ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/220

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਹੀ ਉਨ੍ਹਾਂ ਦੇ ਦੂਜੇ ਮਕਾਨ ਵਿਚ ਰਹਿੰਦੇ ਸਨ। "ਰਮੇਸ਼, ਜੇ ਤੂੰ ਘਰੇ ਨਾ ਹੋਵੇਂ। ਭੁੱਲੇ ਭਟਕ ਏਥੇ ਆ ਜੀਏ ਤਾਂ ਭੁੱਖੇ ਮਰ ਜੀਏ। ਭਾਬੀ ਤਾਂ ਕੋਈ ਗੱਲ ਨੀ ਕਰਦੀ। ਉਸ ਦਿਨ ਰਮੇਸ਼ ਨੂੰ ਟਕੋਰ ਕੀਤੀ ਸੀ।

ਮੈਨੂੰ ਆਪਣੇ ਹੋਰ ਦੋਸਤਾਂ ਦੀਆਂ ਪਤਨੀਆਂ ਯਾਦ ਆਈਆਂ।ਇੱਕ ਮੇਰਾ ਦੋਸਤ ਸੀ। ਉਸ ਦੀ ਪਤਨੀ ਸੀ, ਜਿਵੇਂ ਮੇਰੀ ਭੈਣ ਲੱਗਦੀ ਹੋਵੇ। ਮੈਂ ਉਨ੍ਹਾਂ ਦੇ ਘਰ ਜਦ ਕਦੇ ਵੀ ਜਾਂਦਾ। ਟੈਰਾਲੀਨ ਦੀ, ਮੇਰੀ ਮੈਲੀ ਬੁਸ਼ਰਟ ਨੂੰ ਜਦ ਉਹ ਦੇਖਦੀ ਤਾਂ ਕਹਿੰਦੀ, “ਬੁਸ਼ਰਟ ਲਾਹ ਕੇ ਫੜਾਓ ਭਰਾ ਜੀ। ਸਾਬਣ ਲਾ ਦਿਆਂ। ਲੱਗਦਾ ਕੀਹ ਐ? ਰੋਟੀ ਖਾਂਦੇ ਖਾਂਦੇ ਸੱਕ ਜਾਣੈ।

ਇੱਕ ਵਾਰੀ ਮੈਂ ਚੰਡੀਗੜ ਗਿਆ। ਰਿਕਸ਼ੇ ਤੋਂ ਉਤਰਨ ਲੱਗਿਆਂ ਪਤਾ ਨਹੀਂ ਕਿਵੇਂ ਮੇਰੇ ਗਿੱਟੇ ਨੂੰ ਮੋਚ ਆ ਗਈ। ਮੈਂ ਆਪਣੇ ਜਿਸ ਦੋਸਤ ਦੇ ਘਰ ਠਹਿਰਿਆ, ਸਗੋਂ ਦਾ ਤੇਲ ਤੱਤਾ ਕਰਕੇ ਅੱਧਾ ਘੰਟਾ ਉਸ ਦੀ ਪਤਨੀ ਮੇਰੇ ਗਿੱਟੇ ਦੀ ਮਾਲਸ਼ ਕਰਦੀ ਰਹੀ ਤੇ ਗਿੱਟੇ ਦੀ ਮੋਚ ਕੱਢ ਕੇ ਉਸ ਨੂੰ ਨੀਂਦ ਆਈ,

ਮੇਰੇ ਮਨ ਵਿੱਚ ਇੱਕ ਗੱਲ ਸੁਲਗਦੀ ਰਹਿੰਦੀ ਸੀ। ਜਦ ਕਦੇ ਰਮੇਸ਼ ਸਾਡੇ ਪਿੰਡ ਮੇਰੇ ਘਰ ਆਉਂਦਾ ਸੀ ਤਾਂ ਉਸ ਦਾ ਮੱਥਾ ਬੜਾ ਖਿੜਿਆ ਹੁੰਦਾ। ਮੇਰੀ ਪਤਨੀ ਨਾਲ ਉਹ ਖੁੱਲ੍ਹ ਕੇ ਗੱਲਾਂ ਕਰਦਾ। ਪਰ ਮੈਂ ਉਸ ਦੇ ਘਰ ਜਾਂਦਾ, ਉਸ ਦੀ ਪਤਨੀ ਸ਼ਕੁੰਤਲਾ ਨੇ ਤਾਂ ਕੀ ਬੋਲਣਾ ਸੀ, ਉਹ ਆਪ ਵੀ ਪਿਚਕ ਜਿਹਾ ਜਾਂਦਾ। ਜਿਵੇਂ ਉਸ ਦੇ ਘਰ ਵਿੱਚ ਉਸ ਦੀ ਪਤਨੀ ਨੇ ਕੋਈ ਪਲੰਜੀ ਹੋਈ ਸੁਆਹ ਬਰੁਰ ਦਿੱਤੀ ਹੋਈ ਸੀ। ਮੈਂ ਇੱਕ ਦਿਨ ਰਮੇਸ਼ ਤੋਂ ਪੁੱਛਿਆ, “ਰਮੇਸ਼, ਸ਼ਕੁੰਤਲਾ ਐਨੀ ਘੁੱਟੀ ਜਿਹੀ ਕਿਉਂ ਰਹਿੰਦੀ ਐ? ਅੰਦਰਲੀ ਕੋਈ ਗੱਲ ਤਾਂ ਨੀ??? ਰਮੇਸ਼ ਨੇ ਜਵਾਬ ਦਿੱਤਾ, “ਇਹਦੇ ਪੇਕਿਆਂ ਦਾ ਵਾਤਾਵਰਣ ਕੁਝ ਤੰਗ ਜਿਹਾ ਈ ਐ। ਇਹਦਾ ਸੁਭਾਅ ਵੀ ਉਹੋ ਜਿਹਾ ਈ ਹੋ ਗਿਐ। ਹੋਰ ਤਾਂ ਕੋਈ ਗੱਲ ਨੀ।ਇਹ ਬੱਸ ਐਵੇਂ ਨੈਰੋ ਮਾਈਂਡਿਡ ਜਿਹੀ ਐ।

"ਇਹਦੀ ਨੈਰੋ ਮਾਈਂਡਿਡ ਨੱਸ ਹੁਣ ਫੇਰ ਪੰਜ ਸੱਤ ਸਾਲ ਠਹਿਰ ਕੇ ਦਰ ਕਰੇਂਗਾ? ਆਪੇ ਹੌਲੀ ਹੌਲੀ ਠੀਕ ਹੋ ਜੂ।' ਕਹਿ ਕੇ ਉਹ ਸਗੋਂ ਡੂੰਘੀਆਂ ਸੋਚਾਂ ਵਿਚ ਡੁੱਬ ਗਿਆ। ਮੈਂ ਅਗਾਂਹ ਗੱਲ ਨਾ ਤੋਰੀ।

ਇੱਕ ਦਿਨ ਮੈਂ ਸ਼ਹਿਰ ਗਿਆ। ਉਸ ਦਿਨ ਗੁੜ ਦਾ ਭਾਅ ਬਹੁਤ ਡਿੱਗਿਆ ਹੋਇਆ ਸੀ। ਐਨਾ ਸਸਤਾ ਗੁੜ ਸ਼ਾਇਦ ਕਦੇ ਵੀ ਫੇਰ ਨਹੀਂ ਸੀ ਹੋ ਸਕਣਾ। ਮੈਂ ਚਾਹੁੰਦਾ ਸਾਂ ਕਿ ਗੁੜ ਦਾ ਇਕ ਗੱਟਾ ਲੈ ਲਵਾਂ ਤਾਂ ਕਿ ਫਿਰ ਜੇਠ ਹਾੜ ਵਿਚ ਮੌਜ ਕੀਤੀ ਜਾਵੇ, ਜਦੋਂ ਕਿ ਭਾਅ ਬਹੁਤ ਵਧ ਜਾਂਦਾ ਹੈ। ਪਰ ਉਸ ਦਿਨ ਮੇਰੀ ਜੇਬ ਵਿਚ ਰੁਪਏ ਬਹੁਤ ਘੱਟ ਸਨ। ਮੈਂ ਸੋਚਿਆ ਕਿ ਪੰਜਾਹ ਰੁਪਏ ਰਮੇਸ਼ ਦੇ ਘਰੋਂ ਕਿਉਂ ਨਾ ਫੜ ਲਿਆਵਾਂ? ਪੰਜ ਦਸ ਦਿਨਾਂ ਤਾਈਂ, ਜਦ ਫਿਰ ਆਇਆ ਦੇ ਜਾਵਾਂਗਾ।

ਉਸ ਦੇ ਘਰ ਗਿਆ। ਬੈਠਕ ਖੁੱਲ੍ਹੀ ਪਈ ਸੀ। ਹਾਕ ਮਾਰੀ ਕੋਈ ਨਾ ਬੋਲਿਆ। ਜਵਾਕ ਵੀ ਕੋਈ ਘਰ ਨਹੀਂ ਸੀ। ਤੂੜੀ ਵਾਲੇ ਕਮਰੇ ਵਿਚੋਂ ਸ਼ਕੁੰਤਲਾ ਨਿਕਲੀ।ਉਹ ਮੇਰੇ ਵੱਲ ਨਹੀਂ ਆਈ, ਚੁੰਨੀ ਨਾਲ ਮੂੰਹ ਵਲ੍ਹੇਟ ਕੇ ਪੈਣ ਸੌਣ ਵਾਲੇ ਕਮਰੇ ਅੰਦਰ ਚਲੀ ਗਈ। ਮੈਂ ਬੈਠਕ ਵਿਚ ਬੈਠ ਗਿਆ। ਸਿਰ ਦੇ ਪਟਿਆਂ ਵਿੱਚ ਸੱਜੇ ਹੱਥ ਦੀਆਂ ਉਂਗਲਾਂ

220

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ