ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/196

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਕਿਰਪਾ ਮੱਲ ਨੇ ਹੋਰ ਵੀ ਕਈ ਜੱਟਾਂ ਦੀ ਜ਼ਮੀਨ ਇਕੱਠੀ ਕੀਤੀ ਹੋਈ ਸੀ। ਇੱਕਦਮ ਉਸ ਦੇ ਮਨ ਵਿੱਚ ਵਿਰੋਹ ਜਾਗ ਪਿਆ। ਉਸ ਦੇ ਦਿਮਾਗ ਵਿੱਚ ਧੂੰਆਂ ਭਰ ਗਿਆ ਕਿ ਕਿਰਪਾ ਮੱਲ ਉਸਦਾ ਹਮਦਰਦੀ ਜਾਂ ਮਿੱਤਰ ਤਾਂ ਨਹੀਂ, ਉਹ ਉਸ ਦਾ ਵੈਰੀ ਹੈ ਤੇ ਮਿੱਠੀ ਛੁਰੀ। ਉਹਦਾ ਜੀਅ ਕਰਦਾ ਸੀ ਕਿ ਲੋਕਾਂ ਨੂੰ ਸੱਚੀ ਸੁੱਚੀ ਦੱਸ ਦੇਵੇ ਤੇ ਆਪ ਹੀ ਤੂੜੀ ਵਾਲੇ ਕੋਠੇ ਦਾ ਬਾਰ ਖੋਲ ਦੇਵੇ, ਤੇ ਕਹੇ-ਲੁਟ ਲੋ ਸਾਰੀ ਕਣਕ ਸਾਲੇ ਕਰਿਆੜ ਦੀ।

"ਮਾਨਤ ਵੀ ਕੋਈ ਚੀਜ਼ ਹੁੰਦੀ ਐ। ਉਸ ਦੇ ਮਨ ਵਿੱਚ ਫੇਰ ਪਤਾ ਨਹੀਂ ਕਿਵੇਂ ਵਿਧਰੋਹ ਠੰਡਾ ਪੈ ਗਿਆ। ਉਸ ਨੇ ਬਾਹਰ ਆ ਕੇ ਲੋਕਾਂ ਨੂੰ ਕਹਿ ਦਿੱਤਾ-ਭਰਾਵੋ, ਮੈਂ ਕੁਸ ਨੀ ਕਹਿ ਸਕਦਾ। ਤੁਸੀਂ ਸਾਰੇ ਮੇਰੇ ਘਰੋਂ ਚਲੇ ਜਾਓ।

ਲੋਕ ਇੱਕ ਦੂਜੇ ਦੇ ਮੂੰਹਾਂ ਵਲ ਝਾਕਣ ਲੱਗੇ। ਸਾਰੇ ਦੇ ਸਾਰੇ ਬਿੰਦ ਦੀ ਬਿੰਦ ਚੁੱਪ ਖੜੇ ਰਹੇ। ਪਰ ਦੁੱਲਾ ਸਿੰਘ ਦੇ ਦਰਵਾਜ਼ੇ ਮੂਹਰਿਓਂ ਉਠ ਕੇ ਘਰੋਂ ਘਰੀਂ ਜਾਣ ਦੀ ਥਾਂ ਉਹ ਉਸ ਦੇ ਘਰ ਦੇ ਅੰਦਰ ਹੀ ਧੁਸ ਗਏ। ਇੱਕ ਬੰਦੇ ਨੇ ਦਬਾਸੱਟ ਜਾ ਕੇ ਉਸੇ ਤੁੜੀ ਵਾਲੇ ਕੋਠੇ ਦੀ ਚੂਲ ਪੱਟ ਦਿੱਤੀ। ਦੋ ਤਿੰਨ ਹੋਰ ਬੰਦਿਆਂ ਨੇ ਤੂੜੀ ਪਰੇ ਹਟਾ ਕੇ ਦੁੱਲਾ ਸਿੰਘ ਨੂੰ ਦਿਖਾਇਆ-ਦੁੱਲਾ ਸਿਆਂ, ਆਹ ਬੋਰੀਆਂ 'ਚ ਤੁੜੀ ਪਾ ਕੇ ਰੱਖੀ ਐ?? ਇੱਕ ਮੁੱਛਲ ਜਿਹਾ ਸਿਆਣਾ ਬੰਦਾ ਦੁੱਲਾ ਸਿੰਘ ਨੂੰ ਕਹਿੰਦਾ-ਦੇਖ ਦੁੱਲਾ ਸਿਆਂ, ਤੇਰੇ ਸੀਰੀ ਪੀਤੂ ਕੋਲੋਂ ਸਾਨੂੰ ਸਾਰੀ ਕਹਾਣੀ ਦਾ ਪਤਾ ਲੱਗ ਗਿਐ। ਭਲੀਪਤ ਨਾਲ ਕਿਰਪੇ ਨੂੰ ਐਥੇ ਬੁਲਾ ਲੈ। ਮਣ ਮਣ ਸਭ ਨੂੰ ਜੋਖ ਦਿਓ। ਹੁਣ ਤਾਈ ਐਨੀ ਕੁੱਤੇਖਾਣੀ ਸਾਡੇ ਨਾਲ ਹੋਈ ਐ। ਹੁਣ ਤਾਂ ਅਸੀਂ ਲਾਲੇ ਦਾ ਖਰੀਦ-ਮੁੱਲ ਈ ਦੇਖਾਂਗੇ।"

ਇਨ੍ਹਾਂ ਦਿਨਾਂ ਵਿੱਚ ਭਾਅ ਕਣਕ ਦਾ ਤੀਹ ਰੁਪਏ ਹੋ ਗਿਆ ਸੀ। ਪਰ ਪਿੜ ਵਿਚੋਂ ਜਦੋਂ ਇਹ ਕਣਕ ਖ਼ਰੀਦੀ ਸੀ, ਬਾਈ ਤੇਈ ਰੁਪਈਏ ਦੁੱਲਾ ਨੂੰ ਫੜਾਈ ਜਾਓ। ਦੋ ਹੋਰ ਬੰਦਿਆਂ ਨੂੰ ਦਬੱਲ ਦਿੱਤਾ ਕਿ ਇੱਕ ਰਾਮਦਾਸੀਆਂ ਦੇ ਵਿਹੜੇ ਤੇ ਇੱਕ ਮਜ਼ਬੀਆਂ ਦੇ ਵਿਹੜੇ ਹੋਕਾ ਦੇ ਆਵੇ ਕਿ ਮਣ ਮਣ ਪੱਕੀ ਕਣਕ ਦੁੱਲਾ ਸਿਓਂ ਦੇ ਘਰੋਂ ਜੁਖਾ ਲਿਆਓ। ਬਾਈ ਬਾਈ ਰੁਪਈਏ ਜੇਬ ਚ ਪਾਈ ਜਾਓ।` ਇੱਕ ਹੋਰ ਬੰਦੇ ਨੇ ਸਾਰੇ ਪਿੰਡ ਵਿੱਚ ਪੀਪਾ ਕੁੱਟ ਦਿੱਤਾ-ਮਣ ਪੱਕੀ ਕਣਕ, ਬਾਈ ਰੁਪਏ, ਦੁੱਲਾ ਸੂ ਦੇ ਘਰੋਂ ਮਿਲਦੀ ਐ।"

ਸਾਰੇ ਪਿੰਡ ਵਿੱਚ ਹੈਰਾਨੀ ਛਣਕ ਪਈ। ਦੁੱਲਾ ਸਿੰਘ ਪਤਾ ਨਹੀਂ ਕਿਹੜੇ ਵੇਲੇ ਘਰੋਂ ਬਾਹਰ ਹੋ ਗਿਆ। ਉਹਦੇ ਚਾਰੇ ਪੁੱਤ ਖੇਤ ਗਏ ਹੋਏ ਸਨ। ਬਹੂਆਂ ਦੀ ਕੋਈ ਪੇਸ਼ ਨਾ ਗਈ ਤੇ ਉਹ ਹਾਰ ਕੇ ਅੰਦਰ ਵੜ ਕੇ ਬੈਠ ਗਈਆਂ।

ਦਸਵੀਂ ਵਿੱਚ ਪੜ੍ਹਦੇ ਪਿੰਡ ਦੇ ਚਾਰ ਮੁੰਡੇ ਦੁੱਲਾ ਸਿੰਘ ਦੇ ਘਰ ਲੋਕਾਂ ਤੋਂ ਪੈਸੇ ਫੜਨ ਲਈ ਕਾਪੀਆਂ ਲੈ ਕੇ ਬੈਠ ਗਏ। ਚਾਰ ਹੋਰ ਤਕੜੇ ਤਕੜੇ ਜੁਆਨ ਕਣਕ ਦੀਆਂ ਬੋਰੀਆਂ ਤੁੜੀ ਵਾਲੇ ਕੋਠੇ ਵਿਚੋਂ ਬਾਹਰ ਕੱਢਣ ਲੱਗ ਪਏ। ਚਾਰ ਹੋਰ ਅਝੱਖੜ ਬੰਦੇ ਤੱਕੜੀ ਪਸੇਰੀ ਲੈ ਕੇ ਕਣਕ ਦੋਖ ਲੋਕਾਂ ਦੇ ਪੱਲਿਆਂ ਵਿੱਚ ਪਾਉਣ ਲੱਗ ਪਏ। ਦਿਨ ਛਿਪਦੇ ਤਾਈਂ ਅੱਧੀ ਕਣਕ ਲੋਕਾਂ ਨੇ ਘਰੀਂ ਢੋ ਲਈ। ਪੈਸਿਆਂ ਦਾ ਸਾਰਾ ਹਿਸਾਬ ਕਰਕੇ ਦਸ ਸਿਆਣੇ ਬੰਦੇ ਕਿਰਪਾ ਮੱਲ ਦੀ ਦੁਕਾਨ ਉੱਤੇ ਪਹੁੰਚ ਗਏ। ਮੂੰਹ ਵਿੱਚ ਹੁੱਕੇ ਦੀ ਨੜੀ ਲਈ, ਕਿਰਪਾ ਮੱਲ ਬੇਹੋਸ਼ ਹੋਇਆ ਬੈਠਾ ਸੀ।

196
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ