ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/194

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗੋਲੀਆਂ ਖਾਣ ਨੂੰ ਦੇ ਜਾਂਦਾ। ਆਥਣੇ ਆ ਕੇ ਦੁੱਲਾ ਸਿੰਘ ਦੇ ਮੁੰਡਿਆਂ ਕੋਲੋਂ ਉਨ੍ਹਾਂ ਦੀ ਫ਼ਸਲ ਬਾੜੀ ਦਾ ਹਾਲ ਪੁੱਛਦਾ। ਦੁੱਲਾ ਸਿੰਘ ਨਾਲ ਘੰਟਾ ਘੰਟਾ, ਦੋ ਦੋ ਘੰਟੇ ਬੈਠਾ ਰੁਕ ਦੀਆਂ ਗੱਲਾਂ ਕਰਦਾ ਰਹਿੰਦਾ।

ਦੁੱਲਾ ਸਿੰਘ ਨੂੰ ਕਿਰਪਾ ਮੱਲ ਦਾ ਪੂਰਾ ਸਤਿਕਾਰ ਸੀ। ਪਿੰਡ ਦਾ ਉਹ ਰਾਜਿਆਂ ਵਰਗਾ ਬਾਣੀਆਂ ਸੀ। ਔਖੇ ਵੇਲਿਆਂ ਵਿੱਚ ਉਨ੍ਹਾਂ ਦੇ ਘਰ ਤੋਂ ਦੁੱਲਾ ਸਿੰਘ ਨੇ ਦਾਣੇ ਲੈ ਲੈ ਖਾਧੇ ਸਨ। ਸਰਕਾਰ ਛਾਪੇ ਮਾਰ ਰਹੀ ਸੀ। ਲੋਕ ਭੁੱਖੇ ਮਰ ਰਹ ਸਨ। ਕਿਰਪਾ ਮੱਲ ਦੀ ਜਾਨ ਦੁੱਲਾ ਸਿੰਘ ਦੀ ਮੁੱਠੀ ਵਿੱਚ ਸੀ। ਉਹਦੇ ਅੰਦਰ ਦੋ ਸੌ ਬੋਰੀ ਕਣਕ ਦੀ ਪਈ ਸੀ। ਉਹਨੂੰ ਆਪ ਦਾ ਵੀ ਡਰ ਵੱਢ ਵੱਢ ਖਾਂਦਾ ਸੀ। ਕਣਕ ਫੜੀ ਜਾਂਦੀ ਤਾਂ ਸਾਰੀ ਦੀ ਸਾਰੀ ਐਵੇਂ ਹੀ ਜਾਂਦੀ। ਕਣਕ ਦਾ ਨਿਸ਼ਚਿਤ ਮੁੱਲ ਜੇ ਮਿਲਦਾ, ਪਤਾ ਨਹੀਂ ਸਰਕਾਰ ਦੇ ਘਰੋਂ ਕਦ ਮਿਲਦਾ ਜਾਂ ਮਿਲਦਾ ਹੀ ਨਾ। ਦਿਨੋ-ਦਿਨ ਕਿਰਪਾ ਮੱਲ ਦਾ ਮੂੰਹ ਬਲੂੰਗੜੇ ਵਰਗਾ ਨਿਕਲਦਾ ਆਉਂਦਾ ਸੀ।

‘ਜੇ ਤੇਰਾ ਦਿਲ ਧੜਕਦੈ ਤਾਂ ਹੁਣੇ ਦੱਸ ਦੇ ਦੁੱਲਾ ਸਿਆਂ, ਇੱਕ ਦਿਨ ਕਿਰਪਾ ਮੱਲ ਉਸਨੂੰ ਪੁੱਛਣ ਲੱਗਿਆ।

'ਅਮਾਨ ਦੇ ਸੌਦੇ ਨੇ ਸ਼ਾਹ ਜੀ। ਯਾਰੀ ਐ, ਚਰ੍ਹੀ ਦਾ ਵੱਢ ਤਾਂ ਨੀ। ਤੂੰ ਆਵਦੇ ਦਿਲ ਨੂੰ ਥਾਂ ਸਿਰ ਰੱਖ, ਦੁੱਲਾ ਸਿੰਘ ਨੇ ਹਿੱਕ ਥਾਪੜੀ।

ਹੁਣ ਕੁਝ ਐਸੇ ਦਿਨ ਆ ਗਏ ਸਨ ਕਿ ਮੁੱਲ ਨੂੰ ਵੀ ਕਣਕ ਕਿਤੋਂ ਨਹੀਂ ਮਿਲਦੀ। ਡਰਦਾ ਕੋਈ ਜ਼ਿੰਮੀਦਾਰ ਨਹੀਂ ਸੀ ਕਣਕ ਵੇਚਦਾ-ਕਿਤੇ ਵਾਧੂ ਅਨਾਜ ਘਰੇ ਰੱਖਣ ਦਾ ਦੂਸ਼ਣ ਨਾ ਲੱਗ ਜਾਵੇ।’ ਕੋਈ ਬਾਣੀਆਂ ਦਾਣਾ ਵੇਚ ਕੇ ਰਾਜ਼ੀ ਨਹੀਂ ਸੀ-"ਕਿ ਫੜੇ ਨਾ ਜਾਈਏ। ਮਜ਼ਬੀ, ਰਾਮਦਾਸੀਏ, ਸੁਨਿਆਰ, ਝਿਉਰ, ਛੀਂਬੇ ਤੇ ਨਾਈ ਆਦਿ ਹੱਥਾਂ ਵਿੱਚ ਨੋਟ ਚੱਕੀ ਫਿਰਦੇ, ਪਰ ਕਿਤੋਂ ਵੀ ਕਣਕ ਨਾ ਮਿਲਦੀ।

ਆਟਾ ਪੀਹਣ ਵਾਲੀਆਂ ਪਿੰਡ ਵਿੱਚ ਦੋ ਮਸ਼ੀਨਾਂ ਸਨ। ਲੋੜਵੰਦ ਓਥੋਂ ਆਥਣ ਉਗਣ ਡੰਗਦਾ ਆਟਾ ਮੁੱਲ ਲੈ ਆਉਂਦੇ ਤੇ ਬਿਲੂੰ ਕਰਦੇ ਜਵਾਕਾਂ ਦਾ ਢਿੱਡ ਭਰ ਦਿੰਦੇ। ਦੋ ਮਸ਼ੀਨਾਂ ਪਰ ਸਾਰੇ ਪਿੰਡ ਨੂੰ ਕਿੰਨਾਂ ਕੁਚਿਰ ਆਟਾ ਦਈ ਜਾਂਦੀਆਂ। ਲੋਕ ਪੁਰੇ ਜਿੱਚ ਹੋ ਗਏ। ਕਣਕ ਕਿਤੋਂ ਵੀ ਨਹੀਂ ਸੀ ਲੱਭਦੀ। ਇੱਕ ਇੱਕ ਦਾਣੇ ਨੂੰ ਲੋਕ ਤਰਸੇ ਪਏ ਸਨ।

ਜੱਟਾਂ ਦੇ ਘਰੀਂ ਕਮੀਣ ਚੋਰੀਓਂ ਜਾ ਜਾ ਕੇ ਵਾਸਤੇ ਪਾਉਂਦੇ-ਜੇ ਦੋ ਪਸੇਰੀਆਂ ਈ ਮਿਲ ਜਾਣ। ਕਿਰਪਾ ਮੱਲ ਨੂੰ ਬੁਝਾਰਤਾਂ ਪਾਪਾ ਲੋਕ ਪੁੱਛਦੇ-‘ਸੇਠ ਜੀ, ਮਿਹਰਾਂ ਹੋ ਜਾਣ।’ ਪਰ ਕੋਈ ਨਾ ਬੋਲਦਾ, ਕੋਈ ਨਾ ਕਿਸੇ ਦੀ ਸੁਣਦਾ।'

ਕਿਰਪਾ ਮੱਲ ਦੁਕਾਨ ਉੱਤੇ ਬੈਠਾ ਹੁੱਕੇ ਦੀਆਂ ਘੁੱਟਾਂ ਭਰ ਭਰ ਲੋਕਾਂ ਨੂੰ ਵਖਿਆਨ ਕਰਦਾ-ਸੰਸਾਰ ਤੇ ਭਾਈ ਪਾਪ ਬਹੁਤਾ ਵਧ ਗਿਆ। ਅੰਨ ਲੋਪ ਹੋਣਾ ਹੀ ਸੀ। ਬੇਈਮਾਨੀ ਵਧ ਗੀ ਬੇਈਮਾਨੀ। ਲੱਛਮੀ ਦੇਖਲੋ ਪੈਰਾਂ 'ਚ ਰੁਲਦੀ ਫਿਰਦੀ ਐ। ਅਕੇ, ਅੰਨ ਟਕੇ ਦਾ ਸੇਰ ਵਕਾਵੇ। ਹੁਣ ਤਾਂ ਟਕੇ ਈ ਟਕੇ ਪੱਲੇ ਰਹਿ ਗੇ ਤੇ ਅੰਨ ਦੇ ਸੇਰਾਂ ਨੂੰ ਪਤਾ ਨੀ ਕੀ ਭਾਵੀ ਵਰਤ ਗੀ।

ਇੱਕ ਦਿਨ ਦਸ ਬੰਦੇ ਰਾਮਦਾਸੀਆਂ ਦੇ ਵਿਹੜਿਓਂ ਤੇ ਦਸ ਬੰਦੇ ਮਜ਼ਬੀਆਂ ਦੇ ਵਿਹੜੀਓਂ ਇਕੱਠੇ ਹੋ ਕੇ ਕਿਰਪਾ ਮੱਲ ਦੀ ਦੁਕਾਨ ਉੱਤੇ ਆ ਗਏ। ਕਹਿੰਦੇ-ਦੇਖੋ ਸ਼ਾਹ ਜੀ, ਜਿਮੇਂ ਕਹਿੰਦੇ ਹੁੰਦੇ ਨੇ-ਅਕੇ, ਸ਼ਾਹ ਬਿਨਾਂ ਪਤਾ ਨੀ। ਤੁਸੀਂ ਪਿੰਡ ਦੀ ਇੱਜ਼ਤ

194

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ