਘਰੋਂ ਤਾਂ ਤੁਰ ਪੈਂਦਾ, ਸਕੂਲ ਪਹੁੰਚਦਾ ਹੀ ਨਾ। ਜਾਂਦਾ ਵੀ ਤਾਂ ਕੋਈ ਬਹਾਨਾ ਬਣਾ ਕੇ ਸਕੂਲੋਂ ਖਿਸਕ ਜਾਂਦਾ।ਉਹਦਾ ਬਸਤਾ ਗੁਆਂਢੀ ਮੁੰਡੇ ਘਰ ਛੱਡ ਕੇ ਜਾਂਦੇ।

ਉਹ ਦਿਨੋ-ਦਿਨ ਅਲੱਥ ਹੁੰਦਾ ਗਿਆ। ਬੈਠਣ ਉਠਣ ਖਰੂਦੀ ਮੁੰਡਿਆਂ ਨਾਲ ਸੀ। ਸਕੂਲ ਦਾ ਖਹਿੜਾ ਜਮਾਂ ਹੀ ਛੱਡ ਗਿਆ। ਲੰਡੋਰ ਵਿਹਲਾ ਫਿਰਨ ਲੱਗਿਆ। ਉਲਾਂਭੇ ਆਉਂਦੇ। ਚਤਿੰਨ ਕੁਰ ਕੀਹਦੇ-ਕੀਹਦੇ ਨਾਲ ਆਢਾ ਲਾਵੇ। ਮਾਂ-ਪਿਓ ਦੋਵੇਂ ਜਿੱਚ ਹੋ ਗਏ। ਉਹ ਵੱਡੀਆਂ ਭੈਣਾਂ ਦਾ ਆਖਾ ਵੀ ਨਾ ਮੰਨਦਾ।

ਬੁਰਾ

183