ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਰਨ ਜਿਵੇਂ ਕਬੀਲਦਾਰ ਜਿਹਾ ਬਣ ਗਿਆ ਹੋਵੇ। ਚੰਦੋ ਦੇ ਮੋਹ ਨੇ ਤਾਂ ਜਿਵੇਂ ਉਸ ਨੂੰ ਚਾਰੇ ਪਾਸਿਓਂ ਤਣੀਆਂ ਨਾਲ ਬੰਨ੍ਹ ਲਿਆ ਹੋਵੇ। ਮਾਸੀ ਦੇ ਪੰਜ ਕਿੱਲਿਆ 'ਤੇ ਤਾਂ ਹੁਣ ਉਹ ਧਾਰ ਵੀ ਨਹੀਂ ਸੀ ਮਾਰਦਾ।

ਦੀਵਾਲੀ ਤੋਂ ਬਾਅਦ ਤਹਿਸੀਲਦਾਰ ਦੀ ਕਚਹਿਰੀ ਵਿੱਚ ਜਾ ਕੇ ਚੰਦੋ ਨੇ ਸਾਰੀ ਦੀ ਸਾਰੀ ਸਤਾਰਾਂ ਕਿੱਲੇ ਜ਼ਮੀਨ ਦਾ ਵਸੀਅਤਨਾਮਾ ਚਰਨ ਦੇ ਨਾਉਂ ਕਰਵਾ ਦਿੱਤਾ। ਚੰਦੋ ਦੇ ਪੇਕਿਆਂ ਵਾਲੇ ਸਾਰੇ ਰਿਸ਼ਤੇਦਾਰ, ਸਹੁਰਿਆਂ ਵਾਲੇ ਰਿਸ਼ਤੇਦਾਰ ਤੇ ਪਿੰਡ ਦੇ ਸਾਰੇ ਲੋਕ ਮੂੰਹ ਵਿੱਚ ਉਂਗਲਾਂ ਪਾਉਣ ਲੱਗੇ। *

ਮੀਂਹ ਵਾਲੀ ਰਾਤ

199