ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/211

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੇ ਨੱਕ ਚੜਾਇਆ।

‘ਗਾਂਧੀ, ਪਤੈ, ਬੱਕਰੀ ਦਾ ਦੁੱਧ ਪੀਂਦਾ ਹੁੰਦਾ ਸੀ। ਬੱਕਰੀ ਦੇ ਦੁੱਧ ’ਚ ਸਾਰੇ ਵਿਟਾਮਿਨ ਹੁੰਦੇ ਨੇ। ਛੱਤੀ ਪਦਾਰਥ ਹੁੰਦੇ ਨੇ ਬੱਕਰੀ ਦੇ ਦੁੱਧ ’ਚ। ਜੰਗਲ ਦੀਆਂ ਸਾਰੀਆਂ ਜੜੀਆਂ ਬੂਟੀਆਂ ਦਾ ਅਸਰ।’ ਮੈਂ ਆਖਿਆ।

‘ਚੰਗਾ, ਡਿੱਕ ਲੌ ਪੀਪੀ ਅੱਜ।' ਉਹ ਹੱਸੀ ਤੇ ਚੁੰਨੀ ਦੀ ਕੋਰ ਤੱਕ ਉਤੋਂ ਦੀ ਕਰ ਲਈ।

ਖੰਡ ਵਾਲਾ ਕੋਰ ਤਪਲਾ ਉਹ ਸਬਾਤ ਵਿਚੋਂ ਕੱਢ ਕੇ ਲਿਆਇਆ। ਉਸ ਦੇ ਗਲ ਦੁਆਲਿਓਂ ਮੁੰਝ ਦੀ ਰੱਸੀ ਖੋਲ੍ਹੀ ਤੇ ਖੱਦਰ ਦਾ ਚਿੱਟਾ ਪੋਣਾ ਲਾਹਕੇ ਉਸ ਨੇ ਤਿੰਨ ਮੁੱਠੀਆਂ ਖੰਡ ਦੀਆਂ ਪਿੱਤਲ ਦੇ ਪਤੀਲੇ ਵਿੱਚ ਪਾ ਲਈਆਂ। ਚਾਰ-ਪੰਜ ਗਲਾਸ ਪਾਣੀ ਦੇ ਪਾ ਕੜਛੀ ਨਾਲ ਖੰਡ ਨੂੰ ਖੋਰਨ ਲੱਗ ਪਿਆ। ਅੱਧਾ ਗਿਲਾਸ ਦੁੱਧ ਦਾ ਪਾ ਕੇ ਉਹ ਪਤੀਲੇ ਨੂੰ ਹੀ ਸਾਡੇ ਕੋਲ ਚੁੱਕ ਲਿਆਇਆ।ਟੀਟੂ ਨੇ ਅੱਧਾ ਗਲਾਸ ਪੀਤਾ ਤੇ ਕਹਿੰਦਾ, "ਖਾਲੀ (ਖਾਰੀ) ਐ।' ਗੁਰਮੀਤ ਨੇ ਇੱਕ ਗਲਾਸ ਪੀ ਲਿਆ ਤੇ ਕਹਿੰਦੀ‘ਬੱਸ, ਮੈਂ ਤਾਂ।"

"ਕਿਉਂ, ਗੁਰਮੀਤ ਕੁਰੇ, ਬਰਫ਼ ਤੋਂ ਬਿਨਾਂ ਸੁਆਦ ਨੀ ਲੱਗੀ ਹੋਣੀ?" ਕਹਿ ਕੇ ਮਿਲਖੀ ਹੱਸ ਪਿਆ। ਮੈਂ ਵੀ ਹੱਸਿਆ। ਇੱਕ ਗਲਾਸ ਮੈਂ ਪੀਤਾ। ਪਤੀਲਾ ਤਾਂ ਅਜੇ ਅੱਧਾ ਪਿਆ ਸੀ।

ਤੁਸੀਂ ਤਾਂ ਚਿੜੀਆਂ ਵਾਗੂੰ ਚੁੰਝਾਂ ਜ਼ੀਆਂ ਡੋਬ ਲੀਆਂ। ਕੁਛ ਤਾਂ ਪੀਓ।` ਇੱਕ ਗਲਾਸ ਭਰ ਕੇ ਉਸ ਨੇ ਗੁਰਮੀਤ ਦੇ ਮੂਹਰੇ ਕੀਤਾ। ਉਸ ਨੇ ਤਾਂ ਹੱਥ ਹੀ ਨਾ ਕਢਿਆ॥ ਹਾਰ ਕੇ ਗਲਾਸ ਮੈਂ ਫੜਿਆ ਤੇ ਟੀਟੂ ਦੇ ਮੂੰਹ ਨੂੰ ਲਾਉਣਾ ਚਾਹਿਆ।ਉਹ ਪਿਛਾਂਹ ਨੂੰ ਹੋ ਗਿਆ। ਔਖਾ ਸੁਖਾਲਾ ਹੋ ਕੇ ਮੈਂ ਹੀ ਸਾਰਾ ਗਲਾਸ ਪੀਤਾ। ਬਾਕੀ ਦੀ ਸਾਰੀ ਲੱਸੀ ਮਿਲਖੀ ਨੇ ਪੀ ਲਈ ਤੇ ਭਾਂਡੇ ਸਾਡੇ ਕੋਲੋਂ ਚੁੱਕ ਕੇ ਲੈ ਗਿਆ।

‘ਸਬਜ਼ੀ ਭਾਜੀ ਤਾਂ, ਛੋਟੇ ਭਾਈ, ਕੋਈ ਮਿਲਣੀ ਨੀ, ਐਸ ਵੇਲੇ। ਦਾਲ ਲੈ ਆਵਾਂ, ਧੋਤੀ ਮੂੰਗੀ ਦੀ? ਛੇਤੀ ਬਣਜੂ।" ਉਸ ਨੇ ਪੁੱਛਿਆ।

‘ਠੀਕ ਬੱਸ, ਦਾਲ ਈ ਠੀਕ ਐ।" ਮੈਂ ਕਹਿ ਦਿੱਤਾ ਤੇ ਪੁੱਛਿਆ-‘ਕੁੰਡਾ-ਘੋਟਣਾ ਕਿੱਥੇ ਐ? ਤੇ ਫਿਰ ਆਖਿਆ ਲੂਣ-ਮਿਰਚਾਂ ਦੇ ਜਾ। ਐੱਦੇ ਨੂੰ ਮਸਾਲਾ ਅਸੀਂ ਰਗੜ ਲਾਂਗੇ।

‘ਤੁਸੀਂ ਬੈਠੋ। ਮੈਂ ਆਪੇ ਬਣਾ ਨੂੰ ਸਭ ਕੁਸ। ਥੋਨੂੰ ਘਰ ਆਇਆਂ ਨੂੰ, ਕੰਮ ਲੈਣੇ?

‘ਲੈ, ਗੈਸ ਵਰਗੀ ਤੀਵੀਂ ਤੇਰੇ ਘਰ ਬੈਠੀ ਐ। ਤੂੰ ਆਪ ਰੋਟੀ ਪਕੌਂਦਾ ਚੰਗਾ ਲੱਗੇਂਗਾ?' ਮੈਂ ਹੱਸਿਆ।

ਉਹ ਚੁੱਪ ਕੀਤਾ ਖੜ੍ਹਾ ਸੀ। ਮੈਨੂੰ ਲੱਗਿਆ ਜਿਵੇਂ ਉਸ ਨੇ ਸੁੱਕੇ ਬੁੱਕ ਦੀ ਇੱਕ ਕੌੜੀ ਘੁੱਟ ਸੰਘਾਂ ਥੱਲੇ ਲੰਘਾਈ ਹੋਵੇ। ਉਹ ਬੋਲਿਆ-ਅੱਜ ਤਾਂ ਇਹ ਪਕਾ ਦੁ, ਕੱਲ੍ਹ ਨੂੰ ਕੌਣ ਪਕਾਉ?

‘ਕੱਲ੍ਹ ਨੂੰ ਵੀ ਪਕਾ ਦੂਗੀ ਏਹ। ਮੇਰੇ ਕੰਨਿਓ ਤਾਂ ਮੀਨਾ ਵੀਹ ਦਿਨ ਰੱਖ ਲੈ ਜੇ ਰੱਖਣੀ ਐ।' ਮੈਂ ਉੱਚੀ-ਉੱਚੀ ਹੱਸਿਆ। ਗੁਰਮੀਤ ਨੇ ਮੇਰੇ ਪਾਸਿਓਂ ਘੁੰਡ ਦਾ ਪੱਲਾ ਹਟਾ ਕੇ ਅੱਖਾਂ ਵਿਚੋਂ ਮਿੱਠੇ ਮਿੱਠੇ ਗੁੱਸੇ ਦੇ ਤੀਰ ਛੱਡੇ।

ਖਾਰਾ ਦੁੱਧ

211