ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਆਉਂਦੀ ਹਾੜੀ ਜਾਂ ਆਉਂਦੀ ਸੌਣੀ ਜਾਂ ਤਾਂ ਦਾਣੇ ਲੈ ਲੈਂਦਾ ਜਾਂ ਪੈਸੇ ਲੈ ਲੈਂਦਾ। ਪੈਸੇ ਜੇ ਕਿਸੇ ਤੋਂ ਨਾ ਦਿੱਤੇ ਜਾਂਦੇ ਤਾਂ ਉਨ੍ਹਾਂ ਪੈਸਿਆਂ ਨੂੰ ਵਿਆਜੂ ਕਰ ਲੈਂਦਾ। ਹਾੜੀ ਵੀ ਤੇ ਸੌਣੀ ਵੀ ਬਹੁਤੇ ਹਾਰੇ ਟੁੱਟੇ ਜੱਟ ਕਿਰਪਾ ਮੱਲ ਕੋਲੋਂ ਡੂਢੀ ਉੱਤੇ ਬੀਅ ਲੈ ਕੇ ਖੇਤ ਵਿੱਚ ਪਾਉਂਦੇ। ਇਸ ਤਰ੍ਹਾਂ ਨਾਲ ਹਾੜੀ ਸੌਣੀ ਖ਼ਰੀਦੇ ਉਹਦੇ ਦਾਣੇ ਅਗਲੀ ਹਾੜੀ ਸੌਣੀ ਦੁੱਗਣੇ ਹੋ ਜਾਂਦੇ।

ਪਿਛਲੇ ਸਾਲ ਹਾੜ੍ਹੀ ਨਿਕਲੀ ਤੋਂ ਕਿਰਪਾ ਮੱਲ ਨੇ ਕਣਕ ਹੀ ਬਹੁਤੀ ਖ਼ਾਸ ਕਰਕੇ ਖ਼ਰੀਦੀ ਸੀ। ਸਾਰੀ ਕਣਕ ਉਸ ਨੇ ਬੋਰੀਆਂ ਵਿੱਚ ਪਾ ਕੇ ਚੋਰੀਓਂ ਪੰਜ ਸੱਤ ਰਾਤਾਂ ਲਾ ਕੇ ਦੁੱਲਾ ਸਿੰਘ ਦੇ ਘਰ ਤੂੜੀ ਵਾਲੇ ਇੱਕ ਕੋਠੇ ਵਿੱਚ ਰੱਖ ਦਿੱਤੀ ਸੀ। ਦੁੱਲਾ ਸਿੰਘ ਦਾ ਘਰ ਵੀ ਬਹੁਤ ਲੰਮਾ ਚੌੜਾ ਸੀ। ਉਸ ਦੇ ਘਰ ਵਿੱਚ ਦੋ ਤਿੰਨ ਕੋਠੇ ਤੂੜੀ ਪਾਉਣ ਵਾਸਤੇ ਬਣਾਏ ਹੋਏ ਸਨ। ਐਤਕੀਂ ਉਨ੍ਹਾਂ ਨੇ ਕੁਝ ਤੂੜੀ ਖੇਤਾਂ ਵਿੱਚ ਹੀ ਬਾਹਰ ਕੁੱਪਾਂ ਵਿੱਚ ਬੰਦ ਕਰਕੇ ਰੱਖ ਲਈ ਸੀ। ਦੋ ਕੋਠੇ ਘਰ ਵਿੱਚ ਭਰ ਲਏ ਸਨ। ਤੀਜੇ ਇੱਕ ਕੋਠੇ ਵਿੱਚ ਦੋ ਸੌ ਵੱਡੀ ਬੋਰੀ ਕਣਕ ਦੀ ਭਰ ਕੇ ਕਿਰਪਾ ਮੱਲ ਨੇ ਰੱਖ ਦਿੱਤੀ ਸੀ। ਬੋਰੀਆਂ ਦੇ ਮੂਹਰੇ ਉੱਤੇ ਤੂੜੀ ਚੜ੍ਹਾ ਦਿੱਤੀ ਸੀ ਤਾਂਕਿ ਵੇਖਣ ਵਾਲੇ ਨੂੰ ਆਮ ਪਤਾ ਨਾ ਲੱਗੇ।ਇਹ ਸਾਰਾ ਕੁਝ ਕਿਰਪਾ ਮੱਲ ਨੇ ਦੁੱਲਾ ਸਿੰਘ ਨਾਲ ਪਹਿਲਾਂ ਹੀ ਪੱਕੀ ਤਰ੍ਹਾਂ ਮਿਥ ਮਥਾ ਕੇ ਕੀਤਾ ਸੀ। ਉਸ ਸਾਲ ਕਣਕ ਦੀ ਫ਼ਸਲ ਬੜੀ ਘੱਟ ਹੋਈ ਸੀ। ਭਾਅ ਹੁਣ ਵਧ ਗਏ ਸਨ ਤੇ ਸਰਕਾਰ ਐਲਾਨ ਕਰ ਰਹੀ ਸੀ ਕਿ ਲੋੜ ਤੋਂ ਵੱਧ ਜਿਸ ਕੋਲ ਅਨਾਜ ਹੋਵੇਗਾ ਉਸ ਤੋਂ ਬਰਾਮਦ ਕਰਵਾ ਲਿਆ ਜਾਵੇਗਾ।

ਫੱਗਣ ਦਾ ਮਹੀਨਾ ਸੀ। ਇਨ੍ਹਾਂ ਦਿਨਾਂ ਵਿੱਚ ਨਵੀਂ ਫ਼ਸਲ ਪੱਕਣ ਉਤੇ ਆਈ ਹੁੰਦੀ ਹੈ ਤੇ ਪੁਰਾਣੀ ਕਣਕ ਲੋਕਾਂ ਦੇ ਕੋਲ ਮੁੱਕ ਗਈ ਹੁੰਦੀ ਹੈ। ਕਣਕ ਦੇ ਭਾਅ ਇਨ੍ਹਾਂ ਦਿਨਾਂ ਵਿੱਚ ਉਂਜ ਹੀ ਚੜ ਜਾਂਦੇ ਹਨ। ਮੁਲਾਜ਼ਮਾਂ ਲੋਕਾਂ ਦਾ ਸ਼ਰੂ ਸਾਲ ਵਿੱਚ ਖ਼ਰੀਦਿਆਂ ਕੋਟਾ ਖ਼ਤਮ ਹੋ ਜਾਂਦਾ ਹੈ ਤੇ ਭਾਅ ਚੜਨ ਕਰਕੇ ਗਰੀਬ ਗੁਰਬਿਆਂ ਕੋਲ ਕਣਕ ਖ਼ਰੀਦਣ ਦੀ ਪਹੁੰਚ ਵੀ ਨਹੀਂ ਰਹਿੰਦੀ। ਇਨ੍ਹਾਂ ਦਿਨਾਂ ਵਿੱਚ ਹੀ ਕਿਰਪਾ ਮੱਲ ਦੀ ਕਣਕ ਦੁੱਗਣੀ ਹੋ ਜਾਂਦੀ।

ਜਿਨ੍ਹਾਂ ਲੋਕਾਂ ਨੇ ਅੱਗੇ ਵਾਂਗ ਡੂਢੀਉੱਤੇ ਕਣਕ ਲਿਜਾਣੀ ਸੀ, ਉਹ ਲੈ ਗਏ। ਹੁਣ ਕਿਰਪਾ ਮੱਲ ਨਕਦ ਪੈਸੇ ਦੇਣ ਵਾਲਿਆਂ ਨੂੰ ਇੱਕ ਇੱਕ ਮਣ, ਦੋ ਦੋ ਮਣ ਕਣਕ ਦਿੰਦਾ ਸੀ। ਕਣਕ ਦਿਨੋ-ਦਿਨ ਉਤਾਂਹ ਹੀ ਉਤਾਂਹ ਚੜ੍ਹ ਰਹੀ ਸੀ। ਸਾਰੇ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਸੀ। ਮੁਲਾਜ਼ਮ ਕੂਕ ਰਹੇ ਸਨ। ਅਖ਼ਬਾਰ ਸੁਰਖੀਆਂ ਜਮਾ ਰਹੇ ਸਨ। ਵਿਰੋਧੀ ਪਾਰਟੀਆਂ ਅੰਦੋਲਨਾਂ ਦਾ ਐਲਾਨ ਕਰ ਰਹੀਆਂ ਸਨ। ਸਰਕਾਰ ਬਿਆਨ ਦੇ ਰਹੀ ਸੀ।ਲੋਕ ਭੁੱਖੇ ਮਰ ਰਹੇ ਸਨ। ਸਰਕਾਰ ਛਾਪੇ ਮਾਰ ਰਹੀ ਸੀ। ਵੱਡੇ-ਵੱਡੇ ਜ਼ਿੰਮੀਦਾਰਾਂ ਨੇ ਲੋੜ ਜੋਗੀ ਕਣਕ ਰੱਖ ਕੇ ਬਾਕੀ ਦੀ ਸਾਰੀ ਮੰਡੀ ਵਿੱਚ ਪਹੁੰਚਾ ਦਿੱਤੀ ਸੀ। ਸਾਰੇ ਬਾਣੀਆਂ ਨੇ ਕੋਠੇ ਕਦੋਂ ਦੇ ਖ਼ਾਲੀ ਕਰ ਦਿੱਤੇ ਸਨ। ਦੁੱਲਾ ਸਿੰਘ ਦੇ ਨੀਰੇ ਵਾਲੇ ਕੋਠੇ ਵਿੱਚ ਕਿਰਪਾ ਮੱਲ ਦੀਆਂ ਦੋ ਸੌ ਬੋਰੀਆਂ ਤੂੜੀ ਦੇ ਲਿਫ਼ਾਫ਼ੇ ਵਿੱਚ ਛੁਪੀਆਂ ਬੈਠੀਆਂ ਸਨ।

ਕਿਰਪਾ ਮੱਲ ਦੁੱਲਾ ਸਿੰਘ ਦੇ ਘਰ ਆਥਣ ਉੱਗਣ ਗੇੜਾ ਮਾਰਦਾ।ਉਨ੍ਹਾਂ ਦੀਆਂ ਬਹੂਆਂ ਨੂੰ ਬਹੁਤਾ ਹੀ ਬੇਟਾ ਬੇਟਾ ਕਰਦਾ।ਉਨ੍ਹਾਂ ਦੇ ਜਵਾਕਾਂ ਨੂੰ ਖੰਡ ਦੀਆਂ ਮਿੱਠੀਆਂ

ਕਣਕ ਦੀਆਂ ਬੋਰੀਆਂ

193