ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/184

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਖੇਤੀ ਦੇ ਕੰਮ ਵਿੱਚ ਉਹਨੂੰ ਪਾਇਆ ਹੀ ਨਹੀਂ ਗਿਆ ਸੀ। ਘਰ ਦਾ ਕੋਈ ਕੰਮ ਨਾ ਕਰਦਾ। ਮੱਝ ਨੂੰ ਪਾਣੀ ਦਿਖਾਉਣ ਟੋਭੇ ਤੱਕ ਨਾ ਜਾਂਦਾ। ਫੁੱਮਣ ਸੂ ਦਾ ਉਹਨੂੰ ਅਫ਼ਸਰ ਬਣਾਉਣ ਦਾ ਸੁਫਨਾ ਕਿਧਰੋ ਹੀ ਉੱਡ ਪੁੱਡ ਗਿਆ। ਹੁਣ ਤਾਂ ਉਹ ਇਸ ਕਾਹਲ ਵਿੱਚ ਸੀ ਕਿ ਜਗਰੂਪ ਖੇਤੀ ਕਰੇ। ਦਸ ਕਿੱਲੇ ਭੋਇੰ ਹੈ। ਡਾਕਰ ਤੇ ਸੇਂਜੂ। ਅਜਿਹੀ ਜ਼ਮੀਨ ਵਿਚੋਂ ਤਾਂ ਚਾਹੇ ਆਦਮੀ ਹਰਾ ਕਰ ਲਵੇ ਕੋਈ।ਉਹ ਕਮਾਈ ਕਰੇ ਤੇ ਆਪਣਾ ਆਪ ਸੰਭਾਲੇ। ਪਰ ਜਗਰੂਪ ਸੁਣਦਾ ਹੀ ਨਹੀਂ ਸੀ। ਫੁੱਮਣ ਸੂ ਨੇ ਉਹਨੂੰ ਨੱਥਣਾ ਚਾਹਿਆ।ਅਲਕ-ਵਹਿੜਕਾ ਹੈ, ਆਪੇ ਸੀਲ ਹੋ ਜਾਵੇਗਾ। ਚਾਰ ਡਲਿਆ ਨੂੰ ਸਾਕ ਵੀ ਹੋ ਗਿਆ। ਇੱਕ ਜੁਆਕ ਹੋ ਗਿਆ, ਫੇਰ ਦੂਜਾ ਵੀ। ਪਰ ਜਗਰੂਪ ਅਲੱਥ ਦਾ ਅਲੱਥ ਰਿਹਾ। ਘਰ ਵੜਦਾ, ਰੋਟੀ ਖਾ ਜਾਂਦਾ। ਆਉਂਦਾ, ਚਾਹ ਪੀ ਲੈਣੀ। ਜਾਂ ਅੰਦਰ ਬਹਿ ਕੇ ਬਹੂ ਨਾਲ ਗੱਲਾਂ ਮਾਰਦਾ ਰਹਿੰਦਾ। ਬਹੂ-ਮੁੰਡਾ ਦੰਦ ਕੱਢੀ ਜਾਂਦੇ।ਤਿੰਨ ਕੁਰ ਖਿਝਦੀ-ਸ਼ਰਮ ਲਾਹ ਕੇ ਕਿੱਲੇ ਟੰਗ ਤੀ ਕਮੂਤ ਨੇ।"

ਮਾਮੇ ਸਮਝਾ ਕੇ ਜਾਂਦੇ।ਉਨ੍ਹਾਂ ਦਾ ਸੀਰੀ ਸਿਆਣਾ ਬੰਦਾ ਸੀ।ਉਹ ਮੱਤਾਂ ਦਿੰਦਾ। ਪਰ ਜਗਰੂਪ ਕਦੇ ਜੇ ਖੇਤ ਜਾ ਵੀ ਵੜਦਾ ਤਾਂ ਕੋਈ ਬਹਾਨਾ ਬਣਾ ਕੇ ਭੱਜ ਆਉਂਦਾ। ਜਿਵੇਂ ਖੜੀ ਫ਼ਸਲ ਉਹਨੂੰ ਡਰਾਉਂਦੀ ਹੋਵੇ। ਖੇਤ ਜਾ ਕੇ ਜਿਵੇਂ ਉਹਨੂੰ ਤਾਪ ਚੜ੍ਹ ਜਾਂਦਾ ਹੋਵੇ। ਸ਼ਰਾਬ ਤਾਂ ਉਹ ਸ਼ਰ੍ਹੇਆਮ ਪੀਂਦਾ ਸੀ। ਚੋਰੀ ਛਿਪੇ ਫੀਮ ਵੀ ਖਾਂਦਾ। ਜ਼ਰਦ ਾਉਹਨੂੰ ਅਚੰਭ ਹੋਵੇ ਜਿਵੇਂ ਕੋਈ। ਹਥੇਲੀ ਉੱਤੇ ਗੂਠੇ ਦੀ ਰਗੜ ਬੜਾ ਦਿਲਚਸਪ ਰੁਝੇਵਾਂ ਸੀ।

ਮਾਮਿਆਂ ਨੇ ਇੱਕ ਦਿਨ ਪਿਆਰ ਨਾਲ ਕੋਲ ਬਿਠਾ ਕੇ ਉਹਨੂੰ ਪੁੱਛਿਆ-ਤੂੰ ਭਾਈ ਕਿਸੇ ਤਣ-ਪੱਤਣ ਲੱਗੇਗਾ ਵੀ? ਕੁਝ ਤਾਂ ਕਰ। ਫੁੱਮਣ ਨੂੰ ਸਾਰੀ ਉਮਰ ਤਾਂ ਨੀ ਬੈਠਾ ਰਹੂ। ਕਦੇ ਤਾਂ ਕਰੇਂਗਾ। ਦੱਸ, ਤੂੰ ਚਾਹੁੰਦਾ ਕੀ ਐ?'

‘ਮੈਂ ਬੱਸ ਐਥੇ ਨੀ ਰਹਿਣਾ?

ਹੋਰ ਕਿੱਧਰ ਜਾਏਂਗਾ? ਮਾਮੇ ਹੱਸਣ ਲੱਗੇ। ਮੈਨੂੰ ਪੰਜਾਹ ਚਾਹੀਦੈ। ‘ਪੰਜਾਹ ਹਜ਼ਾਰ? ਕੀ ਕਰੇਂਗਾ ਪੰਜਾਹ ਹਜ਼ਾਰ ਦਾ?” ਮਾਮੇ ਗੰਭੀਰ ਹੋ ਗਏ। ਚਾਹੇ ਕਛ ਕਰਾਂ। ‘ਫੇਰ ਵੀ, ਕਿਸੇ ਅਰਥ ਤਾਂ ਲਾਮੇਂਗਾ ਈ, ਐਨੇ ਪੈਸਿਆਂ ਨੂੰ। ‘ਕੀ ਕੰਮ?? ‘ਕੁਝ ਵੀ ਕਰਾਂ। ਮੁੜ ਕੇ ਪਿੰਡ ਵੜਦਾ। ਕਿਤੋਂ ਖਾਮਾਂ, ਕਿਤੇ ਰਹਾਂ, ਥੋਨੂੰ ਕੀ, ਕੋਈ ਕੰਮ ਕਰਾਂ।

ਫੁੱਮਣ ਓਹਲੇ ਬੈਠਾ ਸੁਣਦਾ ਸੀ।ਉੱਠ ਕੇ ਕੋਲ ਆ ਖੜੋਤਾ।ਕਹਿੰਦਾ-ਪੰਜਾਹ ਹਜ਼ਾਰ ਜੀਅ ਸਦਕੇ ਲੈ ਜਾ। ਆੜਤੀਆਂ ਦਿਉਂ ਕੱਲ ਨੂੰ ਲਿਆ ਦਿੰਨਾ। ਪਰ ਆਵਦਾ ਤੋਰਾ ਤੋਰ ਕੋਈ।ਇਹ ਨਾ ਹੋਵੇ, ਬਈ ਪੰਜਾਹ ਹਜ਼ਾਰ ਖਾ-ਪੀ ਕੇ ਫੇਰ ਦੱਦ ਆ ਲੱਗੇ ਮੈਨੂੰ।”

ਫ਼ੈਸਲਾ ਹੋਇਆ ਕਿ ਜਗਰੂਪ ਨੂੰ ਪੰਜਾਹ ਹਜ਼ਾਰ ਰੁਪਿਆ ਦਿੱਤਾ ਜਾਵੇਗਾ।ਉਹ ਸ਼ਹਿਰ ਜਾ ਕੇ ਕੀ ਕੰਮ ਤੋਰਦਾ ਹੈ, ਓਨਾ ਚਿਰ ਉਹਦਾ ਛੋਟਾ ਮਾਮਾ ਉਹਦੇ ਨਾਲ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ
184