ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/219

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈਆਂ। ਮੈਂ ਗੰਭੀਰ ਜਿਹਾ ਹੋ ਗਿਆ ਤੇ ਪੁੱਛਿਆ, “ਸੁਣਾਓ ਭਾਬੀ ਜੀ, ਠੀਕ ਠਾਕ ਓ??? “ਹਾਂ ਜੀ ਤੋਂ ਵੱਧ ਉਹ ਕੁਝ ਨਾ ਬੋਲੀ। ਮੈਂ ਨਿੰਮੋਝੂਣਾ ਜਿਹਾ ਬੈਠਾ ਰਿਹਾ।

ਇਹ ਓਹੀ ‘ਰਾਜ ਕੁਮਾਰ ਐ ਜੀਹਦੀਆਂ ਮੈਂ ਕਈ ਵਾਰ ਗੱਲਾਂ ਕਰਦਾ ਹੁੰਨਾ। ਰਮੇਸ਼ ਖੁਸਿਆ ਖੁਸਿਆ ਜਿਹਾ ਬੋਲਿਆ। ਉਸ ਦੀਆਂ ਗੱਲਾਂ ਫ਼ਰਕ ਰਹੀਆਂ ਸਨ ਤੇ ਮੱਥਾ ਸੁੰਗੜ ਰਿਹਾ ਸੀ। ਪਤਨੀ ਸਾਹਮਣੇ ਜਿਵੇਂ ਉਹ ਮਸਾਂ ਹੀ ਬੋਲ ਕੱਢ ਰਿਹਾ ਸੀ। ਮੰਜੇ ਦੀ ਬਾਹੀ ’ਤੇ ਸੱਜਾ ਪੈਰ ਧਰੀ ਉਹ ਚੁੱਪ ਖੜ੍ਹੀ ਸੀ ਤੇ ਆਪਣੀ ਚੁੰਨੀ ਦਾ ਲੜ ਮਰੋੜ ਰਹੀ ਸੀ। ਅਸੀਂ ਦੋਵੇਂ ਹੀ ਗੱਲਾਂ ਕਰਦੇ ਰਹੇ। ਆਪੇ ਹੀ ਕੋਈ ਸਵਾਲ ਕਰ ਲੈਂਦੇ ਤੇ ਆਪੇ ਹੀ ਫਿਰ ਉਸ ਦਾ ਜਵਾਬ ਦੇ ਲੈਂਦੇ। ਸ਼ੰਕੁਤਲਾ ਦੇ ਜਿਵੇਂ ਕੰਨ ਨਹੀਂ ਸਨ ਤੇ ਜਿਵੇਂ ਬੁੱਲ੍ਹ ਨਹੀਂ ਸਨ, ਜੀਭ ਨਹੀਂ ਸੀ। ਬਸ, ਇੱਕੋ ਗੱਲ ਹੀ ਅਖ਼ੀਰ ਵਿਚ ਉਹ ਬੋਲੀ, ‘‘ਚਾਹ ਹੋਰ ਲਿਆਵਾਂ?”

ਉਸ ਦਿਨ ਚਾਹ ਪੀ ਕੇ ਮੈਂ ਰਮੇਸ਼ ਦੇ ਘਰੋਂ ਮੁੜ ਆਇਆ ਸਾਂ। ਘਰ ਆ ਕੇ ਮੈਂ ਆਪਣੀ ਪਤਨੀ ਕੋਲ ਰਮੇਸ਼ ਦੀ ਘਰ ਵਾਲੀ ਦੀ ਗੱਲ ਕੀਤੀ ਸੀ ਤੇ ਅਸੀਂ ਦੋਵੇਂ ਕਾਫ਼ੀ ਦੇਰ ਹਸਦੇ ਰਹੇ ਸਾਂ।

ਇੱਕ ਦਿਨ ਫਿਰ ਮੈਂ ਕਿਸੇ ਕੰਮ ਸ਼ਹਿਰ ਗਿਆ।ਰਮੇਸ਼ ਮਿਲ ਪਿਆ ਤੇ ਉਹ ਫਿਰ ਮੈਨੂੰ ਘਰ ਲੈ ਗਿਆ। ਉਸ ਦਿਨ ਗਰਮੀ ਬੜੀ ਸੀ। ਮੈਨੂੰ ਪਲੇ ਪਲੇ ੜ੍ਹ ਲੱਗਦੀ ਸੀ। ਉਨ੍ਹਾਂ ਦੀ ਬੈਠਕ ਵਿਚ ਬੈਠਣ ਸਾਰ ਮੈਂ ਪਾਣੀ ਮੰਗਿਆ। ਉਸ ਦੀ ਪਤਨੀ ਸਕੰਜ਼ਵੀ ਦਾ ਜੰਗ ਲਿਆਈ।ਦੋ ਗਲਾਸ। ਇੱਕ ਗਲਾਸ ਭਰ ਕੇ ਉਸ ਨੇ ਪਹਿਲਾਂ ਰਮੇਸ਼ ਨੂੰ ਪਹਿਲਾਂ ਰਮੇਸ਼ ਨੂੰ ਫੜਾ ਦਿੱਤਾ। ਰਮੇਸ਼ ਨੇ ਝੱਟ ਦੇ ਕੇ ਆਪਣੇ ਮੂੰਹ ਨੂੰ ਲਾ ਲਿਆ। ਦੂਜਾ ਗਲਾਸ ਭਰ ਕੇ ਵੀ ਉਸ ਦੀ ਪਤਨੀ ਉਸ ਨੂੰ ਫੜਾ ਦਿੱਤਾ ਤੇ ਰਮੇਸ਼ ਨੇ ਅਗਾਂਹ ਫਿਰ ਉਹ ਗਲਾਸ ਦੇ ਦਿੱਤਾ। ਸਕੰਜ਼ਵੀ ਮੈਂ ਪੀੜਾਂ ਲਈ, ਪਰ ਇੱਕ ਗੱਲ ਮੈਨੂੰ ਬੜੀ ਰੜਕੀ। ਉਸ ਦੀ ਪਤਨੀ ਸਕੰਜ਼ਵੀ ਦਾ ਗਲਾਸ ਮੈਨੂੰ ਆਪ ਨਹੀਂ ਸੀ ਫੜਾ ਸਕਦੀ? ਉਸ ਨੇ ਗਲਾਸ ਪਹਿਲਾਂ ਰਮੇਸ਼ ਨੂੰ ਵੜਾਇਆ ਤੇ ਫਿਰ ਰਮੇਸ਼ ਨੇ ਮੈਨੂੰ।ਇਹ ਕੀ ਜਹਾਲਤ ਹੈ? ਮੈਂ ਚੁੱਪ ਕੀਤਾ ਰਿਹਾ। ਇੱਕ ਘੰਟਾ ਅਸੀਂ ਗੱਲਾਂ ਕਰਦੇ ਰਹੇ। ਮੈਨੂੰ ਚਾਹ ਪੀਣ ਦੀ ਆਦਤ ਬਹੁਤ ਹੈ। ਗਰਮੀ ਹੋਵੇ, ਸਰਦੀ ਹੋਵੇ, ਮੈਂ ਚਾਹ ਬਹੁਤ ਪੀਂਦਾ ਹਾਂ। ਰਮੇਸ਼ ਮੇਰੀ ਆਦਤ ਨੂੰ ਜਾਣਦਾ ਸੀ। ਚਾਹ ਦੇ ਦੋ ਗਲਾਸ ਲੈ ਕੇ ਉਸ ਦੀ ਪਤਨੀ ਆਈ। ਗਲਾਸ ਪਹਿਲਾਂ ਉਸ ਬੈਠਕ ਦੀ ਕਾਰਨਿਸ ’ਤੇ ਰੱਖ ਦਿੱਤੇ। ਫਿਰ ਇੱਕ ਗਲਾਸ ਰਮੇਸ਼ ਨੂੰ ਵੜਾ ਦਿੱਤਾ ਤੇ ਦੂਜਾ ਵੀ ਰਮੇਸ਼ ਨੂੰ। ਰਮੇਸ਼ ਨੇ ਫਿਰ ਇੱਕ ਗਲਾਸ ਮੈਨੂੰ ਫੜਾ ਦਿੱਤਾ। ਮੈਥੋਂ ਚੁੱਪ ਰਿਹਾ ਨਾ ਗਿਆ। “ਹਰੇਕ ਚੀਜ਼ ‘ਥਰੁ ਪਰਾਪਰ ਚੈਨਲ ਕਿਉਂ ਆਉਂਦੀ ਐ ਬਈ?” ਰਮੇਸ਼ ਝਿਪ ਜਿਹਾ ਗਿਆ ਅਤੇ ਕੁਝ ਨਾ ਬੋਲਿਆ। ਕੋਈ ਜਵਾਬ ਨਾ ਸੁਣ ਕੇ ਮੈਂ ਵੀ ਫਿ ਕੁਝ ਨਾ ਕਿਹਾ।

ਉਸ ਨੇ ਬਥੇਰੀ ਕੋਸ਼ਿਸ਼ ਕੀਤੀ ਸੀ ਕਿ ਉਸ ਦੀ ਪਤਨੀ ਕੁਝ ਤਾਂ ਮੂੰਹੋਂ ਫੁੱਟੇ, ਪਰ ਵਿਅਰਥ

ਰਮੇਸ਼ ਦੇ ਇੱਕ ਮੁੰਡਾ ਸੀ ਤੇ ਇੱਕ ਕੁੜੀ। ਘਰ ਵਿਚ ਹੋਰ ਕੋਈ ਨਹੀਂ ਸੀ। ਚਾਰ ਪੰਜ ਸਾਲ ਹੋ ਚੁੱਕੇ ਸਨ, ਉਹ ਮਾਂ ਪਿਓ ਨਾਲੋਂ ਅੱਡ ਹੋ ਗਿਆ ਸੀ। ਮਾਂ ਪਿਓ ਉਸੇ ਮੁਹੱਲੇ

ਮੇਰਾ ਦੋਸਤ ਤੇ ਉਸਦੀ ਪਤਨੀ

219