ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/192

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਣਕ ਦੀਆਂ ਬੋਰੀਆਂ

ਕਿਰਪਾ ਮੱਲ ਦੇ ਘਰ ਨਾਲ ਦੁੱਲਾ ਸਿੰਘ ਦੇ ਘਰ ਦਾ ਲੈਣ ਦੇਣ ਕਈ ਪੁਸ਼ਤਾਂ ਤੋਂ ਬਣਿਆ ਹੋਇਆ ਸੀ। ਹੁਣ ਤਾਂ ਦੁੱਲਾ ਸਿੰਘ ਦੀ ਹਾਲਤ ਚੰਗੀ ਸੀ। ਉਸ ਦੇ ਚਾਰ ਪੁੱਤ ਸਨ, ਡੰਡਿਆਂ ਵਰਗੇ। ਚਾਰੇ ਵਿਆਹੇ ਵਰੇ। ਸਾਰਾ ਟੱਬਰ ਇਕੱਠਾ ਹੀ ਸੀ ਤੇ ਉਹ ਚਾਰੇ ਭਰਾ ਖੱਬੀ ਮਾਨ ਵਾਹੀ ਕਰਦੇ ਸਨ।

ਦੁੱਲਾ ਸਿੰਘ ਨੇ ਪਹਿਲਾਂ-ਪਹਿਲਾਂ ਕੁਝ ਚਿਰ ਆਪ, ਉਸ ਤੋਂ ਪਹਿਲਾਂ ਉਸ ਦੇ ਪਿਓ ਨੇ ਸਾਰੀ ਉਮਰ, ਤੇ ਉਸ ਦੇ ਦਾਦੇ ਨੇ ਵੀ ਸ਼ਾਇਦ ਸਾਰੀ ਉਮਰ ਹੀ ਕਿਰਪਾ ਮੱਲ ਦੇ ਘਰੋਂ ਡੂਢੀਆਂ ਸਵਾਈਆਂ ਉੱਤੇ ਦਾਣੇ ਲੈ ਲੈ ਖਾਧੇ ਸਨ। ਦੁੱਲਾ ਸਿੰਘ ਦੇ ਦਾਦੇ ਦਾ ਕਰਜ਼ਾ ਦੁੱਲਾ ਸਿੰਘ ਦਾ ਪਿਓ ਸਾਰੀ ਉਮਰ ਲਾਹੁੰਦਾ ਮਰ ਗਿਆ ਤੇ ਜਿਹੜਾ ਕਰਜ਼ਾ ਦੁੱਲਾ ਸਿੰਘ ਦੇ ਪਿਓ ਨੇ ਆਪ ਲਿਆ, ਉਸ ਨੂੰ ਦੁੱਲਾ ਸਿੰਘ ਨੇ ਹੁਣ ਆਪਣੇ ਪੁੱਤਾਂ ਦੀ ਕਮਾਈ ਵਿਚੋਂ ਲਾਹਿਆ ਸੀ, ਕਿਰਪਾ ਮੱਲ ਤੇ ਦੁੱਲਾ ਸਿੰਘ ਦੀ ਸਾਂਝ ਪੁਸ਼ਤਾਂ ਦੀ ਸੀ। ਅਟੁੱਟ ਸਾਂਝ, ਪਰ ਹੁਣ ਦੁੱਲਾ ਸਿੰਘ ਦੀ ਹਾਲਤ ਚੰਗੀ ਸੀ। ਉਹ ਦੇ ਪੁੱਤਾਂ ਨੇ ਉਹਨੂੰ ਰਾਜ ਦੁਆਰੇ ਬਿਠਾ ਦਿੱਤਾ ਸੀ।

ਕਿਰਪਾ ਮੁੱਲ ਪਿੰਡ ਦਾ ਸਿਰਕੱਢ ਬਾਣੀਆ ਸੀ।ਉਹਦਾ ਪਿਓ ਤੇ ਉਹਦਾ ਬਾਬਾ ਵੀ ਸਿਰਕੱਢ ਹੀ ਰਹੇ ਸਨ। ਪਿੰਡ ਦੇ ਵਿਚਾਲੇ ਇੱਕ ਛੋਟਾ ਜਿਹਾ ਬਾਜ਼ਾਰ ਸੀ। ਬਾਜ਼ਾਰ ਵਿੱਚ ਉਨ੍ਹਾਂ ਦੀ ਦੁਕਾਨ ਸੀ। ਦੁਕਾਨ ਉੱਤੇ ਉਹ ਸੌਦਾ ਤਾਂ ਕੋਈ ਨਹੀਂ ਸੀ ਰੱਖਦੇ, ਸਿਰਫ਼ ਬਹਿੰਦੇ ਉਠਦੇ ਹੀ ਸਨ। ਪਿੰਡ ਵਿੱਚ ਨਾਮਾ ਲੈਣ ਦੇਣ ਦਾ ਕੰਮ ਉਨ੍ਹਾਂ ਦਾ ਬਹੁਤ ਚਲਦਾ ਸੀ। ਦਸ ਬਾਰਾਂ ਘਰ ਉਨ੍ਹਾਂ ਨੇ ਗਹਿਣੇ ਲਏ ਹੋਏ ਸਨ ਤੇ ਚਾਰ ਪੰਜ ਗਹਿਣਾ ਵਧਾ ਵਧਾ ਕੇ ਬੈਅ ਵੀ ਕਰਵਾ ਲਏ ਹੋਏ ਸਨ। ਚਾਲੀ ਪੰਜਾਹ ਘੁਮਾਂ ਜ਼ਮੀਨ ਵੀ ਲੋਕਾਂ ਦੀ ਉਨ੍ਹਾਂ ਨੇ ਗਹਿਣੇ ਲਈ ਹੋਈ ਸੀ ਤੇ ਏਦੂੰ ਵੱਧ ਬੈਅ ਕਰਵਾਈ ਹੋਈ ਸੀ। ਕਿਰਪਾ ਮੱਲ ਦੇ ਤਿੰਨ ਮੁੰਡੇ ਸਨ। ਛੋਟਾ ਡਾਕਟਰੀ ਦਾ ਕੋਰਸ ਕਰਦਾ ਸੀ। ਵੱਡਾ ਪਿੰਡ ਵਿੱਚ ਲੈਣ ਦੇਣ ਦੇ ਵਿਹਾਰ ਵਿੱਚ ਰਹਿੰਦਾ। ਵਿਚਾਲੜਾ ਅਫ਼ੀਮ ਸਮੱਗਲ ਕਰਦਾ ਸੀ। ਕਿਰਪਾ ਮੱਲ ਆਪ ਦੁਕਾਨ ਉੱਤੇ ਬੈਠਾ ਰਹਿੰਦਾ ਤੇ ਹੁੱਕਾ ਪੀਂਦਾ ਰਹਿੰਦਾ।

ਕਿਰਪਾ ਮੱਲ ਹਾੜੀ ਸੌਣੀ ਜੱਟਾਂ ਤੋਂ ਸਸਤੇ ਦਾਣੇ ਖ਼ਰੀਦ ਲੈਂਦਾ ਸੀ ਤੇ ਖ਼ਰੀਦ ਕੇ ਕੋਠੇ-ਭਰ ਰੱਖਦਾ ਸੀ। ਜਦੋਂ ਭਾਅ ਮਹਿੰਗੇ ਹੁੰਦੇ, ਮੰਡੀ ਵਿੱਚ ਵੇਚ ਦਿੰਦਾ। ਮੰਡੀ ਵਿੱਚ ਦਾਣੇ ਉਹ ਘੱਟ ਲਿਜਾਂਦਾ, ਮਜ਼ਬੀ ਰਮਦਾਸੀਆਂ ਤੇ ਹੋਰ ਗਰੀਬ ਗੁਰਬਿਆਂ ਦੀਆਂ ਗ਼ਰਜ਼ਾਂ ਬਹੁਤੀਆਂ ਸਾਰਦਾ। ਉਨ੍ਹਾਂ ਨੂੰ ਡੂਢੀ ਉੱਤੇ ਜਾਂ ਸਵਾਈ ਉੱਤੇ ਦਾਣੇ ਦੇ ਦੇਂਦਾ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ

192