ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏ. ਕਰਵਾ ਕੇ ਕਿਸੇ ਅਫ਼ਸਰ ਨਾਲ ਵਿਆਹੇਗਾ। ਪਰ ਸਲਮਾ ਕਹਿੰਦੀ ਹੁੰਦੀ, "ਨਹੀਂ ਅੱਬਾ, ਮੈਂ ਬੀ. ਏ. ਤੋਂ ਬਾਅਦ ਹੋਰ ਵੀ ਪੜ੍ਹਾਗੀ। ਮੈਜਿਸਟ੍ਰੇਟ ਬਣਾਂਗੀ, ਮੈਜਿਸਟ੍ਰੇਟ।"

ਤੰਬੂਆਂ ਵਿਚ, ਮੋਰਚਿਆਂ ਵਿਚ, ਝਾੜੀਆਂ ਓਹਲੇ ਸ਼ਹਿਰ ਦੀਆਂ ਕਿੰਨੀਆਂ ਹੀ ਲੜਕੀਆਂ ਉਨ੍ਹਾਂ ਨੇ.....।

ਬੰਗਾਲੀ ਸੋਚਦੇ ਸਨ, ਹੈਰਾਨ ਸਨ, 'ਕੀ ਕਾਇਦ-ਏ ਆਜ਼ਮ ਮਿਸਟਰ ਜਿਨਾਹ ਨੇ ਏਸੇ ਪਾਕਿਸਤਾਨ ਦਾ ਸੁਪਨਾ ਕਦੇ ਲਿਆ ਸੀ? ਕੀ ਉਸ ਨੇ ਇਹ ਵੀ ਸੋਚਿਆ ਹੋਵੇਗਾ ਕਿ ਮੁਸਲਮਾਨਾਂ ਦੇ ਹੱਥੋਂ ਹੀ ਮੁਸਲਮਾਨ ਦਾ ਕਤਲ ਹੋਵੇਗਾ?'

ਟੈਗੋਰ ਨੇ ਕਿਹਾ ਸੀ, "ਓ, ਮੱਘਰ ਵਿਚ ਤੇਰੇ ਭਰੇ ਖੇਤਾਂ ਵਿਚ ਮੈਂ ਕਿਹੋ ਜਿਹਾ ਮਧੁਰ ਹਾਸਾ ਸੁਣਿਆ ਏ।'

ਤੇ ਫਿਰ-

'ਮਾਂ, ਜੇ ਤੇਰਾ ਮੁਖੜਾ ਉਦਾਸ ਹੋ ਜਾਏ ਤਾਂ ਮੈਂ ਅੱਥਰੂਆਂ ਵਿਚ ਡੁੱਬ ਜਾਂਦਾ ਹਾਂ।'

ਤੇ ਹੁਣ ਏਸੇ ਮੱਘਰ ਦੀ ਰੁੱਤ ਵਿਚ ਸਾਰਾ ਬੰਗਾਲ ਅੱਥਰੂਆਂ ਵਿਚ ਡੁੱਬਿਆ ਹੋਇਆ ਸੀ। ਮੁਕਤੀ ਵਾਹਿਣੀ ਤੇ ਭਾਰਤੀ ਫ਼ੌਜ ਹੀ ਇੱਕ ਆਸ ਸਨ।

ਸਲਮਾ ਪਾਕਿਸਤਾਨੀ ਸਿਪਾਹੀਆਂ ਨੂੰ ਹੱਥ ਵੀ ਨਹੀਂ ਸੀ, ਛੁਹਾਉਣ ਦਿੰਦੀ। ਤੇ ਫਿਰ ਉਨ੍ਹਾਂ ਨੇ ਇੱਕ ਢੰਗ ਸੋਚਿਆ ਸੀ। ਰਾਈਫ਼ਲਾਂ ਦੀਆਂ ਸਲਿੰਗਾਂ ਕੱਢ ਕੇ ਉਨ੍ਹਾਂ ਨੇ ਉਸ ਦੀਆਂ ਲੱਤਾਂ, ਬਾਹਾਂ ਇੱਕ ਦਰੱਖ਼ਤ ਨਾਲ ਨੂੜ ਦਿੱਤੀਆਂ ਸਨ। ਉਸ ਦੀ ਪਿੱਠ ਧਰਤੀ 'ਤੇ ਸੀ ਤੇ ਫਿਰ ਉਸ ਨੂੰ ਕੋਈ ਪਤਾ ਨਹੀਂ, ਉਸ ਨਾਲ ਕੀ ਹੋਇਆ ਸੀ। ਉਹ ਤਾਂ ਚੰਦਰੀ ਘੜੀ ਤੋਂ ਪਹਿਲਾਂ ਹੀ ਬੇਸੁਰਤ ਹੋ ਚੁੱਕੀ ਸੀ। ਜਦ ਉਸ ਨੂੰ ਸੁਰਤ ਆਈ ਸੀ, ਉਸ ਨੇ ਦੇਖਿਆ ਸੀ-ਇੱਕ ਸਿਪਾਹੀ ਉਸ ਦੇ ਮੂੰਹ ਵਿਚ ਪਾਣੀ ਪਾ ਰਿਹਾ ਹੈ ਤੇ ਉਸ ਦੇ ਮੱਥੇ ਨੂੰ ਧੋ ਵੀ ਰਿਹਾ ਹੈ। ਸਿਪਾਹੀ ਦੇ ਬੁੱਲ੍ਹਾਂ 'ਤੇ ਤਾਂ ਸ਼ੈਤਾਨੀ ਹਾਸਾ ਹੈ। ਉਸ ਦਾ ਬਲਾਊਜ਼ ਕਿੱਥੇ ਹੈ?

ਇੱਕ ਗੰਡਾਸੇ ਵਾਲਾ ਜੰਗ ਨਾਈ।

ਇਕ, ਗੰਡਾਸੇ ਵਾਲਾ ਗੋਂਦੀ ਬਾਹਮਣ।

ਚੌਥਾ ਮੁੰਡਾ ਕਾਲਜੀਏਟ ਹੈ, ਇੰਦਰਜੀਤ।

ਜੈਮਲ ਬੰਗਲਾ ਦੇਸ਼ ਦੀ ਗੱਲ ਛੇੜਦਾ ਹੈ। ਲੜਾਈ ਦਾ ਗੋਂਦੀ ਨੂੰ ਬਹੁਤ ਘੱਟ ਪਤਾ ਹੈ। ਇੰਦਰਜੀਤ ਸਾਰੀ ਗੱਲ ਸਮਝਾਉਂਦਾ ਹੈ। ਅਵਾਮੀ ਲੀਗ। ਸ਼ੇਖ ਮੁਜੀਬ, ਯਾਹੀਆ ਖਾਂ। ਮੁਕਤੀ ਵਾਹਣੀ। ਗੋਂਦੀ ਨੂੰ 'ਯਾਹੀਆ' ਸ਼ਬਦ ਕਹਿਣਾ ਨਹੀਂ ਆ ਰਿਹਾ। ਸਾਰੇ ਹੱਸ ਰਹੇ ਹਨ। ਗੋਂਦੀ ਉਬਾਸੀ ਲੈਂਦਾ ਹੈ। ਜੰਗ ਕੂਹਣੀ ਮਾਰਦਾ ਹੈ- 'ਬਾਹਮਣਾ, ਹੁੱਕੇ ਦੀ ਤਲਬ ਲੱਗੀ ਹੋਊ? ਜਾਹ ਘਰ ਜਾ ਕੇ ਝੁਲਸ ਆ।'

'ਤਮਾਖੂ ਦੀ ਤਾਂ ਕੋਈ ਗੱਲ ਨੀਂ। ਊਈਂ ਸਿਰ ਸਾਲਾ ਭਾਰੀ ਭਾਰੀ ਜ੍ਹਾ ਲੱਗਦੈ।" ਗੋਂਦੀ ਕਹਿੰਦਾ ਹੈ।

ਸਾਹਮਣੇ ਉੱਚੇ ਚੁਬਾਰੇ ਦੀ ਕੰਧ 'ਤੇ ਡੱਬ ਖੜੱਬੇ ਚਾਨਣ ਦੀ ਝਲਕ ਵੱਜੀ ਹੈ। ਜੰਗ ਬੋਲਿਆ ਹੈ। ਚੁਬਾਰੇ ਦੀ ਕੰਧ 'ਤੇ ਚਾਨਣ ਸਾਫ਼ ਦਿਸ ਰਿਹਾ ਹੈ। ਰਜ਼ਾਈਆਂ ਨੂੰ ਗੁਦੈਲਿਆਂ 'ਤੇ ਹੀ ਛੱਡ ਕੇ ਉਨ੍ਹਾਂ ਨੇ ਖੇਸਾਂ ਦੀਆਂ ਬੁੱਕਲਾਂ ਮਾਰੀਆਂ ਹਨ ਤੇ ਉਹ ਤਿੰਨੇ

60

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ