ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/202

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੈਦਣ

ਹੁਣ ਤਾਂ ਇਸ ਇਲਾਕੇ ਵਿਚ ਟੈਕਸੀਆਂ ਆਮ ਹੋ ਗਈਆਂ ਹਨ। ਸੜਕਾਂ ਦਾ ਵੀ ਕੋਈ ਅੰਤ ਨਹੀਂ। ਪੈਸਿਆਂ ਦੀ ਖੇਡ ਹੈ। ਜਿੱਥੇ ਮਰਜ਼ੀ ਜਦੋਂ ਲੋੜ ਹੋਵੇ ਟੈਕਸੀ ਲੈ ਜਾਓ।

ਪਰ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਿੱਬੂ ਤਖਾਣ ਪਿੱਤਲ ਦੀਆਂ ਫੁੱਲੀਆਂ ਵਾਲੇ ਆਪਣੇ ਰੱਥ ਉੱਤੇ ਬੈਠਾ ਹੈਲੀਕਾਪਟਰ ਦੇ ਕਿਸੇ ਪਾਈਲਟ ਨਾਲੋਂ ਘੱਟ ਨਹੀਂ ਸੀ ਹੁੰਦਾ।

ਚਿੱਟੀਆਂ ਝਾਲਰਾਂ ਵਾਲਾ ਟੂਲੀ ਰੰਗਾ ਉਛਾੜ ਨਵਾਂ ਹੀ ਰੱਥ ਉੱਤੇ ਤਖਾਣ ਨੇ ਚੜ੍ਹਵਾਇਆ ਸੀ। ਸ਼ੱਕੀ ਬਲਦ ਆਰ ਤਾਂ ਕੀ ਪਿੰਡੇ ਉੱਤੇ ਮੱਖੀ ਨਹੀਂ ਸੀ ਸਹਾਰਦੇ। ਬਹੁਤੇ ਹੀ ਚਲਾਕ।

ਦੇਸੂ ਸੁਨਿਆਰ ਤੇ ਮੱਖਣ ਨੂੰ ਨਾਲ ਲੈ ਕੇ ਮੈਂ ਸਹੁਰੀਂ ਗਿਆ ਸਾਂ। ਮੁਕਲਾਵਾ ਲੈਣ ਜਾਂਦੇ ਮੁੰਡੇ ਨੂੰ ਚਾਅ ਦੇ ਨਾਲ ਕੁੱਝ ਸੰਗ ਜਿਹੀ ਵੀ ਹੁੰਦੀ ਹੈ। ਮਿੱਠਾ-ਮਿੱਠਾ ਡਰ। ਏਸੇ ਕਰ ਕੇ ਮੈਂ ਦੇਸੁ ਤੇ ਮੱਖਣ ਨੂੰ ਨਾਲ ਲੈ ਕੇ ਗਿਆ ਸਾਂ। ਮਾਂ ਨੇ ਤਾਂ ਸਗੋਂ ਜਾਣ ਕੇ ਉਹਨਾਂ ਨੂੰ ਮੇਰੇ ਨਾਲ ਤੋਰਿਆ ਸੀ। ਉਹ ਕਹਿੰਦੀ ਸੀ-"ਸਾਡਾ ਕੰਦਾ ਤਾਂ ਕੁੜੀਆਂ ਅਰਗੈ। ਏਹਨੂੰ ਕੱਲੇ ਨੂੰ ਤਾਂ ਸਾਲੀਆਂ ਨੇ ਚੁੱਢੀਏਂ ਹੀ ਖਾ ਜਾਣੈ ਏਹਦੇ ਤਾਂ ਮੂੰਹ ਚ ਬੋਲ ਨੀ, ਡੀਡੇ ਦੇ।

ਦੇਸੂ ਮੇਰਾ ਮਿਲਾਪੀ ਸੀ। ਸਾਡਾ ਗੁਆਂਢੀ ਵੀ। ਅਕਸਰ ਮੈਂ ਉਸ ਦੇ ਪਹਾਰੇ ਤੇ ਬੈਠਾ ਰਹਿੰਦਾ। ਉਸ ਕੋਲੋਂ ਰੂਪ-ਬਸੰਤ’ ਦਾ ਚਿੱਠਾ ਲੈ ਕੇ ਉੱਚੀ-ਉੱਚੀ ਪਦਾ। ਮੈਥੋਂ ਚਿੱਠਾ ਸੁਣ ਕੇ ਉਹ ਬਹੁਤ ਖੁਸ਼ ਹੁੰਦਾ।

ਮੱਖਣ ਨਾਲ ਮੇਰੀ ਬੁੱਕਲ ਖੁੱਲ੍ਹੀ ਸੀ। ਅਸੀਂ ਇੱਕਠੇ, ਘਰ ਦੀ ਕੱਢੀ ਸ਼ਰਾਬ ਪੀਂਦੇ ਤੇ ਬੋੜੇ ਖੁਹ ਵਾਲੇ ਪਿੱਪਲ ਦੀਆਂ ਜੜਾਂ ਵਿੱਚ ਬਹਿ ਕੇ ਸਾਧਾਂ ਦੀ ਨਿੰਮੋ ਦੀਆਂ ਗੱਲਾਂ ਕਰਦੇ। ਹਾਜ਼ਰ ਜਵਾਬੀ ਵਿੱਚ ਮੱਖਣ ਸਾਰੇ ਪਿੰਡ ਵਿੱਚ ਉੱਘਾ ਸੀ।ਉਹਦੇ ਵਰਗੀ ਗੱਲ ਕਿਸੇ ਨੂੰ ਨਹੀਂ ਸੀ ਔੜਦੀ।

ਦੇਸੂ ਤੇ ਮੱਖਣ ਨੂੰ ਨਾਲ ਲਿਜਾ ਕੇ ਮੈਨੂੰ ਪੂਰਾ ਧਰਵਾਸ ਹੋ ਗਿਆ ਸੀ। ਮੈਨੂੰ ਡਰ ਨਹੀਂ ਸੀ ਰਿਹਾ ਕੇ ਸਹੁਰਿਆਂ ਦੀ ਕੋਈ ਕੁੜੀ ਮੈਨੂੰ ਤੰਗ ਕਰ ਸਕੇਗੀ। ਉਹ ਵੀ ਕਹਿੰਦੇ ਸਨ-ਕੰਦਿਆ, ਤੂੰ ਝਿ ਨਾ। ਅਸੀਂ ਵਾਹਣੀ ਪਾ ਦਿਆਂਗੇ, ਸਾਰੀਆਂ ਨੂੰ।'

ਸਹੁਰਿਆਂ ਦੇ ਘਰ ਚੁਬਾਰੇ ਵਿੱਚ ਜਾ ਕੇ ਅਸੀਂ ਅਜੇ ਬੈਠੇ ਹੀ ਸਾਂ ਕਿ ਕੁੜੀਆਂ ਮੀਂਹ ਦੀ ਵਾਛੜ ਵਾਂਗ ਆ ਖੜ੍ਹੀਆਂ। ਕੋਈ ਕੁਝ ਬੋਲਦੀ ਸੀ, ਕੋਈ ਕੁਝ। ਕਦੇ-ਕਦੇ

202

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ