ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/195

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੁੰਨੇ ਓ। ਥੋਡੇ ਘਰ ਅੱਜ ਦੀ ਘੜੀ ਕਾਸੇ ਦਾ ਆਟਾ ਨੀ। ਬਾਹਲੀ ਨੀ ਤਾਂ ਚਾਰ ਚਾਰ ਪਸੇਰੀਆਂ ਦੇ ਦਿਓ। ਪੈਸੇ ਪਹਿਲਾਂ ਜਿੰਨੇ ਰੂਹ ਐ ਲੈ ਲੋ,

ਚਿਲਮ ਦੀ ਬੁਝੀ ਅੱਗ ਬੱਠਲ ਵਿੱਚ ਝਾੜ ਕੇ ਕਿਰਪਾ ਮੱਲ ਨੇ ਹੁੱਕਾ ਦੁਕਾਨ ਦੇ ਇੱਕ ਖੂੰਜੇ ਰੱਖ ਦਿੱਤਾ। ਗੱਲੇ ਕੋਲ ਪਈ ਪਾਣੀ ਦੀ ਗੜਵੀ ਚੁੱਕ ਕੇ ਉਸ ਨੇ ਚੁਲੀ ਭਰ ਲਈ-ਤੁਸੀਂ ਐਂ ਕਰੋ, ਮੇਰੇ ਸਾਰੇ ਘਰ ਦੀ ਤਲਾਸ਼ੀ ਲੈਲੋ, ਜੇਮੇਰੇ `ਤੇ ਤਬਾਰ ਨੀ ਉਨ੍ਹਾਂ ਆਦਮੀਆਂ ਵਿੱਚ ਲਾਲੇ ਦੀ ਗੱਲ ਸੁਣ ਕੇ ਗੁੱਝੀ ਘੁਸਰ ਮੁਸਰ ਹੋਈ। ਇੱਕ ਆਦਮੀ ਕਹਿੰਦਾ-ਪੀਤੁ ਸਾਲਾ ਐਮੇਂ ਨਾ ਭੌਂਕਦਾ ਹੋਬੇ। ਦੂਜਾ ਬੰਦਾ ਹੌਲੀ ਦੇਕੇ ਪਹਿਲੇ ਦੇ ਕੰਨ ਵਿੱਚ ਕਹਿੰਦਾ-ਪੀਤੂ ਸਾਲਾ ਐਮੇ ਕਿਉਂ, ਉਹ ਕਹਿੰਦੈ-ਮੈਂ ਆਪ ਓਦਣ ਨਾਲ ਧਰਾਈ ਐ। ਤੇ ਸਾਰਾ ਇਕੱਠ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਕਿਰਪਾ ਮੱਲ ਦੀ ਦੁਕਾਨ ਤੋਂ ਬਿੱਝੜ ਗਿਆ। ਜਾਂਦੇ ਜਾਂਦੇ ਇੱਕ ਬੰਦਾ ਕਹਿੰਦਾ "ਓਏ ਆਪਾਂ ਦੁੱਲੇਦੇ ਘਰੋਂ ਪਤਾ ਲੈ ਲੀਏ। ਓਵੇਂ ਜਿਵੇਂ ਉਸ ਸਾਰੇ ਬੰਦੇ ਬਣੇ ਬਣਾਏ ਦੁੱਲਾ ਸਿੰਘ ਦੇ ਘਰ ਪਹੁੰਚ ਗਏ। ਦੁੱਲਾ ਸਿੰਘ ਦਰਵਾਜ਼ੇ ਮੂਹਰੇ ਲੋਹੇ ਦੇ ਮੂਹੜੇ ਉੱਤੇ ਕੱਟਰੂਆਂ ਵੱਛਰੂਆਂ ਵਾਸਤੇ ਛਿੱਕਲੀਆਂ ਬਣਾ ਰਿਹਾ ਸੀ। ਜਦ ਉਸ ਨੇ ਐਨਾ ਇਕੱਠ ਆਪਣੇ ਵਲ ਆਉਂਦੇ ਦੇਖਿਆ ਤਾਂ ਥਾਂ ਦੀ ਥਾਂ ਭਮੱਤਰ ਗਿਆ।ਉਨ੍ਹਾਂ ਦੇ ਨਾਲ ਰਾਹ ਵਿਚੋਂ ਦਸ ਪੰਦਰਾਂ ਬੰਦੇ ਹੋਰ ਵੀ ਰਲ ਗਏ ਸਨ। ਸਾਰਿਆਂ ਨੇ ਆ ਕੇ ਦੁੱਲਾ ਸਿੰਘ ਨੂੰ ਸਤਿ ਸ੍ਰੀ ਅਕਾਲ ਬੁਲਾਈ। ਫੇਰ ਉਨ੍ਹਾਂ ਵਿਚੋਂ ਇੱਕ ਬੰਦਾ ਬੋਲਿਆ-ਸਰਦਾਰ ਜੀ, ਝੂਠ ਅਸੀਂ ਵੀ ਨੀ ਬੋਲਦੇ ਤੇ ਝੂਠ ਹੁਣ ਤੂੰ ਵੀ ਨਾ ਬੋਲੀਂ। ਭਲਾ ਕਿਉਂ ਲੋਕ ਭੁੱਖੇ ਮਾਰੇ ਐ। ਪੈਸੇ ਖਰੇ ਦੁੱਧ ਅਰਗੇ ਜਦੋਂ ਮਿਲਦੇ ਐ।"

ਦੁੱਲਾ ਸਿੰਘ ਦੇ ਮੱਥੇ ਨੂੰ ਮੁੜਕਾ ਆ ਗਿਆ, ਉਸ ਨੇ ਸਿਰ ਖੁਰਕਣਾ ਸ਼ੁਰੂ ਕਰ ਦਿੱਤਾ। ਉਹ ਸੋਚਾਂ ਵਿੱਚ ਪੈ ਗਿਆ।ਲੋਕਾਂ ਨੂੰ ਉਹ ਕਹਿੰਦਾ-ਤੁਸੀਂ ਬਹਿ ਜੋ’ ਤੇ ਆਪ ਉਹ ਅੰਦਰ ਸਬਾਤ ਵਿੱਚ ਪਤਾ ਨਹੀਂ ਕੀ ਕਰਨ ਚਲਿਆ ਗਿਆ। ਸਾਰੇ ਲੋਕ ਉਸਦੇ ਦਰਵਾਜ਼ੇ ਮੁਹਰੇ ਬੈਠ ਗਏ।ਉਨਾਂ ਵਿੱਚ ਪਰੋਹ ਸੀ। ਕਈ ਵਾਰ ਉਨ੍ਹਾਂ ਵਿਚੋਂ ਗਭਰਟਾਂ ਦੀਆਂ ਨਿੱਕੀਆਂ-ਨਿੱਕੀਆਂ ਟੁਣਕਦੀਆਂ ਚਹੇਡਾਂ ਉਠਦੀਆਂ। ਸਿਆਣੇ ਬੰਦੇ ਵਿਚੋਂ ਹੀ ਉਨ੍ਹਾਂ ਜਵਾਨਾਂ ਨੂੰ ਅੱਖਾਂ ਅੱਖਾਂ ਵਿੱਚ ਘੁਰ ਦਿੰਦੇ।

ਦੁੱਲਾ ਸਿੰਘ ਦੇ ਮਨ ਵਿੱਚ ਕਿਰਪਾ ਮੱਲ ਦੇ ਪੁਸ਼ਤ-ਦਰ-ਪੁਸ਼ਤ ਸੰਬੰਧ ਜਾਗ ਪਏ। ਉਸਦੇ ਵੱਡ-ਵਡੇਰੇ ਕਿਰਪਾ ਮੱਲ ਦੇ ਵੱਡ-ਵਡੇਰਿਆਂ ਤੋਂ ਦਾਣੇ ਲੈ ਲੈ ਖਾਂਦੇ ਰਹੇ ਸਨ। ਫੇਰ ਉਸਦੇ ਮਨ ਵਿੱਚ ਇੱਕਦਮ ਗੱਲ ਆਈ ਕਿ ਉਸ ਦੇ ਦਾਦੇ ਕੋਲ ਸੌ ਘੁਮਾਂ ਜ਼ਮੀਨ ਸੀ। ਡੂਢੀਆਂ ਸਵਾਈਆਂ ਦੇ ਦੇ ਧਾਰੇ ਤੇ ਵਿਆਜ-ਦਰ-ਵਿਆਜ ਭਰ ਭਰ ਕੇ, ਵੀਹ ਘੁਮਾਂ ਉਸ ਦੇ ਦਾਦੇ ਤੇ ਵੀਹ ਘੁਮਾਂ ਉਸ ਦੇ ਪਿਓ ਨੇ ਕਿਰਪਾ ਮੱਲ ਕੇ ਘਰ ਨੂੰ ਬੈਅ ਕਰਵਾ ਦਿੱਤੀ ਸੀ। ਜਦੋਂ ਅਜੇ ਉਹਦੇ ਪੁੱਤ ਉਡਾਰ ਨਹੀਂ ਸੀ ਹੋਏ ਉਸ ਤੋਂ ਕੁਝ ਚਿਰ ਪਹਿਲਾਂ ਹੀ ਦੱਲਾ ਸਿੰਘ ਨੇ ਆਪ ਵੀ ਦਸ ਘਮਾਂ ਕਿਰਪਾ ਮੱਲ ਨੂੰ ਬੈਅ ਕਰ ਦਿੱਤੀ ਸੀ। ਸਾਰੇ ਕਰਜ਼ੇ ਦਾ ਜੱਭ ਵੱਢਿਆ ਸੀ। ਪਿਓ ਦਾਦੇ ਦੀ ਸੌ ਘੁਮਾਂ ਜ਼ਮੀਨ ਵਿਚੋਂ ਹੁਣ ਉਸ ਕੋਲ ਅੱਧੀ ਰਹਿ ਗਈ ਸੀ ਤੇ ਅੱਧੀ ਕਿਰਪਾ ਮੱਲ ਦਾ ਘਰ ਹੜੱਪ ਕਰ ਗਿਆ ਸੀ। ਐਵੇਂ ਐਵੇਂ ਵਿੱਚ ਹੀ। ਉਸ ਇਕੱਠੀ ਦੀ ਇਕੱਠੀ ਪੰਜਾਹ ਘੁਮਾਂ ਵਿੱਚ ਕਿਰਪਾ ਮੁੱਲ ਨੇ ਟਿਊਬਵੈਲ ਲਾਇਆ ਹੋਇਆ ਸੀ। ਜਦੋਂ ਕਦੇ ਉਸ ਟਿਊਬਵੈੱਲ ਕੋਲ ਦੀ ਦੁੱਲਾ ਸਿੰਘ ਲੰਘਦਾ ਸੀ ਤਾਂ ਉਸ ਦੇ ਕਾਲਜੇ ਵਿੱਚ ਤਿੱਖੀ ਛੁਰੀ ਫਿਰ ਜਾਂਦੀ ਸੀ। ਇਸ ਤਰ੍ਹਾਂ

ਕਣਕ ਦੀਆਂ ਬੋਰੀਆਂ
195