ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/191

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਛੂਏ ਨੇ ਸਿਰਫ਼ ਸਿਰ ਹਿਲਾਇਆ।

ਉਹ ਉੱਚਾ ਬੋਲ ਕੱਢ ਕੇ ਰੋਣ ਲੱਗੀ ਸੀ। ਲਛੂਏ ਨੇ ਉਹਦੇ ਮੂੰਹ ਅੱਗੇ ਹੱਥ ਕਰ ਦਿੱਤਾ। ਕੜਕ ਕੇ ਕਿਹਾ-'ਯੇਹ ਨਹੀਂ ਕਰਨਾ। ਜੋ ਹੋਨਾ ਥਾ ਹੋ ਗਿਆ।'

ਖੱਡੂ ਹਾਲੇ ਜਾਗਿਆ ਨਹੀਂ ਸੀ। ਅਚਾਨਕ ਦੂਜੀ ਕੁੱਲੀ ਦੀ ਇੱਕ ਔਰਤ ਉਹਨਾਂ ਦੇ ਬਾਰ ਅੱਗੇ ਆ ਖੜ੍ਹੀ। ਉਹ ਕੋਈ ਚੀਜ਼ ਮੰਗਣ ਆਈ ਸੀ। ਲਛੂਏ ਤੇ ਉਹਦੀ ਘਰਵਾਲੀ ਨੂੰ ਇੰਜ ਧਰਤੀ ਉੱਤੇ ਚੁੱਪ-ਚਾਪ ਬੈਠੇ ਦੇਖਕੇ ਉਹ ਖੜੀ ਦੀ ਖੜੀ ਰਹਿ ਗਈ। ਲਛੂਏ ਨੇ ਹੌਂਸਲਾ ਕੀਤਾ ਤੇ ਉਸ ਔਰਤ ਨੂੰ ਕੋਲ ਬਿਠਾ ਕੇ ਕਹਿਣ ਗਿਆ-ਆਂ ਚਲੀ ਗਈ। ਦੂਰ ਪ੍ਰਮਾਤਮਾ ਕੇ ਪਾਸ। ਅਬ ਇਸਕੀ ਮਿੱਟੀ ਕੋ ਅਗਨੀ ਦਿਖਾਏਂਗੇ, ਔਰ ਕਿਆ। ਯੇਹ ਕਾਮ ਤੋਂ ਜ਼ਰੂਰੀ ਹੈ। ਸਭੀ ਕੋ ਕਹਿ ਦੋ, ਬੋਲਨਾ ਨਹੀਂ, ਬੱਸ ਰੋਨਾ-ਧੋਨਾ ਫਿਰ ਕਰ ਲੈਂਗੇ।ਪਹਿਲੇ ਦੁਪਹਿਰ ਤੱਕ ਈਂਟੋ ਦਾ ਕਾਮ ਕਰੇਂਗੇ। ਨਹੀਂ ਤੋਂ ਸਭੀ ਕਾ ਬਹੁਤ ਨੁਕਸਾਨ ਹੋ ਜਾਏਗਾ।*

ਕੰਮ

191