ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/54

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਓਥੇ ਅੰਗਰੇਜ਼ੀ ਦਾ ਪ੍ਰੋਫ਼ੈਸਰ ਐ, ਲੈ ਕੱਲ੍ਹ ਮੇਰੇ ਕੋਲੋਂ ਦਸਵੀਂ ਕਰਕੇ ਗਿਐ, ਹੁਣ ਪੀ.ਐੱਚ ਡੀ ਵੀ ਕਰ ਗਿਆ। ਦਿਨ ਜਾਂਦਿਆਂ ਨੂੰ ਕੀ ਲੱਗਦੈ। ਬੜਾ ਲਾਇਕ ਮੁੰਡਾ ਸੀ ਬਈ। ਜਦੋਂ ਵੀ ਬੁੱਧ ਸਾਥੀ ਅਧਿਆਪਕਾਂ ਵਿੱਚ ਬੈਠਦਾ, ਆਪਣੇ ਕਿਸੇ ਪੁਰਾਣੇ ਵਿਦਿਆਰਥੀ ਦੀ ਗੱਲ ਛੇੜ ਲੈਂਦਾ। ਸਾਥੀ ਅਧਿਆਪਕ ਉਹਦੀਆਂ ਗੱਲਾਂ ਸੁਣਦੇ ਤੇ ਲਗਾਤਾਰ ਬਿਨਾਂ ਹੁੰਗਾਰਾ ਭਰੇ ਉਹਦੇ ਮੂੰਹ ਵੱਲ ਝਾਕਦੇ ਰਹਿੰਦੇ।

ਬੁੱਧ ਰਾਮ ਨੂੰ ਲੱਗਦਾ ਜਿਵੇਂ ਉਹਦੇ ਪੁਰਾਣੇ ਵਿਦਿਆਰਥੀ, ਜਿਹੜੇ ਜ਼ਿੰਦਗੀ ਵਿੱਚ ਬਹੁਤ ਉੱਚਾ ਉੱਠ ਗਏ ਹਨ, ਉਹਦੀ ਅਸਲੀ ਔਲਾਦ ਹਨ।*

54

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ