ਰਹਿੰਦੀ ਹੈ, ਕੁੱਤੇ ਮੂਹਰੇ। ਅਖੇ-ਰੋਟੀ ਲੈ ਸਾਊ, ਠੰਡੀ ਹੋਜੂਗੀ। ਤੂੰ ਇਹਦੇ ਮੂੰਹ ਵਿਚ ...। ਬਾਮ੍ਹਣ ਦਾ ਪੁੱਤ ਹੋ ਕੇ ਆਹ ਚੱਜ? ਸ਼ਿਮਲਾ ਦਾ ਬਾਪ ਸਨਾਤਨੀ ਬੰਦਾ ਸੀ। ਉਹ ਨੂੰ ਤਾਂ ਧੀ ਦਾ ਗ਼ਮ ਹੀ ਲੈ ਗਿਆ।
ਤੇ ਹੁਣ ਤੱਕ ਜੁਆਈ ਦਾ ਉਹੀ ਹਾਲ ਹੈ। ਉਹ ਚੌਥੇ ਪੰਜਵੇਂ ਮਹੀਨੇ ਏਥੇ ਗੇੜਾ ਮਾਰਦਾ ਹੈ। ਕਦੇ ਸ਼ਿਮਲਾ ਨਾਲ ਹੁੰਦੀ ਹੈ ਤੇ ਕਦੇ ਉਹ ਇਕੱਲਾ ਹੀ ਆ ਧਮਕਦਾ ਹੈ। ਸ਼ਿਮਲਾ ਕੋਲ ਦੋ ਜੁਆਕ ਹੋ ਚੁੱਕੇ ਹਨ। ਉਹ ਆਪਣੀ ਬੀ. ਏ. ਪੂਰੀ ਨਹੀਂ ਕਰ ਸਕਿਆ ਸੀ। ਹੁਣ ਬੱਸ ਹੋਟਲ 'ਤੇ ਕਦੇ ਕਦੇ ਜਾਂਦਾ ਹੈ। ਜਾਂਦਾ ਹੈ ਤਾਂ ਵੱਡੇ ਭਾਈ ਵੱਲ ਅੱਖਾਂ ਹੀ ਕੱਢਦਾ ਰਹੇਗਾ। ਉਹ ਦੇ ਦੁੱਖ ਨੇ ਬਾਪ ਦਾ ਬੁਰਾ ਹਾਲ ਕੀਤਾ ਹੋਇਆ ਹੈ, ਉਹ ਮੁੰਡੇ ਨੂੰ ਤਾਂ ਕੁਝ ਨਹੀਂ ਆਖਦਾ, ਮੁੰਡੇ ਦੀ ਮਾਂ ਨੂੰ ਸੂਲੀ 'ਤੇ ਟੰਗੀ ਰੱਖਦਾ ਹੈ। ਕਹਿੰਦਾ ਹੈ-"ਤੂੰ ਇਹਨੂੰ ਜੰਮਿਆ ਕਾਹਨੂੰ ਸੀ, ਹਰਾਮੀ ਨੂੰ? ਫੇਰ ਏਸ ਲੰਡਰ ਨੂੰ ਵਿਆਹਿਆ ਕਿਉਂ ਬਗਾਨੀ ਧੀ ਦਾ ਪਾਪ ਖੱਟਿਆ।"
ਹਲਵਾਈ ਤਾਂ ਉਹ ਨੂੰ ਬੁਲਾਉਂਦਾ ਤੱਕ ਨਹੀਂ। ਪਰ ਸ਼ਿਮਲਾ ਨੂੰ ਧੀ ਬਣਾ ਕੇ ਰੱਖਦਾ ਹੈ। ਉਹ ਦੋ ਜੁਆਕਾਂ ਨੂੰ ਗੋਦੀ ਵਿਚ ਲੈ ਕੇ ਬੈਠਾ ਰਹੇਗਾ।
ਮਾਂ ਹਾਕ ਮਾਰਦੀ ਹੈ-"ਸ਼ਿਵਚਰਨ, ਉੱਠ ਭਾਈ, ਧੁੱਪਾਂ ਨਿਕਲ ਆਈਆਂ, ਚਾਹ ਪੀ ਲੈ।"
ਹਲਵਾਈ ਖਿੱਝਦਾ ਹੈ-"ਕੁੱਤਾ ਚਰਨ ਕਹਿ ਕਪੂਤ ਨੂੰ ਕੁੱਤਾ ਚਰਨ। ਹੂੰ...ਸ਼ਿਵਚਰਨ! ਬੈੱਡ ਟੀ ਦਿੰਦੀ ਐ, ਸਾਅਬਜ਼ਾਦੇ ਨੂੰ। ਮਾਰ ਘੋੜਿਆਂ ਦਾ ਵਪਾਰ ਕਰਕੇ ਆਇਐ ਜਿਵੇਂ।"
ਸ਼ਿਵਚਰਨ ਜਦੋਂ ਵੀ ਏਥੇ ਆਉਂਦਾ ਹੈ, ਰੇਸ਼ਮ ਉਹਦੀ ਪੂਰੀ ਸੇਵਾ ਕਰਦਾ ਹੈ, ਜਿਵੇਂ ਕੋਈ ਨੌਕਰ ਕਰਦਾ ਹੋਵੇ। ਉਸ ਦਿਨ ਕਾਲਜ ਨਹੀਂ ਜਾਂਦਾ। ਪਰ ਬਿਮਲਾ ਨੇ ਸ਼ਿਵਚਰਨ ਨੂੰ ਕਦੇ ਸਿੱਧੇ ਮੂੰਹ ਨਹੀਂ ਬੁਲਾਇਆ। ਬੱਸ ਇੱਕ ਵਾਰ ਕਹੇਗੀ 'ਨਮਸਤੇ ਜੀਜਾ ਜੀ', ਫੇਰ ਚੁੱਪ। ਉਹ ਉਹ ਦੇ ਸਾਹਮਣੇ ਆਉਣ ਤੋਂ ਵੀ ਗੁਰੇਜ਼ ਕਰਦੀ ਹੈ।
ਸ਼ਿਵਚਰਨ ਆਇਆ ਹੋਵੇ ਤਾਂ ਆਤਮਾ ਦੇਵੀ ਰੇਸ਼ਮ ਨੂੰ ਏਧਰ ਉੱਧਰ ਭਜਾਈ ਰੱਖਦੀ ਹੈ। ਇਹ ਲੈ ਕੇ ਆ, ਉਹ ਲੈ ਕੇ ਆ। ਬਿਸਤਰੇ ਦੀ ਚਾਦਰ ਬਦਲ ਦੇ। ਨ੍ਹਾਉਣੇ ਪ੍ਰਾਹੁਣੇ ਨੇ, ਗੀਜਰ ਚਲਾ ਦੇ। ਉਹ ਦੇ ਬੂਟ ਪਾਲਿਸ਼ ਕਰ ਦੇ। ਉਹ ਦਾ ਸ਼ਰਟ ਪ੍ਰੈੱਸ ਕਰ ਲਿਆ। ਹਾਅ... ਦਹੀਂ ਜਮਾਉਣੀ ਤਾਂ ਭੁੱਲ ਈ ਗਿਆ ਤੂੰ, ਸ਼ਿਵਚਰਨ ਤਾਂ ਸਵੇਰੇ ਈ ਮੰਗੂਗਾ ਦਹੀਂ।"
ਰੇਸ਼ਮ ਆਤਮਾ ਦੇਵੀ ਲਈ ਐਨਾ ਕਰਦਾ ਹੈ, ਜਿਵੇਂ ਉਹ ਉਹ ਦਾ ਢਿੱਡੋਂ ਕੱਢਿਆ ਪੁੱਤ ਹੋਵੇ।
ਉਸ ਦਿਨ ਆਤਮਾ ਦੇਵੀ ਸਾਰਾ ਸਮਾਂ ਚੁੱਪ ਚੁੱਪ ਉੱਠਦੀ ਬੈਠਦੀ ਰਹੀ। ਜਿਵੇਂ ਉਹ ਨੂੰ ਕਿਸੇ ਘੋਰ ਉਦਾਸੀ ਨੇ ਘੇਰ ਰੱਖਿਆ ਹੋਵੇ। ਜਿਵੇਂ ਉਹ ਕਿਸੇ ਡੂੰਘੀ ਸੋਚ ਵਿਚ ਧਸ ਚੁੱਕੀ ਹੋਵੇ। ਜਿਵੇਂ ਉਹ ਕੋਈ ਅਲੋਕਾਰ ਫ਼ੈਸਲਾ ਕਰ ਬੈਠੀ ਹੋਵੇ।
ਦਿਨ ਢਲਿਆ, ਉਹ ਨੇ ਰੋਟੀ ਟੁੱਕ ਦਾ ਆਹਰ ਨਹੀਂ ਕੀਤਾ। ਸ਼ਿਮਲਾ ਦੋ ਵਾਰ ਚੀਕਾਂ ਮਾਰ ਚੁੱਕੀ ਹੈ-"ਮੰਮੀ...ਹਾਏ ਮੇਰਾ ਕਾਲਜਾ! ਮੰਮੀ ਰੋਟੀ...।"
ਤੇ ਫੇਰ ਇੱਕ ਦਿਨ
141