ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/224

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕੁਝ ਚਿਰ ਚੁੱਪ ਬੈਠਾ ਰਹਿੰਦਾ ਹਾਂ। ਚਾਹੁੰਦਾ ਹਾਂ ਤੁਸੀਂ ਇਸ ਕਹਾਣੀ ਦੇ ਅੰਤਲੇ ਸ਼ਬਦ ਬਹੁਤ ਧਿਆਨ ਨਾਲ ਸੁਣ ਲਵੋ। ਪਰ ਇਹ ਕੀ, ਤੁਸੀਂ ਤਾਂ ਸਾਰਿਆਂ ਨੇ ਹੀ ਘਰਾੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਕਹਾਣੀ ਦਾ ਅੰਤ ਮੈਂ ਆਪਣੇ ਮੂੰਹ ਵਿੱਚ ਹੀ ਪੜ੍ਹਦਾ ਹਾਂ। ਜਿਵੇਂ ਆਪਣੇ-ਆਪ ਨੂੰ ਸੁਣਾ ਰਿਹਾ ਹੋਵਾਂ। ਆਪਣੇ ਆਪ ਨੂੰ ਕੁਝ ਸੁਣਾ ਕੇ ਤਾਂ ਮੈਨੂੰ ਤਸੱਲੀ ਹੀ ਨਹੀਂ ਹੁੰਦਾ। ਬੈਠਾ ਹਾਂ, ਅਧੂਰੀ ਬਹਿਸ ਦਾ ਜ਼ਹਿਰ ਮੇਰੀਆਂ ਨਾੜਾਂ ਵਿੱਚ ਘੁਲਦਾ ਜਾ ਰਿਹਾ ਹੈ।

☆☆☆

224

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ