ਰਿਹਾ ਹੈ, ਜਿਵੇਂ ਏਸੇ ਘਰ ਦਾ ਕੋਈ ਬੰਦਾ ਹੋਵੇ। ਦੋਸਤਾ ਦੀ ਦੋਸਤਾਂ ਨਾਲ ਇਸ ਤਰ੍ਹਾਂ ਦੀ ਸਾਂਝ ਹੋਣੀ ਹੀ ਚਾਹੀਦੀ ਹੈ। ਦੋਸਤੀ ਵਿਚ ਲੁਕ ਛਿਪ ਕਿਹੜੀ ਗੱਲ ਦੀ?
ਹੋਰ ਵੀ ਮੇਰੇ ਦੋਸਤ ਸਨ। ਮੇਰੇ ਘਰ ਆਉਂਦੇ ਸਨ। ਮੇਰੀ ਮਾਂ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਸਨ, ਜਿਵੇਂ ਉਹ ਉਹਨਾਂ ਦੀ ਵੀ ਮਾਂ ਹੋਵੇ। ਮੇਰੀ ਪਤਨੀ ਨਾਲ ਗੱਲਾਂ ਕਰਦੇ ਜਿਵੇਂ ਉਹਨਾਂ ਦੀ ਇੱਕ ਦੋਸਤ ਹੋਵੇ।ਉਨੀਂ ਦਿਨੀਂ ਮੇਰੇ ਇੱਕ ਮੁੰਡਾ ਸੀ ਤੇ ਇੱਕ ਕੁੜੀ। ਮੇਰਾ ਇੱਕ ਦੋਸਤ ਸੀ ਲੰਮੀ ਠੋਡੀ ਵਾਲਾ। ਜਦ ਕਦੇ ਉਸ ਨੇ ਸਾਡੇ ਘਰ ਆਉਣਾ, ਆਉਣ ਸਾਰ ਮੇਰੀ ਪਤਨੀ ਨਾਲ ਗੱਲੀਂ ਜੁਟ ਜਾਣਾ ਤੇ ਉਸ ਨੂੰ ਕਹਿਣਾ ‘ਭਾਬੀ ਹੁਣ ਤਾਂ ਮੁੰਡਾ ਜੰਮਦੇ ਬੱਸ ਇੱਕ ਹੋਰ, ਖਰੋਟ ਅਰਗਾ ਤੇ ਫੇਰ ਬੱਸ ਕਰੀਂ।’’ ਮੇਰੀ ਪਤਨੀ ਉਸ ਦੀਆਂ ਗੱਲਾਂ ਸੁਣ ਕੇ ਹੱਸ ਹੱਸ ਦੂਹਰੀ ਹੁੰਦੀ ਰਹਿੰਦੀ।
ਇੱਕ ਹੋਰ ਦੋਸਤ ਆਇਆ ਕਰਦਾ ਸੀ। ਉਹ ਕਹਿੰਦਾ ਹੁੰਦਾ, "ਆਪਾਂ ਮੇਜ਼ ਕੁਰਸੀਲਾ ਕੇ ਰੋਟੀ ਨੀ ਖਾਂਦੇ। ਚੁੱਲ੍ਹੇ ਮੂਹਰੇ ਬੈਠ ਕੇ ਲਹਿੰਦੀ ਲਹਿੰਦੀ ਖਾਵਾਂਗੇ ਤੇ ਨਾਲੇ ਭਾਬੀ ਦੀਆਂ ਗੱਲਾਂ ਸੁਣਾਂਗੇ।"
ਇੱਕ ਹੋਰ ਦੋਸਤ ਸੀ। ਜਦ ਉਹ ਆਉਂਦਾ ਤਾਂ ਆਪਣੀ ਭਾਬੀ ਦੇ ਗੋਰੀਂ ਹੱਥ ਲਾਉਂਦਾ। ਮੇਰੀ ਪਤਨੀ ਉਸ ਦਾ ਝੋਲਾ ਫੜ ਕੇ ਉਸ ਨੂੰ ਖੜ੍ਹਾ ਕਰਦੀ ਅਤੇ ਉਸ ਦੇ ਮੋਢੇ ਤੇ ਧੱਫਾ ਮਾਰ ਕੇ ਪੁੱਛਦੀ, "ਦਿਓਰਾ, ਵਿਆਹ ਫੇਰ ਹੁਣ ਤੇਰਾ ਕਦੋਂ ਦੈ?"
ਮੇਰੇ ਉਨ੍ਹਾਂ ਦੋਸਤਾਂ ਤੇ ਮੈਨੂੰ ਬਹੁਤ ਮਾਣ ਸੀ। ਉਹ ਮੇਰੇ ਦੁੱਖ ਸੁੱਖ ਦੇ ਸੀਰੀ ਸਨ। ਮੇਰੀ ਇੱਜ਼ਤ ਉਨ੍ਹਾਂ ਦੀ ਇੱਜ਼ਤ ਸੀ। ਰਮੇਸ਼ ਵੀ ਉਨ੍ਹਾਂ ਵਿਚੋਂ ਇੱਕ ਸੀ।
ਇੱਕ ਦਿਨ ਮੈਂ ਸ਼ਹਿਰ ਗਿਆ। ਰਮੇਸ਼ ਮਿਲ ਪਿਆ।ਉਹ ਮੇਰੇ ਬਹੁਤ ਹੀ ਖਹਿੜੇ ਪੈ ਗਿਆ ਘਰ ਚਲ।’’ ਮੈਂ ਉਸ ਦਿਨ ਉਸ ਦਾ ਆਖਾ ਮੋੜ ਨਾ ਸਕਿਆ।
ਰਮੇਸ਼ ਦਾ ਘਰ ਵਾਹਵਾ ਲੰਮਾ ਚੌੜਾ ਸੀ। ਸੱਜੇ ਹੱਥ ਇੱਕ ਬੈਠਕ, ਆਏ ਗਏ ਦੇ ਬੈਠਣ ਉੱਠਣ ਵਾਲੀ। ਖੱਬੇ ਹੱਥ ਰਸੋਈ, ਗੁਸਲਖਾਨਾ ਤੇ ਨਾਲ ਹੀ ਟੱਟੀ।ਕਾਫ਼ੀ ਖੁੱਲ੍ਹਾ ਵਿਹੜਾ ਤੇ ਪਿਛਲੇ ਪਾਸੇ ਨਾਲੋ ਨਾਲ ਤਿੰਨ ਕਮਰੇ। ਇੱਕ ਟੱਬਰ ਦੇ ਪੈਣ ਸੌਣ ਵਾਲਾ। ਇੱਕ ਸਮਾਨ ਵਾਲਾ ਤੇ ਇੱਕ ਵਿਚ ਤੂੜੀ ਪਾਈ ਹੋਈ ਸੀ।
ਅਸੀਂ ਜਾਣ ਸਾਰ ਬੈਠਕ ਵਿਚ ਜਾ ਬੈਠੇ। ਪੰਜ ਸੱਤ ਮਿੰਟ ਉਲਟੀਆਂ ਪੁਲਟੀਆਂ ਗੱਲਾਂ ਮਾਰ ਕੇ ਰਮੇਸ਼ ਉੱਠ ਖੜਾ ਤੇ ਪੰਦਰਾਂ ਵੀਹ ਮਿੰਟ ਲਾ ਕੇ ਚਾਹ ਦੀ ਕੇਤਲੀ ਲੈ ਆਇਆ। ਕੇਤਲੀ ਉਸ ਨੇ ਮੇਜ਼ 'ਤੇ ਰੱਖ ਦਿੱਤੀ ਤੇ ਆਪਣੀ ਪਤਨੀ ਨੂੰ ਬੋਲ ਮਾਰਿਆ ਕਿ ਉਹ ਦੋ ਪਿਆਲੀਆਂ ਧੋ ਕੇ ਲੈ ਆਵੇ। ਇੱਕ ਮਿੰਟ, ਦੋ ਮਿੰਟ, ਪੰਜ ਮਿੰਟ ਕੋਈ ਜਵਾਬ ਨਾ ਮਿਲਿਆ। ਇੱਕ ਜਵਾਕ ਦਾ ਨਾਂ ਲੈ ਕੇ ਰਮੇਸ਼ ਨੇ ਹਾਕ ਮਾਰੀ। ਔਠ ਨੂੰ ਸਾਲ ਦੀ ਕੁੜੀ ਦੋ ਪਿਆਲੀਆਂ ਮੇਜ਼ 'ਤੇ ਧਰ ਗਈ।
"ਭਾਬੀ ਦੇ ਦਰਸਨ ਤਾਂ ਕਰਾ, ਰਮੇਸ਼।’’ ਚਾਹ ਚਾਹ ਦੀ ਘੁੱਟ ਭਰ ਕੇ ਮੈਂ ਬੁੱਲ੍ਹਾਂ 'ਤੇ ਜੀਭ ਫੇਰੀ।
"ਸ਼ੰਕੁਤਲਾ..." ਆਪਣੀ ਪਤਨੀ ਦਾ ਨਾਂ ਲੈ ਕੇ ਉਸ ਨੇ ਹਾਕ ਮਾਰੀ। ਪੈਰ ਮਲਦੀ ਜਿਹੀ ਉਹ ਬੈਠਕ ਵਿਚ ਆਈ ਤੇ ਰਮੇਸ਼ ਦੇ ਕਹਿਣ 'ਤੇ ਮੈਨੂੰ "ਨਮਸਤੇ ਬੁਲਾਈ। ਨਮਸਤੇ ਮੰਨ ਕੇ ਮੈਂ ਹੱਸ ਪਿਆ। ਉਸ ਦੇ ਮੱਥੇ ਵਿਚ ਡਿਉੜੀਆਂ ਪੈ
218
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ