ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੰਦੀ ਜਾਂ ਫੇਰ ਇਮਤਿਹਾਨਾਂ ਦੇ ਦਿਨਾਂ ਵਿੱਚ ਪੰਜਾਬ ਸਕੂਲ ਬੋਰਡ ਦੇ ਪਰਚੇ ਦੇਖਦੀ। ਰੁੱਖ ਦੀ ਸੁੱਕੀ ਟਹਿਣੀ ਜਿਹੀ ਜ਼ਿੰਦਗੀ ਸੀ ਗੁਰਪਿਆਰ ਭੈਣ ਜੀ ਦੀ। ਕਦੇ-ਕਦੇ ਉਹ ਮੱਥਾ ਫ਼ੜ ਲੈਂਦੀ ਤੇ ਸੋਚਣ ਲੱਗਦੀ- 'ਮਾਂ ਦੇ ਜ਼ਹਿਰ ਸਹੇੜ ਲਿਆ। ਮਾਂ ਮਰਦੀ ਸੀ ਤਾਂ ਮਰਦੀ ਪਰ੍ਹੇ, ਉਹ ਸੁਦਾਗਰ ਨੂੰ ਲੈ ਕੇ ਕਿਧਰੇ ਭੱਜ ਜਾਂਦੀ। ਉਹ ਉਹਨਾਂ ਦਿਨਾਂ ਵਿੱਚ ਹੀ ਸ਼ਾਦੀ ਕਰਾ ਲੈਂਦੇ ਤਾਂ ਜ਼ਿੰਦਗੀ ਕੁਝ ਹੋਰ ਹੁੰਦੀ।' *

ਗਾਥਾ: ਇੱਕ ਸੁੱਕੀ ਟਹਿਣੀ ਦੀ

33