ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/121

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਪਿਆਰਾ ਲੱਗ ਰਿਹਾ ਸੀ। ਉਹ ਨੂੰ ਮਾਰਦੀ ਸੀ ਤਾਂ ਬੱਸ ਹੱਥ ਵਿਚ ਫੜੀ ਰੋਟੀਆਂ ਮੰਗਣ ਵਾਲੀ ਬਗਲੀ। ਜਿਵੇਂ ਪੰਜਾਬੀ ਸੱਭਿਆਚਾਰ ਮੰਗਤਾ ਬਣ ਕੇ ਗਲੀਆਂ ਮੁਹੱਲਿਆਂ ਵਿਚ ਤੁਰ ਆਇਆ ਹੋਵੇ। ਕੋਈ ਉਹਨੂੰ ਖ਼ੈਰ ਪਾਉਂਦਾ, ਉਹ ਫੁਰਤੀ ਨਾਲ ਘਰੋਂ ਘਰੀਂ ਜਾ ਰਿਹਾ ਸੀ। ਉਨ੍ਹਾਂ ਦੇ ਬਾਰ ਮੂਹਰੇ ਆ ਕੇ ਉਹ ਖੜ੍ਹਾ ਸੀ ਤਾਂ ਪਰਮਜੀਤ ਨੇ ਉਹ ਦੀ ਚੁਸਤ ਤੇ ਪਿਆਰੀ ਸ਼ਕਲ ਦੇਖ ਕੇ ਉਹ ਨੂੰ ਰੋਟੀ ਦੇ ਦਿੱਤੀ ਸੀ। ਉਸ ਦਿਨ ਉਹ ਉਹਨੂੰ ਸ਼ਰਾਰਤੀ ਜਿਹਾ ਵੀ ਲੱਗਿਆ ਸੀ। ਜਿਵੇਂ ਉਹ ਮੰਗਤਾ ਹੋਣ ਦਾ ਨਾਟਕ ਕਰਦਾ ਫਿਰ ਰਿਹਾ ਹੋਵੇ। ਜਿਵੇਂ ਫੈਂਸੀ ਡਰੈਂਸ ਸਮੇਤ ਕੋਈ ਸੱਚ ਮੁੱਚ ਦਾ ਪਾੜੂ ਮੁੰਡਾ ਉਨ੍ਹਾਂ ਦੀ ਗਲੀ ਵਿਚ ਆ ਵੜਿਆ ਹੋਵੇ।

ਤੇ ਫੇਰ ਵੀ ਜਦ ਉਹ ਆਉਂਦਾ, ਓਸੇ ਭੰਗੜਾ ਡਰੈੱਸ ਵਿਚ ਆਉਂਦਾ। ਨਿੱਕੇ ਨਿੱਕੇ ਪੈਰਾਂ ਨਾਲ ਤੇਜ਼ ਤੇਜ਼ ਕਦਮ ਚੱਲਦਾ ਹੋਇਆ। ਜਿੱਥੇ ਕੋਈ ਖੜ੍ਹਾਉਂਦਾ ਖੜ੍ਹ ਜਾਂਦਾ। ਖੜ੍ਹ ਕੇ ਗੱਲ ਵੀ ਕਰਦਾ। ਰੋਟੀ ਮੰਗਦਾ ਤਾਂ ਮੰਗਤਿਆਂ ਵਾਲੀ ਮਖ਼ਸੂਸ ਆਵਾਜ਼ ਵਿਚ ਬੀਬੀ, ਇੱਕ ਰੋਟੀ ਦੇ ਦੇ।" ਆਮ ਗੱਲ ਕਰਦਾ ਤਾਂ ਗਲੀ ਦੇ ਮੁੰਡਿਆਂ ਵਾਂਗ। ਮੁੰਡਿਆਂ ਨਾਲ ਖਹਿਬੜ ਵੀ ਪੈਂਦਾ। ਇੱਕ ਦਿਨ ਇੱਕ ਕੁੜੀ ਉਹ ਨੂੰ ਆਖ ਰਹੀ ਸੀ-"ਏਧਰ ਨਾ ਆਇਆ ਕਰ ਸਾਡੀ ਗਲੀ 'ਚ।

"ਕਿਉਂ ਨਾ ਆਵਾਂ, ਤੇਰੀ ਗਲੀ ਐ?" ਉਹਨੇ ਜਵਾਬ ਦਿੱਤਾ ਜਿਵੇਂ ਗਲੀ ਵਿਚ ਉਹਦਾ ਵੀ ਕੋਈ ਹਿੱਸਾ ਹੋਵੇ।

"ਬੂਥਾ ਭੰਨ ਦੂੰ ਗੀ, ਬਹੁਤਾ ਬੋਲਦੈਂ?"

"ਭੰਨ ਕੇ ਦਿਖਾਅ। ਉਹ ਆਕੜਿਆ ਖੜ੍ਹਾ ਸੀ।

ਕਦੇ ਉਹ ਰੋਟੀਆਂ ਵਾਲੀ ਬਗਲੀ ਮੋਢੇ ਲਟਕਾ ਕੇ ਮੁੰਡਿਆਂ ਨਾਲ ਗੋਲੀਆਂ ਖੇਡਣ ਲੱਗ ਪੈਂਦਾ। ਉਹ ਨੂੰ ਕੋਈ ਫ਼ਿਕਰ ਹੀ ਨਹੀਂ ਹੁੰਦਾ ਕਿ ਉਹ ਨੂੰ ਘਰ ਕੋਈ ਉਡੀਕ ਰਿਹਾ ਹੋਵੇਗਾ। ਉਹ ਨੂੰ ਕੋਈ ਅਹਿਸਾਸ ਹੀ ਨਹੀਂ ਸੀ ਕਿ ਉਹ ਕੋਈ ਮੰਗਤਾ ਹੈ ਤੇ ਗਲੀ ਦੇ ਮੁੰਡਿਆਂ ਨਾਲ ਖੇਡ ਰਿਹਾ ਹੈ। ਗਲੀ ਦੇ ਮੁੰਡੇ ਉਹ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ, ਪਰ ਉਹ ਮੱਲੋ ਮੱਲੀ ਜਿਵੇਂ ਧੁੱਸ ਦੇ ਕੇ ਉਨ੍ਹਾਂ ਵਿਚ ਆ ਵੜਦਾ ਸੀ। ਉਨ੍ਹਾਂ ਨਾਲ ਬਰਾਬਰ ਮੜਿੱਕਦਾ। ਇੱਕ ਵਾਰ ਖੇਡ ਦੇ ਨਸ਼ੇ ਵਿਚ ਉਹ ਨੇ ਆਪਣੀ ਬਗਲੀ ਮੋਢਿਓਂ ਲਾਹ ਕੇ ਇੱਕ ਥਾਂ ਰੱਖ ਦਿੱਤੀ। ਇੱਕ ਕੁੱਤਾ ਆਇਆ ਤੇ ਉਹ ਦੀਆਂ ਰੋਟੀਆਂ ਸਮੇਤ ਬਗਲੀ ਸਮੇਤ ਹੀ ਲੈ ਭੱਜਿਆ। ਗਲੀ ਦੇ ਮੁੰਡੇ ਬੇਤਹਾਸ਼ਾ ਹੱਸ ਰਹੇ ਸਨ। ਉਹ ਕੁਝ ਬੁਰਾ ਸੋਚ ਕੇ ਰੋਣ ਲੱਗਿਆ। ਪਰ ਅੱਖਾਂ ਪੂੰਝੀਆਂ ਤੇ ਫੇਰ ਖੇਡਣ ਲੱਗ ਪਿਆ। ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਤੇ ਫੇਰ ਇਸ ਦੌਰਾਨ ਇੱਕ ਮੁੰਡਾ ਕੁੱਤੇ ਮਗਰ ਭੱਜ ਕੇ ਗਿਆ ਸੀ ਤੇ ਕੁੱਤੇ ਤੋਂ ਖ਼ਾਲੀ ਬਗਲੀ ਖੋਹ ਕੇ ਮਾਂਘੂ ਨੂੰ ਲਿਆ ਫੜਾਈ ਸੀ। ਗਲੀ ਦਾ ਉਹ ਮੁੰਡਾ ਬਗਲੀ ਨੂੰ ਇੱਕ ਛਟੀ ਦੇ ਡੱਕੇ ਤੇ ਟੰਗ ਕੇ ਲਿਆਇਆ ਸੀ। ਮਾਂਘੂ ਨੂੰ ਜਿਵੇਂ ਉਹ ਸੰਸਾਰ ਵਾਪਸ ਮਿਲ ਗਿਆ ਹੋਵੇ। ਮਹੱਤਵ ਵਾਲੀ ਗੱਲ ਇਹ ਹੈ ਕਿ ਉਹ ਨੂੰ ਉਹਦੀ ਬਗਲੀ ਵਾਪਸ ਮਿਲ ਗਈ ਸੀ, ਰੋਟੀਆਂ ਤਾਂ ਹੋਰ ਵੀ ਮੰਗੀਆਂ ਜਾ ਸਕਦੀਆਂ ਹਨ।

ਪਰਮਜੀਤ ਨਾਲ ਵੀ ਉਹ ਇੱਕ ਦਿਨ ਝਗੜਿਆ ਸੀ। ਸਵੇਰ ਦੀ ਰੋਟੀ ਚਾਹੇ ਪੱਕ ਰਹੀ ਸੀ, ਪਰ ਉਹ ਨੇ ਉਹ ਦੀ ਬਗਲੀ ਵਿਚ ਦੋ ਦਿਨ ਦੀ ਬੇਹੀ ਰੋਟੀ ਪਾਉਣੀ

ਮਾਂਘੂ
121