ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/207

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਗੰਨਿਆਂ ਦੀ ਰੁੱਤ ਵੀ ਐ ਹੁਣ ਕੋਈ, ਜੀਜਾ ਮੇਰਿਆ? ਪਾੜਾ ਈ ਰਹਿ ਗਿਆ ਨਾ ਬੱਸ।" ਵਿੰਦਰ ਲੋਟ ਪੋਟ ਹੋ ਗਈ। ਮੇਰੀ ਸੱਸ ਵੀ ਹੱਸ ਪਈ। ਦੇਸੂ ਤੇ ਮੱਖਣ ਕੋਲ ਬੈਠੇ ਪੋਲਾ ਪੋਲਾ ਮੁਸਕਰਾਏ। ਮੈਨੂੰ ਉਨ੍ਹਾਂ ਮੁਹਰੇ ਸੰਗ ਲੱਗੀ।

ਉਸੇ ਦਿਨ ਦੁਪਹਿਰ ਦੀ ਰੋਟੀ ਖਾਣ ਪਿੱਛੋਂ ਅਸੀਂ ਅਮਰਜੀਤ ਨੂੰ ਲੈ ਕੇ ਪਿੰਡ ਆ ਗਏ।

ਦੇਸੂ ਤੇ ਮੱਖਣ ਤਾਂ ਇੱਕ ਸਾਈਕਲ ਉੱਤੇ ਪਿੰਡ ਪਹੁੰਚ ਗਏ ਸਨ। ਰੱਥ ਵਿੱਚ ਮੈਂ ਤੇ ਅਮਰਜੀਤ ਹੀ ਸਾਂ। ਰਾਹ ਵਿੱਚ ਕਿੰਨੀਆਂ ਗੱਲਾਂ ਅਸੀਂ ਕਰ ਲਈਆਂ। ਗੱਲਾਂ ਗੱਲਾਂ ਵਿੱਚ ਵਿੰਦਰ ਦੀ ਗੱਲ ਵੀ ਛਿੜ ਗਈ। ਉਸ ਦੀ ਗੱਲ ਮੈਂ ਜਾਣ ਕੇ ਹੀ ਛੇੜੀ ਸੀ। ਉਸ ਕੁੜੀ ਦੇ ਵਿਵਹਾਰ ਤੇ ਤਾਂ ਮੇਰੇ ਅੰਦਰ ਕੋਈ ਖ਼ਾਸ ਥਾਂ ਬਣਾ ਲਈ ਸੀ।

ਅਮਰਜੀਤ ਨੇ ਮੈਨੂੰ ਦਸਿਆ ਕਿ ਵਿੰਦਰ ਦੀ ਆਪਣੇ ਪ੍ਰਾਹਣੇ ਨਾਲ ਬਣਦੀ ਨਹੀਂ। ਵਿੰਦਰ ਦਾ ਵੱਡਾ ਭਣੋਈਆ ਜਦ ਏਥੇ ਆਉਂਦਾ ਹੈ, ਵਿੰਦਰ ਜੇ ਏਥੇ ਹੋਵੇ ਤਾਂ ਉਸ ਦੀ ਐਨੀ ਸੇਵਾ ਕਰਦੀ ਹੈ ਕਿ ਹੇ ਰੱਬ ਦਾ ਨਾਉਂ। ਇਹਦਾ ਭਣੋਈਆ ਸਮਝਦਾ ਵੀ ਇਹਨੂੰ ਛੋਟੀ ਭੈਣ ਵਾਂਗ ਹੈ। ਵਿੰਦਰ ਦਾ ਪ੍ਰਾਹੁਣਾ ਪਰ ਇਹਦੇ ਸੁਭਾਅ ਉੱਤੇ ਸ਼ੱਕ ਕਰਦਾ ਹੈ।

ਅਮਰਜੀਤ ਜਦ ਦਰੌਜਾ ਲੈ ਕੇ ਆਈ, ਉਸ ਨੇ ਦੱਸਿਆ ਕਿ ਵਿੰਦਰ ਦਾ ਪ੍ਰਾਹੁਣਾ ਦੂਜਾ ਵਿਆਹ ਕਰਵਾਉਣ ਨੂੰ ਫਿਰਦਾ ਹੈ।

ਮੇਰਾ ਦਿਲ ਢੇਰੀ ਹੋ ਗਿਆ, ਵਿੰਦਰ ਵਰਗੀ ਕੁੜੀ ਦੀ ਆਹ ਹਾਲਤ।

ਦਰੌਜੇ ਅਮਰਜੀਤ ਨੂੰ ਲੈਣ ਜਦ ਮੈ ਗਿਆ ਸਾਂ ਤਾਂ ਵਿੰਦਰ ਉੱਥੇ ਹੀ ਸੀ। ਪਰ ਉਹ ਸਾਡੇ ਘਰ ਨਹੀਂ ਸੀ ਆਈ। ਉਹ ਤਾਂ ਉਦੋਂ ਦੇਹਲੀਓਂ ਬਾਹਰ ਪੈਰ ਨਹੀਂ ਸੀ ਧਰਦੀ। ਬੁੜੀਆਂ ਸੌ-ਸੌ ਗੱਲਾਂ ਬਣਾਉਂਦੀਆਂ ਸਨ।


ਉਸ ਤੋਂ ਬਾਅਦ ਜਦ ਕਦੇ ਮੈਂ ਸਹੁਰੀਂ ਜਾਂਦਾ, ਵਿੰਦਰ ਕਦੇ ਵੀ ਨਾ ਮਿਲਦੀ। ਕਦੇ ਉਹ ਸਾਡੇ ਨਾਨਕੀ ਗਈ ਹੁੰਦੀ, ਕਦੇ ਭੂਆ ਕੋਲ, ਕਦੇ ਕਿਤੇ ਤੇ ਕਦੇ ਕਿਤੇ। ਉਸ ਦਾ ਪ੍ਰਾਹੁਣਾ ਹੁਣ ਉਸ ਨੂੰ ਲੈ ਕੇ ਨਹੀਂ ਸੀ ਜਾਂਦਾ। ਰੰਗੜਊ ਉਹ ਵੀ ਪੂਰਾ ਰੱਖਦੀ।

ਮੈਂ ਉਸ ਨੂੰ ਇਕ ਵਾਰ ਮਿਲਣਾ ਚਾਹੁੰਦਾ ਸਾਂ, ਮਿਲ ਕੇ ਉਸ ਦਾ ਦੁੱਖ ਪੁੱਛਣਾ ਚਹੁੰਦਾ ਸਾਂ। ਮੁੰਡੇ ਦੀ ਸ਼ੁਸ਼ਕ ਲੈ ਕੇ ਅਮਰਜੀਤ ਆਈ ਤਾਂ ਉਸ ਨੇ ਦੱਸਿਆ ਕਿ ਵਿੰਦਰ ਮਿਲੀ ਸੀ। ਉਹ ਤਾਂ ਸੁੱਕ ਕੇ ਤਾਂਬੜ ਬਣੀ ਪਈ ਹੈ, ਨਿਰੀ ਫੱਟੀ। ਚਿਹਰਾ ਝੁਰੜਾ ਗਿਆ ਹੈ। ਅੱਖਾਂ ਦੇ ਘੇਰੇ ਕਾਲੇ ਹੋ ਗਏ ਹਨ। ਮੂੰਹ ਵਿਚ ਬੋਲ ਨਹੀਂ। ਖੁੱਦੋ ਵਾਂਗ ਬੁੜ੍ਹਕਣ ਟੱਪਣ ਵਾਲੀ ਤਾਂ ਉਹ ਵਿੰਦਰ ਹੀ ਨਹੀਂ ਰਹੀ।

ਉਸ ਦਾ ਕੁਦਰਤੀ ਖੁੱਲਾ ਸੁਭਾਅ ਉਸ ਲਈ ਇਕ ਸਰਾਪ ਬਣ ਗਿਆ ਸੀ। ਉਸ ਦਾ ਮੱਚੜ ਪ੍ਰਾਹੁਣ ਉਸ ਦੀ ਖੁੱਲ੍ਹ ਨੂੰ ਦੇਖ ਕੇ ਸਗੋਂ ਹੋਰ ਵਲ ਖਾ ਗਿਆ ਹੋਵੇਗਾ। ਵਿੰਦਰ ਦਾ ਕੀ ਕਸੂਰ? ਜਾਂ ਤਾਂ ਉਹ ਉਸ ਮੱਚੜ ਦੀ ਜੇਬ ਵਿਚ ਪੈ ਜਾਂਦੀ ਤੇ ਜਾਂ ਆਪਣੇ ਮੋਹ ਦੇ ਸੰਕ ਵਿਚ ਉਹਦਾ ਮੱਚੜਪੁਣਾ ਖੋਰ ਦਿੰਦੀ।ਉਸ ਅਣਭੋਲ ਨੂੰ ਕੀ ਪਤਾ ਸੀ ਕਿ ਉਸ ਦੇ ਹੱਸਦੇ ਦੰਦਾਂ ਨੂੰ ਇਕ ਦਿਨ ਹਥੌੜੇ ਦੀ ਸੱਟ ਪਵੇਗੀ ਤੇ ਉਹਦੇ ਮੁੰਹ ਵਿੱਚੋਂ ਸਦਾ

ਕੈਦਣ

207