ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/185

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੇਗਾ। ਪੰਜਾਹ ਹਜ਼ਾਰ ਮਾਮੇ ਹੱਥ ਹੀ ਹੋਵੇਗਾ। ਜਗਰੂਪ ਦਾ ਕੀ ਪਤਾ, ਸਾਰੀ ਰਕਮ ਖੱਖਰ-ਭੁੱਖਰ ਕਰਕੇ ਪਿੰਡ ਆ ਵੜੇ।

ਦੁਰ-ਸ਼ਹਿਰ ਜਗਰੂਪ ਦਾ ਇੱਕ ਮਿੱਤਰ ਲੱਕੜਾਂ ਦੀ ਟਾਲ ਚਲਾਉਂਦਾ ਸੀ। ਇਨ੍ਹਾਂ ਦੇ ਪਿੰਡਾਂ ਦਾ ਹੀ ਮੁੰਡਾ ਸੀ।ਮਾਮਾ-ਭਾਣਜਾ ਗਏ ਲੱਕੜਾਂ ਦੇ ਵਾਲ ਵਾਲੇ ਮੁੰਡੇ ਕੋਲ ਹੀ ਠਹਿਰੇ। ਉਹਦਾ ਚੰਗਾ ਕੰਮ ਸੀ। ਸ਼ਹਿਰ ਵਿੱਚ ਪੂਰੀ ਪਰਚੋਂ ਸੀ।ਉਹਨੇ ਜਗਰੂਪ ਨੂੰ ਇੱਕ ਮਕਾਨ ਕਿਰਾਏ ਉੱਤੇ ਲੈ ਦਿੱਤਾ। ਐਡਾ ਕੁ ਮਕਾਨ ਕਿ ਉਹ ਆਪਣੇ ਜੁਆਕਾਂ ਨੂੰ ਵੀ ਇੱਥੇ ਲਿਆ ਕੇ ਰੱਖ ਸਕੇ। ਇੱਕ ਛੋਟੀ ਦੁਕਾਨ ਕਿਰਾਏ ਉੱਤੇ ਲੈ ਦਿੱਤੀ। ਦੁਕਾਨ ਵਿੱਚ ਬਿਜਲੀ ਦਾ ਸਾਮਾਨ ਪਾ ਦਿੱਤਾ। ਜਗਰੂਪ ਨੂੰ ਬਿਜਲੀ ਦੇ ਕੰਮਾਂ ਵਿੱਚ ਦਿਲਚਸਪੀ ਸੀ। ਭੰਨ-ਤੋੜ ਚੰਗੀ ਕਰ ਲੈਂਦਾ।ਮਾਮਾ-ਭਾਣਜਾ ਹੋਟਲ 'ਤੇ ਰੋਟੀ ਖਾਂਦੇ।ਚਾਹ ਦਾ ਸਾਮਾਨ ਘਰੇ ਲੈ ਆਏ। ਦੋ ਮਹੀਨੇ ਮਾਮਾ ਓਥੇ ਹੀ ਟਿਕਿਆ ਰਿਹਾ। ਜਗਰੂਪ ਦਾ ਕੰਮ ਚੰਗਾ ਚੱਲ ਪਿਆ ਸੀ, ਟਿਊਬ-ਬੱਲਬ ਦੀ ਖਪਤ ਬਹੁਤ ਸੀ। ਨਿੱਕੀਆਂ-ਨਿੱਕੀਆਂ ਚੀਜ਼ਾਂ ਹਰ ਰੋਜ਼ ਵਿਕਦੀਆਂ। ਮਾਮੇ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਉਹ ਠੀਕ ਹੈ। ਬਹੁ ’ਤੇ ਜੁਆਕਾਂ ਨੂੰ ਮਾਮਾ ਹੀ ਲੈ ਕੇ ਗਿਆ।ਜਗਰੂਪ ਦਾ ਇਹ ਨਵਾਂ ਸੰਸਾਰ ਸੀ।ਉਹ ਖੁਸ਼ ਸੀ, ਬਹੁ ਵੀ ਖ਼ੁਸ਼-ਸੱਸ ਨਾਲ ਨਿੱਤ ਦੇ ਕਲੇਸ਼ ਵਿਚੋਂ ਨਿਕਲ ਆਈ।

ਜਗਰੂਪ ਸਾਲ ਭਰ ਪਿੰਡ ਨਹੀਂ ਵੜਿਆ। ਫੁੱਮਣ ਨੂੰ ਤੇ ਤਿੰਨ ਕੁਰ ਨੂੰ ਸੁੱਖ ਦਾ ਸਾਹ ਆਉਂਦਾ।ਉਹ ਨਿੱਤ ਦੇ ਕਲੇਸ਼ ਤੋਂ ਬਚੇ ਹੋਏ ਸਨ। ਕਦੇ-ਕਦੇ ਬੈਠ ਕੇ ਗੱਲਾਂ ਕਰਦੇ ਤੇ ਝੂਰਦੇ ਵੀ, ਇੱਕ ਪੁੱਤ ਹੈ, ਉਹ ਵੀ ਕੋਲ ਨਹੀਂ। ਫੁੰਮਣ ਨੂੰ ਆਖਦਾ-ਚੱਲ, ਕਿਤੇ ਬੈਠਾ ਰਹੇ, ਖ਼ੁਸ਼ ਰਹੇ। ਹੁਣ ਅੱਗੇ ਵਾਂਗੂੰ ਲੰਡਰ ਤਾਂ ਨੀ ਫਿਰਦਾ। ਕਰਕੇ ਖਾਂਦੈ। ਉਹਨੂੰ ਵੀ ਪਤਾ ਲਗਦੇ, ਬਈ ਪੈਸਾ ਕਿਮੇਂ ਬਣਦੇ।"

‘ਮੁੰਡਾ ਆਪਣਾ ਮਾੜਾ ਨੀ ਸੀ। ਜ਼ੁਬਾਨ-ਰੋਗ ਐ ਬੱਸ ਇੱਕ ਚੰਦਰੇ ਨੂੰ। ਜਦੋਂ ਬੋਲਣ ’ਤੇ ਆਉਂਦੈ, ਪਤਾ ਨੀ ਕੀ-ਕੀ ਮੂੰਹੋਂ ਕੱਢੀ ਜਾਊ।ਚਿੱਤ ਦਾ ਮਾੜਾ ਨੀ ਤੂੰ। ਬਹੁ ਨੇ ਵਗਾੜ ਤਾ ਮੁੰਡੇ ਨੂੰ ਪਤਾ ਨੀ ਕਿੱਥੋਂ ਸਹੇੜ ਲੀ ਗਏ ਖਣੇ ਦੀ। ਚਤਿੰਨ ਕੁਰ ਨੂੰ ਮੁੰਡੇ ਦਾ ਅੰਦਰੋਂ ਮੋਹ ਜਾਗਦਾ।

‘ਲਾਡਲਾ ਰੱਖਿਆ, ਲਾਡਲਾ। ਪਹਿਲੇ ਦਿਨੋ ਲਾਡਲਾ। ਬਹੁਤੀਆਂ ਭੈਣਾਂ ਦਾ ਇੱਕ ਭਾਈ ਐਈਂ ਵਿਗੜਦਾ ਹੁੰਦੈ। ਕੀ ਲੈਣਾ ਸੀ ਉਹਨੂੰ ਆਪਾਂ ਸਕੂਲ ਭੇਜ ਕੇ? ਪਹਿਲੇ ਦਿਨੋ ਡੰਗਰ ਚਾਰੇ ਹੁੰਦੇ ਵਾਹਣਾਂ `ਚ, ਵੱਟਾ ਪਵਾਈਆਂ ਹੁੰਦੀਆਂ, ਹਲ ਦਾ ਮੁੰਨਾ ਫੜਦਾ, ਬਲਦਾਂ ਮਗਰ ਫਿਰਦੇ ਦੀਆਂ ਖੁੱਚਾਂ ਰਹਿ ਜਾਂਦੀਆਂ, ਮੇਰੇ ਸਾਲੇ ਦੀਆਂ, ਫੇਰ ਲੱਗਦਾ ਪਤਾ। ਹੁਣ ਸਾਲਾ ਆਇਓਂ ਬੋਲਦੈ, ਜਿਵੇਂ ਡੀਸੀ ਲੱਗਿਆ ਹੁੰਦੈ। ਆਪਾਂ ਈ ਸਿਰ ਚੜਾਇਆ ਉਹਨੂੰ। ਫੇਰ ਵਿਆਹ ’ਤਾ। ਬਹ ਤਾਂ ਉਹਨੂੰ ‘ਗੱਡੀ ਖਿਡੌਣਾ ਬਣ ਗੀ। ਮੱਛਰ ਗਿਆ। ਘਰੋਂ ਖਾ ਲਿਆ, ਪੀ ਲਿਆ, ਐਸ਼ ਕੀਤੀ। ਚੰਗਾ, ਹੁਣ ਪਤਾ ਲੱਗਦੈ ਨਾ, ਜਦੋਂ ਆਪ ਕਮਾ ਕੇ ਖਾਂਦੈ ਉਥੇ। ਫੁੱਮਣ ਸੂ ਦੀ ਖਿੱਝ ਦਾ ਕੋਈ ਪਾਰਾਵਾਰ ਨਹੀਂ ਸੀ।

ਫੇਰ ਇੱਕ ਦਿਨ ਜਗਰੂਪ ਪਿੰਡ ਆਇਆ। ਬਹੂ ਤੇ ਬੱਚੇ ਨਾਲ ਸੀ। ਉਹ ਤਿੰਨ ਦਿਨ ਰਹੇ।ਤਿੰਨੇ ਦਿਨ ਕਿੜ-ਕਿੜ ਹੁੰਦੀ ਰਹੀ। ਕਦੇ ਜਗਰੂਪ ਫੁੱਮਣ ਸੂ ਨਾਲ ਖਹਿਬੜ

ਬੁਰਾ

185