ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਟੁਕੜੇ ਟੁਕੜੇ ਕਰਵਾ ਦਿੱਤਾ ਜਾਵੇ, ਇਹ ਅਮਰੀਕਾ ਦੀ ਸੀ. ਆਈ. ਏ. ਦੀ ਪਰਤੱਖ ਚਾਲ ਐ। ਇੰਝ ਬਣਿਆ ਕੋਈ ਵੀ ਮੁਲਕ ਪਾਕਿਸਤਾਨ ਨਾਲੋਂ ਕਿਤੇ ਵੱਧ ਕਮਜ਼ੋਰ ਹੋਵੇਗਾ, ਕਿਉਂਕਿ ਉਹ ਅਮਰੀਕੀ ਸਮਾਜ ਦੀ ਮੱਦਦ ਨਾਲ ਹੋਂਦ ਵਿਚ ਆਇਆ ਹੋਵੇਗਾ, ਇਸ ਲਈ ਅਮਰੀਕਾ ਪੱਖੀ ਬਣਿਆ ਰਹੇਗਾ ਤੇ ਉਨ੍ਹਾਂ ਦੇ ਵੈਰੀ ਦੇਸ ਰੂਸ ਦਾ ਵਿਰੋਧੀ ਵੀ। ਉਸ ਨੂੰ ਫ਼ੌਜੀ ਹਥਿਆਰਾਂ ਦੀ ਤੁਰੰਤ ਲੋੜ ਪਵੇਗੀ, ਸੋ ਅਮਰੀਕਾ ਦੀ ਇੱਕ ਨਵੀਂ ਮੰਡੀ ਪੈਦਾ ਹੋ ਜਾਵੇਗੀ। ਉਹ ਉਸ ਨੂੰ ਖੁੱਲ੍ਹ ਕੇ ਕਰਜ਼ਾ ਵੀ ਦੇਵੇਗਾ ਤੇ ਉਹ ਸਦਾ ਹੀ ਅਮਰੀਕਾ ਦੀ ਆਰਥਕ ਗੁਲਾਮੀ ਥੱਲੇ ਦਬਿਆ ਰਹੇਗਾ।" ਉਸ ਨੇ ਇਸ ਦੀ ਸਾਰੀ ਗੜਬੜ ਦੀਆਂ ਜੜ੍ਹਾਂ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ।

ਮੈਂ ਕਹਿੰਦਾ ਹਾਂ-"ਇਹ ਧਰਮ ਸੀ, ਏਸ ਧਰਮ ਤੋਂ ਮਤਲਬ ਕਿ ਸਾਡੀ ਫ਼ਿਰਕਾਦਾਰੀ ਤੋਂ ਅਗਲਿਆਂ ਨੇ ਲਾਭ ਉਠਾ ਲਿਆ। ਇਹ ਮਜ੍ਹਬੀ ਵਖਰੇਵਾਂ ਸਾਡੇ ਵਿਚ ਉੱਕਾ ਹੀ ਨਾ ਹੁੰਦਾ ਤਾਂ ਕਾਹਨੂੰ ਵਾਪਰਦਾ ਇਹ ਐਨਾ ਕੁਝ। ਅਸੀਂ ਆਪ ਹੀ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਬੈਠੇ। ਹੁਣ ਹਾਲਤ ਇਹ ਐ ਕਿ ਪੰਜਾਬ ਦੀ ਧਰਤੀ ਵਿਚੋਂ ਅੱਧ ਸੜੀ ਲਾਸ਼ ਜਿਹੀ ਬੋਅ ਮਾਰੀ ਐ।"

-"ਗੱਲਾਂ ਤਾਂ ਤੇਰੀਆਂ ਸਾਰੀਆਂ ਠੀਕ ਨੇ, ਮਾਸਟਰ। ਪਰ ਕੀ ਕੀਤਾ ਜਾਵੇ। ਤੇਰੇ ਮੇਰੇ ਜਿਹੇ ਆਮ ਲੋਕ ਕਦੋਂ ਲੜਦੇ ਐ? ਇਹ ਤਾਂ ਸਾਨੂੰ ਲੜਾਇਆ ਜਾ ਰਿਹਾ ਐ।" ਤੁਹਾਡੇ ਵਿਚੋਂ ਇੱਕ ਕੋਈ ਬੋਲਦਾ ਹੈ। ਬਾਕੀ ਸਭ ਨੀਵੀਂਆਂ ਪਾ ਕੇ ਬੈਠ ਗਏ ਹਨ।

ਮੈਂ ਆਖ਼ਰੀ ਗੱਲ ਕਰਦਾ ਹਾਂ-"ਬਚਪਨ ਵਿਚ ਖਾਲਿਕ ਨੂੰ ਮੇਰੇ ਨਾਲ ਖੇਡਣ ਨਹੀਂ ਦਿੱਤਾ ਜਾਂਦਾ ਸੀ, ਉਹ ਮੇਰੀ ਬੇਅਦਬੀ ਸੀ-ਮਨੁੱਖ ਦੀ ਬੇਅਦਬੀ। ਸਾਡੇ ਸਕੂਲ ਦੇ ਪੱਗਾਂ ਵਾਲੇ ਤੇ ਮੋਨੇ ਮਾਸਟਰ ਮੇਰੇ ਨਾਲ ਜੋ ਹੁਣ ਅਜਿਹਾ ਸਲੂਕ ਕਰਦੇ ਹਨ, ਉਹ ਵੀ ਮੇਰੀ ਬੇਅਦਬੀ ਹੈ, ਸਾਰੀ ਮਨੁੱਖ ਜਾਤੀ ਦੀ ਬੇਅਦਬੀ।"♦

ਮਨੁੱਖ ਦੀ ਬੇਅਦਬੀ

69