ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੱਗੇ। ਇੱਕ ਬੱਸ ਆਈ, ਸਿੱਧੀ ਹੀ ਸ਼ਹਿਣੇ ਵੱਲ ਨਿਕਲ ਗਈ।ਨਿਹਾਲ ਸਿੰਘ ਨੂੰ ਕੁਝ ਯਾਦ ਆਇਆ ਤੇ ਖੋਖੇ ਅੱਗੇ ਜਾ ਕੇ ਅੰਬ ਦੇਖਣ ਲੱਗਿਆ। ਵਧੀਆ ਜਿਹੇ ਦੋ ਕਿਲੋ ਅੰਬ ਖੱਦਰ ਦੇ ਝੋਲੇ ਵਿੱਚ ਪਵਾ ਲਏ। ਤੇ ਫਿਰ ਉਹ ਦੋਵੇਂ ਜਣੇ ਦੁਕਾਨ ਵਾਲੇ ਤੂਤ ਥੱਲੇ ਜਾ ਬੈਠੇ ਤੇ ਗੱਲਾਂ ਸੁਣਨ ਲੱਗੇ। ਬੋਲਣ ਵਾਲਾ ਪਹਿਲਾਂ ਪਿਛਾਂਹ ਮੁੜ ਕੇ ਝਾਕਦਾ ਤੇ ਫੇਰ ਨੀਵੀਂ ਆਵਾਜ਼ ਵਿੱਚ ਗੱਲ ਕਰਦਾ। ਨੇੜੇ ਬੈਠੇ ਕੰਨ ਲਾ ਕੇ ਉਹ ਦੀ ਗੱਲ ਸੁਣਦੇ। ਸਾਰਿਆਂ ਦੇ ਚਿਹਰਿਆਂ ਉੱਤੇ ਕੋਈ ਸਹਿਮ ਜਿਹਾ ਪੋਚਿਆ ਜਾਂਦਾ।

ਨਿਹਾਲ ਵੀਹ ਕਿੱਲ ਜ਼ਮੀਨ ਦਾ ਮਾਲਕ ਸੀ। ਉਹ ਇਕੱਲਾ ਸੀ। ਮਾਂ ਬਾਪ ਮਰ ਚੁੱਕੇ ਸਨ। ਉਹਦੀਆਂ ਪੰਜ ਭੈਣਾਂ ਸਨ। ਸਭ ਵਿਆਹ-ਵਰ ਦਿੱਤੀਆਂ ਗਈਆਂ ਸਨ ਤੇ ਆਪਦੇ ਘਰੀਂ ਵੱਸਦੀਆਂ-ਰਸਦੀਆਂ ਸਨ। ਕਦੇ-ਕਦੇ ਕੋਈ ਭੈਣ ਆਉਂਦੀ ਤੇ ਲੀੜਾ ਕਪੜਾ ਲੈ ਕੇ ਤੁਰ ਜਾਂਦੀ। ਉਹਦੀ ਇੱਕੋ ਭੂਆ ਸੀ ਬਸ, ਤਖਤੂਪੁਰੇ ਵਿਆਹੀ ਹੋਈ। ਚਾਰ ਪੁੱਤ ਸਨ। ਵਿਆਹ ਕਰਵਾ ਕੇ ਚਾਰੇ ਅੱਡ ਹੋ ਗਏ। ਨਿਹਾਲ ਦਾ ਫੁੱਫੜ ਮਰ ਚੁੱਕਿਆ ਸੀ। ਭੂਆ ਦਾ ਜੀਅ ਕਰਦਾ ਤਾਂ ਪੰਦਰਾਂ-ਪੰਦਰਾਂ ਦਿਨ ਸ਼ਹਿਣੇ ਉਹਦੇ ਕੋਲ ਰਹਿ ਜਾਂਦੀ।

ਨਿਹਾਲ ਦੀ ਉਮਰ ਚਾਲੀ ਸਾਲ ਦੇ ਨੇੜੇ ਸੀ। ਉਹਦੀ ਪਤਨੀ ਜੀਤਾਂ ਉਹਤੋਂ ਦਸ ਵਰ੍ਹੇ ਛੋਟੀ ਸੀ। ਉਹ ਵੀਹ ਸਾਲ ਦੀ ਸੀ, ਜਦ ਉਸ ਦਾ ਵਿਆਹ ਹੋਇਆ ਸੀ। ਨਿਹਾਲ ਦਾ ਇਹ ਦੂਜਾ ਵਿਆਹ ਸੀ। ਪਹਿਲੀ ਦੇ ਕਈ ਸਾਲ ਬੱਚਾ ਨਹੀਂ ਹੋਇਆ ਸੀ। ਬਹੁਤ ਜਗ੍ਹਾ ਇਲਾਜ ਕਰਵਾਇਆ, ਫੇਰ ਕਿਤੇ ਜਾ ਕੇ ਉਹਦੀ ਕੁਖ ਹਰੀ ਹੋਈ ਸੀ। ਪਰ ਬੱਚੇ ਨੂੰ ਜਨਮ ਦੇਣ ਵੇਲੇ ਉਹ ਮਰ ਗਈ। ਹੁਣ ਉਹ ਹਾਲ ਜੀਤਾਂ ਦਾ ਸੀ। ਉਹਦੇ ਵੀ ਦਸ ਸਾਲਾਂ ਵਿੱਚ ਕੋਈ ਬੱਚਾ ਨਹੀਂ ਹੋਇਆ ਸੀ। ਦਵਾ-ਦਾਰੂ ਦਾ ਕੋਈ ਅੰਤ ਨਹੀਂ ਰਹਿਣ ਦਿੱਤਾ ਸੀ। ਨਿਹਾਲ ਦੀਆਂ ਭੈਣਾਂ ਭਤੀਜੇ ਦਾ ਮੂੰਹ ਦੇਖਣ ਨੂੰ ਤਰਸਦੀਆਂ। ਨਿਹਾਲ ਦੀ ਭੂਆ ਥਾਂ-ਥਾਂ ਜੀਤਾਂ ਨੂੰ ਲੈ ਕੇ ਗਈ। ਸਾਧ-ਸੰਤ ਵੀ ਕੋਈ ਨਾ ਛੱਡਿਆ।

ਤੇ ਫੇਰ ਇੱਕ ਦਿਨ ਜੀਤਾਂ ਦੀ ਮਾਂ ਸ਼ਹਿਣੇ ਆਈ। ਕਹਿਣ ਲੱਗੀ- 'ਕੁੜੀਏ, ਹਸਪਤਾਲ ਜਾਣ ਦਾ ਕੋਈ ਡਰ ਤਾਂ ਨ੍ਹੀਂ। ਇਹ ਵੀ ਕਰ ਕੇ ਦੇਖ ਲਈਏ। ਕੀ ਐ ਗੁਰੂ ਦੀ ਮਿਹਰ ਹੋ ਜੇ। ਮੈਂ ਤਾਂ ਬਸ, ਹੁਣੇ ਲੈ ਕੇ ਜਾਣੈ ਤੈਨੂੰ।'

ਜੀਤਾਂ ਕਹਿੰਦੀ- 'ਮਾਂ, ਮੈਨੂੰ ਤਾਂ ਉਹਨਾਂ ਡਾਕਧਾਰਨੀਆਂ ਦੇ ਸੰਦਾਂ ਤੋਂ ਭੈਅ ਜ੍ਹਾ ਔਂਦੈ। ਜਾਏ ਨੂੰ ਖਾਵੇ 'ਲਾਦ, ਕੀ ਪੰਘੂੜੇ ਝੂਟਾਦੂ ਗਈ। ਅੰਦਰ ਪਾੜ ਕੇ ਧਰ ਦੇਣਗੀਆਂ ਡਾਕਧਾਰਨੀਆਂ, ਮੇਰਾ।'

ਨਿਹਾਲ ਨੇ ਜ਼ੋਰ ਦਿੱਤਾ- 'ਤੂੰ ਇੱਕ ਵਾਰੀ ਪਰਤਿਆ ਕੇ ਤਾ ਦੇਖ ਲੈ। ਐਨੀ ਜੈਦਾਤ ਐ, ਐਵੇਂ ਜਾਂਦੀ ਐ। ਘਰ ਦੇ ਚਰਾਗ਼ ਬਿਨਾਂ ਤਾਂ ਮੱਸਿਆ ਦੀ ਰਾਤ ਐ ਜ਼ਿੰਦਗਾਨੀ ਆਪਣੀ! ਤੂੰ ਵਗ ਜਾਂ ਮਾਂ ਨਾਲ, ਬਸ ਪਾਂਧਾ ਨਾ ਪੁੱਛ। ਪੈਸਾ ਜਿੰਨਾ ਲੱਗੂ, ਲਾਵਾਂਗੇ।'

ਮਾਂ ਨੇ ਦੱਸਿਆ- 'ਮੈਂ ਤਾਂ ਚਰਜ ਮੰਨਗੀ। ਆਪਣੇ ਗਵਾਂਢ ਦੀ ਈ ਤਖਾਣਾਂ ਦੀ ਬਹੂ ਸੀ ਨਾ, ਭਜਨੇ ਲੰਮੇ ਦੀ ਨੂੰਹ, ਬੈਠੀ ਸੀ ਨਾ ਕਿੰਨੇ ਸਾਲਾਂ ਤੋਂ ਸੱਖਣੀ। ਉਹਨੂੰ ਤਾਂ ਭਾਈ, ਉਹਦੀ ਮਾਸੀ ਦੀ ਧੀ ਆ ਕੇ ਮੋਗੇ ਲੈ ਗਈ। ਬਲਾਈ ਚੰਗੀ ਐ, ਕਹਿੰਦੇ,

ਚਰਾਗ਼

35