ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/221

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰਦਾ ਇੱਕ ਓਪਰਾ ਬੰਦਾ ਹਫ਼ੇ ਸਾਹੀਂ ਸਰੜ ਦੇ ਕੇ ਬੈਠਕ ਦੇ ਮੂਹਰੋਂ ਦੀ ਲੰਘ ਗਿਆ। ਮੈਂ ਉੱਠ ਕੇ ਦੇਖਿਆ, ਉਹ ਗੇਟ ਪਾਰ ਕਰ ਗਿਆ ਸੀ।ਅੱਧਾ ਘੰਟਾ, ਇੱਕ ਘੰਟਾ, ਡੇਢ ਘੰਟਾ ਬੈਠਾ ਮੈਂ ਉਡੀਕਦਾ ਰਿਹਾ, ਪਰ ਰਮੇਸ਼ ਨਾ ਆਇਆ। ਸ਼ਕੁੰਤਲਾ ਨੇ ਵੀ ਅੰਦਰੋਂ ਆ ਕੇ ਕੋਈ ਜਵਾਬ ਨਾ ਦਿੱਤਾ। ਮੁੰਡਾ ਕੁੜੀ ਦੋਵੇਂ ਜਵਾਕ ਪਤਾ ਨਹੀਂ ਕਿੱਥੇ ਗਏ ਹੋਏ ਸਨ। ਅੰਕ ਕੇ ਮੈਂ ਬੈਠਕ ਵਿਚੋਂ ਉੱਠਿਆ ਤੇ ਰਮੇਸ਼ ਦੀ ਪਤਨੀ ਨੂੰ ਬਿਨਾਂ ਕੁਝ ਕਹੇ ਸੁਣੇ ਪਿੰਡ ਨੂੰ ਵਾਪਸ ਆ ਗਿਆ। ਪੰਦਰਾਂ ਵੀਹ ਦਿਨਾਂ ਬਾਅਦ ਜਦ ਮੈਂ ਫਿਰ ਸ਼ਹਿਰ ਗਿਆ ਤਾਂ ਰਮੇਸ਼ ਬਜ਼ਾਰ 'ਚ ਚਾਣਚੱਕ ਮਿਲ ਪਿਆ। ਮੈਂ ਮੁਸ਼ਕਰਾਇਆ।ਉਸ ਦੇ ਮੱਥੇ ਤੇ ਵੱਟ ਉੱਭਰੇ ਹੋਏ ਸਨ। ਉਸ ਨੇ ਮੇਰੇ ਨਾਲ ਸਵਾਰ ਕੇ ਗੱਲ ਨਾ ਕੀਤੀ। ਕਹਿੰਦਾ, “ਮੁੜਕੇ ਪੈਰ ਨਾ ਧਰੀਂ ਮੇਰੇ ਘਰ।" ਤੇ ਅੱਗੇ ਨੂੰ ਤੁਰ ਗਿਆ।*

ਮੇਰਾ ਦੋਸਤ ਤੇ ਉਸਦੀ ਪਤਨੀ

221