ਲਿਆ। ਉਸ ਦੇ ਜੀਅ ਵਿਚ ਆਇਆ ਕਿ ਉਹ ਸ਼ਿਆਮੋ ਦੇ ਹੀ ਥਾਪਾ ਜੜ੍ਹ ਦੇਵੇ, ਪਰ ਨਹੀਂ। ਇਕ ਬਿਦ ਉਹ ਜਿਵੇਂ ਖੜ੍ਹਾ ਰਿਹਾ। ਹੁਣ ਉਹ ਕੁਝ ਨਹੀਂ ਸੀ ਕਰ ਰਿਹਾ। ਹੱਥ ਵਿਚਲੇ ਥਾਪੇ ਦੇ ਦੋਵੇਂ ਸਿਰੇ ਉਸਨੇ ਆਪਣੇ ਦੋਵੇਂ ਹੱਥਾਂ ਵਿਚ ਫੜ ਲਏ ਤੇ ਪੜਾਕ ਦੇ ਕੇ ਥਾਪਾ ਆਪਣੇ ਮੱਥੇ ਨਾਲ ਮਾਰਿਆ "ਪੱਟ ’ਤੇ ਓਏ ਧੀ ਨੇ।" ਥਾਪਾ ਵਗਾਹ ਕੇ ਉਸ ਨੇ ਮੰਜੇ ਵੱਲ ਮਾਰਿਆ। ਸ਼ਿਆਮੋ ਦੇ ਲੰਗਿਆ ਜਾ ਵਿੱਦੋ ਦੇ, ਉਸ ਨੂੰ ਕੋਈ ਪਤਾ ਨਹੀਂ ਸੀ। ਉਹ ਸਬਾਤ ਵਿਚੋਂ ਨਿਕਲ ਕੇ ਵਿਹੜੇ ਵਿਚ ਆ ਗਿਆ ਤੇ ਫਿਰ ਛਤਨੇ ਵਿਚ ਓਸੇ ਮੰਜੇ ’ਤੇ। ਸੱਜੇ ਹੱਥ ਦਾ ਅੰਗੂਠਾ ਤੇ ਅੰਗੂਠੇ ਕੋਲ ਦੀ ਉਂਗਲ ਨੇ ਉਸ ਦੇ ਮੱਥੇ ਨੂੰ ਸਹਾਰਾ ਦਿੱਤਾ ਹੋਇਆ ਸੀ।
ਚੰਦਾ ਸਿੰਘ ਪਿੰਡ ਦਾ ਖੱਬੀ ਖਾਨ ਜੱਟ ਸੀ। ਉਸ ਕੋਲ ਚਾਲੀ ਕਿੱਲੇ ਜ਼ਮੀਨ ਸੀ। ਇਸ ਤੋਂ ਜ਼ਿਆਦਾ ਜ਼ਮੀਨ ਉਸ ਨੇ ਥੁੜੇ ਟੁੱਟੇ ਜੱਟਾਂ ਦੀ ਗਹਿਣੇ ਲੈ ਰੱਖੀ ਸੀ। ਪਿੰਡ ਵਿਚ ਵਿਆਜੂ ਪੈਸਾ ਉਸ ਦਾ ਆਮ ਚੱਲਦਾ ਸੀ। ਉਸ ਦੇ ਦੋ ਮੁੰਡੇ ਸਨ। ਵੱਡਾ ਵਿਆਹਿਆ ਹੋਇਆ ਸੀ। ਉਸ ਦੀ ਬਹੂ ਜਵਾਕ ਜੰਮਣ ਪੇਕੀਂ ਗਈ ਹੋਈ ਸੀ। ਦੋਵੇਂ ਮੁੰਡੇ ਦੋ ਸੀਰੀ ਰਲਾ ਕੇ ਵਾਹੀ ਕਰਦੇ ਸਨ। ਕੁੜੀ ਚੰਦਾ ਸਿੰਘ ਦੇ ਬੱਸ ਇੱਕੋ ਸੀ। ਓਹੀ ਵਿੱਦੋ। ਮੰਗੀ ਨੂੰ ਚਾਰ ਸਾਲ ਹੋ ਗਏ ਸਨ, ਪਰ ਵਿਆਹ ਅਜੇ ਨਹੀਂ ਸੀ ਦਿੱਤਾ।
ਵਿੱਦੋ ਗਵਾਂਢ ਵਿਚ ਹੀ ਚਾਰ ਘਰ ਛੱਡ ਕੇ ਚੰਨਣ ਦੇ ਛੀਂਬੇ ਦੇ ਘਰ ਆਪਣੀ ਸਹੇਲੀ ਚਰਨੋ ਕੋਲ ਚਾਦਰ ਕੱਢਣ ਜਾਂਦੀ। ਅੱਖ ਬਚਾ ਕੇ ਉਹ ਉੱਥੋਂ ਉੱਠਦੀ ਤੇ ਘੁਮਿਆਰਾਂ ਦੇ ਖੋਲ਼ੇ ਵਿਚ ਜਾ ਰਹਿੰਦੀ। ਚੁਬਾਰੇ ਦੀ ਮੋਰੀ ਵਿਚ ਬੈਠਾ ਘੁੰਦੇ ਦਾ ਮੁੰਡਾ ਸੁਰਜੀਤ, ਉਸ ਨੂੰ ਕਦੋਂ ਦਾ ਉਡੀਕ ਰਿਹਾ ਹੁੰਦਾ। ਜਦੋਂ ਹੀ ਉਹ ਖੋਲ਼ੇ ਵੱਲ ਆਉਂਦੀ, ਸੁਰਜੀਤ ਚੁਬਾਰੇ ਵਿਚੋਂ ਬਾਹਰ ਆ ਕੇ ਸਬਾਤ ਦੀ ਛੱਤ ਤੋਂ ਨੀਵੇਂ ਕੋਠੇ ’ਤੇ ਉਤਰਦਾ ਤੇ ਉਸ ਤੋਂ ਥੱਲੇ ਛੋਟੀ ਛੋਟੀ ਕੰਧ ’ਤੇ ਆ ਕੇ ਘੁਮਿਆਰਾਂ ਦੇ ਖੋਲ਼ੇ ਵੱਲ ਇੱਕ ਰੂੜੀ ’ਤੇ ਦਬੂਕਾ ਮਾਰਦਾ। ਝੱਟ ਉਹ ਵਿਦੋ ਨੂੰ ਆ ਚਿੰਬੜਦਾ। ਤੀਜੇ ਚੌਥੇ ਦਿਨ ਹੀ ਇਹ ਕੰਮ ਇੱਕ ਮਹੀਨੇ ਤੋਂ ਚੱਲ ਰਿਹਾ ਸੀ।
ਲੋਕ ਕਹਿੰਦੇ ਸਨ ਕਿ ਘੁਮਿਆਰਾਂ ਦਾ ਘਰ ‘ਪੱਕਾ’ ਹੈ। ਸਾਰੇ ਘੁਮਿਆਰ ਘਰ ਵਿਚ ਹੀ ਵੱਢ ਦਿੱਤੇ ਗਏ। ਹਾਏ ਪਾਣੀ! ਹਾਏ ਪਾਣੀ!! ਦੀਆਂ ਵਾਜਾਂ ਕੱਢਦੇ ਕਈ ਬੰਦਿਆਂ ਨੇ ਰਾਤ ਨੂੰ ਓਸ ਖੋਲ਼ੇ ਵਿਚੋਂ ਸੁਣੀਆਂ ਸਨ। ਪਿੰਡ ਵਿਚ ਰਫ਼ਿਊਜ਼ੀ ਵੀ ਕੋਈ ਨਹੀਂ ਸੀ ਆਇਆ। ਮੀਂਹਾਂ ਵਿਚ ਖ਼ੁਰ ਖ਼ੁਰ, ਢਹਿ ਢੇਰੀ ਇਹ ਘਰ ਖੋਲ਼ਾ ਬਣ ਗਿਆ ਸੀ।
ਗਿੰਦਰ ਬੱਗੇ ਕਾ ਕਈ ਦਿਨਾਂ ਤੋਂ ਕੁੜੀ ਦੀ ਤਾੜ ਵਿਚ ਸੀ। ਉਹ ਚਾਹੁੰਦਾ ਸੀ ਕਿ ਚੰਦਾ ਸਿੰਘ ਦੀ ਕੁੜੀ ਨੂੰ ਉੱਤੋਂ ਹੀ ਫੜ ਲਵੇ ਤੇ ਰੌਲਾ ਪਾ ਦੇਵੇ।
ਅੱਜ ਪਿੱਪਲ ਦੀਆਂ ਜੜ੍ਹਾਂ ਵਿਚ ਉਹ ਊਂਧਾ ਜਿਹਾ ਉਹ ਕਦੋਂ ਦਾ ਬੈਠਾ ਸੀ। ਪਿੰਪਲ ਤੋਂ ਖੋਲ਼ਾ ਭਾਵੇਂ ਕਾਫ਼ੀ ਦੂਰ ਸੀ, ਪਰ ਉਸ ਨੇ ਪੂਰੀ ਨਿਗਾਹ ਰੱਖੀ ਸੀ। ਜਦ ਹੀ ਕੁੜੀ ਖੋਲ਼ੇ ਵੱਲ ਅਹੁਲੀ ਤੇ ਓਧਰ ਸੁਰਜੀਤ ਨੇ ਸਬਾਤ ਦੇ ਬਨੇਰੇ ਤੋਂ ਨੀਵੇਂ ਕੋਠੇ ’ਤੋਂ ਛਾਲ ਮਾਰੀ, ਗਿੰਦਰ ਸਹਿਜ ਭਾਅ ਉੱਠ ਤੁਰਿਆ ਉਸ ਦੇ ਹੱਥ ਵਿਚ ਇੱਕ ਲੰਮੀ ਸਾਰੀ ਸੋਟੀ ਸੀ। ਪਰ ਪੈਰ ਜਿਹੇ ਮਲਦਾ ਉਹ ਖੋਲ਼ੇ ਵਿਚ ਆ ਖੜ੍ਹਾ। ਵਿੱਦੋ ਤੇ ਸੁਰਜੀਤ ਨੂੰ ਕੋਈ ਪਤਾ ਨਾ ਲੱਗਿਆ ਕਿ ਕੋਈ ਆ ਗਿਆ ਹੈ। ਸਰਦਈ ਸੁੱਥਣ ਮਿੱਟੀ ਦੀ ਇੱਕ ਢੇਰੀ ’ਤੇ ਰੱਖੀ ਪਈ ਸੀ। ਗਿੰਦਰ ਅਗਾਂਹ ਹੋਇਆ। ਸੋਟੀ ਦੀ ਹੁੰਜ ਨਾਲ ਉਸ ਨੇ ਸੁੱਥਣ ਚੁੱਕ ਲਈ ਤੇ ਕਾਹਲੀ ਨਾਲ਼ ਖੋਲ਼ੇ ਤੋਂ ਬਾਹਰ ਹੋ ਗਿਆ। ਸੁਰਜੀਤ ਨੇ ਉਸ ਦੀ ਤੁਰੇ
ਇੱਜ਼ਤ
223