ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਊਸ' ਵਾਲਾ ਲਾਲਾ-'ਗਰਮ ਕੱਪੜੇ ਦੀ ਬਿਲਟੀ ਆ 'ਗੀ, ਸ਼ਰਮਾ ਸਾਅਬ, ਦਰਸ਼ਨ ਦਿਓ। ਐਂਤਕੀ ਥੁਹਾਡਾ ਸੂਟ ਪਾੜ ਦੇਣੈ ਜ਼ਰੂਰ।'

ਦੁਕਾਨਾਂ ਵਿਚ ਬਿਜਲੀ ਦੇ ਲਾਟੂ ਜਗ ਉੱਠੇ ਹਨ। ਸਦਰ ਬਾਜ਼ਾਰ ਦੀਆਂ ਟਿਊਬਾਂ ਵਿਚ ਕੱਚਾ ਦੁੱਧ ਲਿਸ਼ਕ ਪਿਆ ਹੈ। ਆਵਾਜਾਈ ਘਟਣੀ ਸ਼ੁਰੂ ਹੋ ਗਈ ਹੈ। ਲੱਗਦਾ ਹੈ, ਅੱਜ ਦੇ ਮਿਲੇ ਕਿਸੇ ਚਿਹਰੇ ਨੂੰ ਮੈਂ ਨਹੀਂ ਸੀ ਜਾਣਦਾ।

ਪਰ ਇੱਕ ਚਿਹਰਾ ਮੇਰੇ ਮਨ ਵਿਚ ਹੋਰ ਡੂੰਘਾ ਧਸ ਗਿਆ ਹੈ। ਇਸ ਚਿਹਰੇ ਦੀ ਤਲਾਸ਼ ਕੌਣ ਕਰੇਗਾ?

56

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ