ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/203

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

'ਗੋਬਿੰਦ ਰਾਮ ਅੱਜ ਦੁਕਾਨ 'ਤੇ ਈ ਐ?' ਉਹ ਪੁੱਛਦਾ ਹੈ।

'ਹਾਂ, ਹੋਰ ਖੂਹ 'ਚ ਜਾਣੈ ਉਸ ਨੇ?'

'ਜੇ ਮਗਰੋਂ ਘਰੇ ਗੇੜਾ ਮਾਰ ਲਿਆ ਤਾਂ ਕੀ ਕਹੂਗਾ?'

'ਪਤੈ ਉਹ ਨੂੰ ਬਈ ਮੈਂ ਭੂਆ ਜੀ ਦੇ ਘਰ ਗਈ ਹੋਈ ਆਂ। ਬਿਮਾਰ ਨੇ ਨਾ, ਭੂਆ ਜੀ, ਕਈ ਦਿਨਾਂ ਦੇ?'

'ਜੇ ਭੂਆ ਜੀ ਦੇ ਚਲਿਆ ਜਾਵੇ?'

'ਲੈ, ਓਥੇ ਜਾਊ ਦੋ ਮੀਲ।'

'ਤਾਂ ਫੇਰ ਹੁਣ ਤਾਈਂ ਉਹ ਦੇ ਭਾਅ ਦਾ ਭੂਆ ਜੀ ਕੋਲ ਈ ਬੈਠੀ ਐਂ ਤੂੰ?'

'ਹੋਰ। ਓਹ ਨੂੰ ਕੀ ਪਤੈ ਵਿਚਾਰੇ ਸਤਿਆ ਮਾਨ ਨੂੰ। ਅੱਠ ਵਜੇ ਸਵੇਰੇ ਜਾ ਕੇ ਅੱਠ ਵਜੇ ਰਾਤ ਨੂੰ ਘਰ ਮੁੜਦੈ। ਰੋਟੀ ਖਾਂਦੈ ਤੇ ਸੌਂ ਜਾਂਦੈ। ਤੇ ਜਾਂ ਫਿਰ ਅੱਧੀ-ਅੱਧੀ ਰਾਤ ਤਾਈਂ ਦੁਕਾਨ 'ਤੇ ਈ ਬਹੀਆਂ ਦਾ ਕੰਮ ਕਰਦਾ ਰਹਿੰਦੈ। ਕਦੇ-ਕਦੇ ਤਾਂ ਦੁਕਾਨ 'ਚ ਈ ਸੌਂ ਜਾਂਦੈ।'

'ਤੇਰੇ ਨਾਲ ਕਦੋਂ ਕਰਦੈ ਗੱਲਬਾਤ?'

'ਮੇਰੇ ਨਾਲ ਕਰਦਾ ਹੋਵੇ ਗੱਲਬਾਤ ਤਾਂ ਥੋਡੇ ਨਾਲ ਕਿਉਂ ਫਿਰਾਂ ਜੰਗਲਾਂ 'ਚ ਭੌਂਕਦੀ।'

ਥੋੜ੍ਹੀ ਦੇਰ ਉਹ ਚੁੱਪ ਬੈਠੇ ਰਹਿੰਦੇ ਹਨ। ਪਾਣੀ ਦੀ ਪਿਆਸ ਲੱਗਦੀ ਹੈ। ਉੱਠਦੇ ਹਨ। ਪਤਾ ਹੈ ਕਿ ਜੇ ਸੌ ਕੁ ਗਜ਼ ਸੱਜੇ ਹੋ ਜਾਈਏ ਤਾਂ ਇੱਕ ਖੂਹੀ ਹੈ। ਖੂਹੀ ਤੇ ਇੱਕ ਫੁੱਟਿਆ ਪੁਰਾਣਾ ਝੋਲ ਵੀ ਪਿਆ ਰਹਿੰਦਾ ਹੈ। ਮੁੰਜ ਦੀ ਲੱਜ ਹੈ। ਉਹ ਖੂਹੀ ਵੱਲ ਤੁਰ ਪੈਂਦੇ ਹਨ।

ਅਗਨੀ ਮਿੱਤਰ ਇੱਕ ਡੋਲ ਖਿੱਚਦਾ ਹੈ। ਨਰਬਦਾ ਓਕ ਨਾਲ ਤਿੰਨ ਘੁੱਟਾਂ ਭਰਦੀ ਹੈ। ਤੇ ਬੁੱਕ ਭਰ ਕੇ ਪਾਣੀ ਮੂੰਹ 'ਤੇ ਸੁੱਟ ਲੈਂਦੀ ਹੈ। ਅੱਖਾਂ ਮਲਦੀ ਹੈ ਤੇ ਨੱਕ ਸਾਫ਼ ਕਰਦੀ ਹੈ। ਇੱਕ ਬੁੱਕ ਹੋਰ ਮੂੰਹ 'ਤੇ ਸੁੱਟ ਕੇ ਪਰ੍ਹਾਂ ਹੋ ਜਾਂਦੀ ਹੈ। ਚੁੰਨੀ ਦੇ ਲੜ ਨਾਲ ਚਿਹਰਾ ਪੂੰਝ ਲੈਂਦੀ ਹੈ। ਇੱਕ ਡੋਲ ਹੋਰ ਖਿੱਚ ਕੇ ਅਗਨੀ ਮਿੱਤਰ ਪਾਣੀ ਪੀਂਦਾ ਹੈ ਤੇ ਫੇਰ ਅੱਖਾਂ 'ਤੇ ਛਿੱਟੇ ਮਾਰਦਾ ਹੈ। ਖੂਹੀ ਦੇ ਕੋਲ ਹੀ ਨਰਮ-ਨਰਮ ਘਾਅ ਦੀ ਇੱਕ ਗੱਦੀ ਜਿਹੀ 'ਤੇ ਉਹ ਬੈਠ ਜਾਂਦੇ ਹਨ।

ਹਰ ਵਾਰੀ ਏਹੀ ਸਲਵਾਰ, ਏਹੀ ਕਮੀਜ਼ ਪਾ ਔਨੀ ਐਂ, ਕੋਈ ਚੱਜ ਕੇ ਕੱਪੜੇ ਤਾਂ ਪਾ ਕੇ ਆਇਆ ਕਰ।' ਪੱਟ ਕੋਲੋਂ ਉਸ ਦੀ ਸਲਵਾਰ ਦੀ ਚੁਟਕੀ ਭਰ ਕੇ ਉਹ ਕਹਿੰਦਾ ਹੈ।

'ਚੱਜ ਦੇ ਕੇਹੋ ਜ੍ਹੇ?'

'ਕੀ ਘਾਟੈ ਤੈਨੂੰ?'

'ਗਰੀਬਾਂ ਕੋਲ ਕਿੱਥੇ ਨੇ ਚੱਜ ਦੇ?'

ਦੋਵੇਂ ਹੱਸ ਪੈਂਦੇ ਹਨ।

'ਜੰਤਾ ਬੂਟ ਹਾਊਸ' ਕਿੱਡੀ ਵੱਡੀ ਦੁਕਾਨ ਐ, ਸੇਠ ਗੋਬਿੰਦ ਰਾਮ ਦੀ, ਹਜ਼ਾਰਾਂ ਰੁਪਿਆਂ ਕੀ ਕਮਾਈ ਐ। ਭਾਵੇਂ ਪੱਟ ਦੇ ਲੱਛੇ ਪਹਿਨੀਂ ਜਾਹ।'

ਕੰਧ ਵਿੱਚ ਉੱਗਿਆ ਦਰੱਖ਼ਤ

203