ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/213

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਲਖੀ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਸੀ ਹੋਣ ਲੱਗੀ। ਉਹ ਤਾਂ ਢੇਰੀ ਢਾਹ ਕੇ ਬੈਠ ਗਿਆ ਸੀ।

ਅੱਠ-ਨੌਂ ਸਾਲਾਂ ਤੋਂ ਉਹ ਕਿਤੇ ਗਿਆ ਵੀ ਨਹੀਂ ਸੀ। ਨਾਨਕੀ ਤੇ ਨਾ ਸਾਡੇ ਪਿੰਡ। ਹੋਰ ਉਸ ਦੀ ਕਿਤੇ ਰਿਸ਼ਤੇਦਾਰੀ ਵੀ ਨਹੀਂ ਸੀ। ਸਾਡੇ ਪਿੰਡ ਉਹ ਮੇਰੇ ਵਿਆਹ ਵੇਲੇ ਹੀ ਆਇਆ ਸੀ।

ਚਾਰ-ਪੰਜ ਸਾਲ ਹੋਏ ਉਹ ਮੈਨੂੰ ਦਮਦਮੇ ਵਿਸਾਖੀ ਦੇ ਮੇਲੇ ਤੇ ਮਿਲਿਆ ਸੀ। ਉਦੋਂ ਉਸ ਨੇ ਜ਼ੋਰ ਦਿੱਤਾ ਸੀ ਕਿ ਮੈਂ ਉਸ ਦੇ ਪਿੰਡ ਜ਼ਰੂਰ ਆਵਾਂ। ਮਿਲਦਿਆਂ ਦੀਆਂ ਸਕੀਰੀਆਂ ਨੇ। ਮੈਂ ਕਹਿ ਤਾਂ ਦਿੱਤਾ ਸੀ ਕਿ ਜ਼ਰੂਰ ਆਵਾਂਗਾ, ਪਰ ਐਡੀ ਦੂਰ ਕਿਵੇਂ ਜਾਇਆ ਜਾ ਸਕਦਾ ਸੀ। ਸਾਡੇ ਪਿੰਡ ਤੋਂ ਇਹ ਪਿੰਡ ਸੱਠ ਪਹਿਰ ਮੀਲ ਦੂਰ ਸੀ। ਐਡੀ ਦੂਰ ਪਤਾ ਨਹੀਂ ਕਿਉਂ ਵਿਆਹ ਕਰਵਾਇਆ ਸੀ, ਮੇਰੇ ਪਿਓ ਨੇ? ਬਿਨਾਂ ਮਤਬਲ ਤੋਂ ਕੌਣ ਜਾਂਦਾ ਹੈ ਐਨੀ ਵੱਡੀ ਦੁਰ?

ਹੁਣ ਕੁਝ ਚਿਰ ਤੋਂ ਮੇਰੀ ਬਦਲੀ ਇਨ੍ਹਾਂ ਪਿੰਡਾਂ ਵਲ ਇੱਕ ਸ਼ਹਿਰ ਵਿੱਚ ਹੋ ਗਈ ਸੀ।

ਹੁਣ ਤਾਂ ਨਾਨਕੀ ਪੰਜ ਮੀਲ 'ਤੇ ਹੀ ਸਨ, ਇੱਕ ਸ਼ਨਿੱਚਰਵਾਰ ਮੈਂ ਉਥੇ ਜਾਣ ਦੀ ਸਲਾਹ ਬਣਾ ਲਈ ਸੀ ਤੇ ਇੱਕ ਬੰਦੇ ਦੇ ਹੱਥ ਪਹਿਲਾਂ ਮਿਲਖੀ ਨੂੰ ਸੁਨੇਹਾ ਵੀ ਭੇਜ ਦਿੱਤਾ ਸੀ।

ਮਿਲਖੀ ਦੁਕਾਨ ਤੋਂ ਵਾਪਸ ਆਇਆ ਤਾਂ ਗੁਰਮੀਤ ਮਸਾਲਾ ਰਗੜ ਚੁੱਕੀ ਸੀ। ਸਬਾਤ ਵਿਚੋਂ ਭਾਲ ਕੇ ਉਸ ਨੇ ਲਾਲਟੈਣ ਵੀ ਟੰਗ ਲਈ ਸੀ। ਮਿਲਖੀ ਨੇ ਸਮੋਸੇ ਦੇ ਦੋਵੇਂ ਲੜਾਂ ਵਿੱਚ ਕੁੱਝ ਬੰਨ੍ਹ ਕੇ ਲਿਆਂਦਾ ਸੀ। ਇੱਕ ਲੜ-ਖੋਕੇ ਧੋਤੀ ਮੂੰਗੀ ਦੀ ਦਾਲ ਉਸ ਨੇ ਇੱਕ ਚੌੜੇ ਸਾਰੇ ਚੱਪਣ ਵਿੱਚ ਪਾਈ ਤੇ ਗੁਰਮੀਤ ਮੂਹਰੇ ਲਿਆ ਰੱਖੀ। ਦੂਜਾ ਲੜ ਉਵੇਂ ਜਿਵੇਂ ਬੰਨਿਆ ਰਿਹਾ। ਸਮੋਸਾ ਉਸ ਨੇ ਇੱਕ ਕਿੱਲੇ ਉੱਤੇ ਲਟਕਾ ਦਿੱਤਾ। ਮੈਂ ਚਾਹੁੰਦਾ ਸਾਂ ਕਿ ਉਸ ਨੂੰ ਪੁੱਛ ਲਵਾਂ ਕਿ ਸਮੋਸੇ ਦੇ ਦੂਜੇ ਲੜ ਵਿੱਚ ਕੀ ਹੈ। ਪਰ ਮੈਂ ਪੁੱਛਿਆ ਨਹੀਂ।

ਟੀਟੂ ਮੇਰੇ ਕੋਲ ਮੰਜੇ ਉੱਤੇ ਬੈਠਾ ਰਿਹਾ। ਗੁਰਮੀਤ ਨੇ ਚੁੱਲ੍ਹੇ ਉੱਤੇ ਦਾਲ ਰਿੰਨ੍ਹ ਲਈ ਤੇ ਫਿਰ ਰੋਟੀ ਵੀ ਪਕਾ ਲਈ। ਕਿਸੇ ਚੀਜ਼ ਦੀ ਲੋੜ ਹੁੰਦੀ, ਗੁਰਮੀਤ ਮੈਨੂੰ ਕਹਿ ਦਿੰਦੀ। ਮੈਂ ਉਸੇ ਚੀਜ਼ ਦਾ ਨਾਉਂ ਉੱਚੀ ਦੇ ਕੇ ਲੈਂਦਾ ਤਾਂ ਮਿਲਖੀ ਉਹੀ ਚੀਜ਼ ਅੰਦਰੋਂ ਸਬਾਤ ਵਿਚੋਂ ਲਿਆ ਕੇ ਗੁਰਮੀਤ ਦੇ ਮੂਹਰੇ ਰੱਖ ਦਿੰਦਾ।ਉਹ ਕਦੇ ਏਧਰ ਜਾਂਦਾ ਸੀ, ਕਦੇ ਓਧਰ-ਕਦੇ ਅੰਦਰ ਜਾਂਦਾ ਸੀ, ਕਦੇ ਬਾਹਰ ਆਉਂਦਾ ਸੀ। ਜਿਵੇਂ ਇਸ ਤਰ੍ਹਾਂ ਉਰੀ ਵਾਂਗ ਘੁਕੇ ਫਿਰਨ ਨਾਲ ਉਸ ਨੂੰ ਅਜੀਬ ਕੋਈ ਮਾਨਸਕ ਸ਼ਾਂਤੀ ਮਿਲ ਰਹੀ ਹੋਵੇ।

ਇੱਕ ਬਾਟੀ ਹੱਥ ਵਿੱਚ ਲੈ ਕੇ ਉਹ ਇੱਕ ਦਮ ਘਰੋਂ ਬਾਹਰ ਹੋ ਗਿਆ। ਜਿਵੇਂ ਉਸ ਨੂੰ ਚਾਣਚੱਕ ਹੀ ਕੋਈ ਚੀਜ਼ ਯਾਦ ਆ ਗਈ ਹੋਵੇ। ਥੋੜੇ ਚਿਰ ਬਾਅਦ ਹੀ ਉਹ ਵਾਪਸ ਆਇਆ। ਗੁਆਂਢੀਆਂ ਦੇ ਘਰੋਂ ਉਹ ਦੇਸੀ ਘਿਓ ਮੁੱਲ ਲੈ ਕੇ ਆਇਆ ਸੀ। ਕਿੱਲੇ ਤੋਂ ਸਮੋਸਾ ਲਾਹ ਕੇ ਉਸ ਨੇ ਲੜ ਖੋਲ੍ਹਿਆ ਤੇ ਦੇਸੀ ਖੰਡ ਨੂੰ ਆਟਾ-ਛਾਨਣੀ ਨਾਲ ਇੱਕ ਥਾਲੀ ਵਿੱਚ ਛਾਣ ਲਿਆ। ਇੱਕ ਕੌਲੀ ਖੰਡ ਨਾਲ ਗਲਗਸੀ ਕਰਕੇ ਉਸ ਵਿੱਚ ਘਿਓ ਪਾਇਆ। ਕਰੀਰ ਦੇ ਡੱਕੇ ਨਾਲ ਖੰਡ ਘਿਓ ਰਲਾਇਆ। ਖੰਡ ਉਸ ਨੂੰ ਥੋੜ੍ਹੀ ਜਿਹੀ

ਖਾਰਾ ਦੁੱਧ

213