ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/98

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੱਖਾ ਸਿੰਘ ਹੀ ਗੱਲ ਤੋਰਦਾ ਹੈ।-"ਹਜ਼ਾਰੀ ਜਾਰ, ਸੁਣੀ ਗੱਲ ਤੂੰ?"

-"ਕਿਹੜੀ?" ਉਹ ਨੇ ਬੇਧਿਆਨੇ ਆਖ ਦਿੱਤਾ ਹੈ। ਸੋਚਿਆ ਹੋਵੇਗਾ, ਖਬਰੈ, ਕਿਹੜੀ ਗੱਲ ਕਰੇਗਾ?

-ਛੋਟਾ ਕਹਿੰਦਾ, "ਅਖੇ 'ਖ਼ਬਾਰ 'ਚ ਤਾਂ ਤੜਕੇ ਈ ਹੋਈ ਜਾਂਦੀਆਂ ਸੀ ਗੱਲਾਂ। ਰੇੜੀਏ 'ਤੇ ਵੀ ਆ ਗਿਆ। ਸੱਤ ਨੀ, ਸਤਾਰਾਂ ਬੰਦਿਆਂ ਦੀ ਗੱਲ ਐ।"

-"ਚਾਹੇ, ਇੱਕ ਹੋਵੇ ਭਾਈ। ਬੰਦਾ ਬਣਦੈ ਜਾਰ ਕਿਤੇ।"

ਹਜ਼ਾਰੀ ਲਾਲ ਬੋਲਿਆ, ਹੈ-"ਓਏ ਕੀ ਪਤੈ ਅਜੇ, ਦੇਖਦਾ ਜਾਹ।

ਅਖੇ-ਦੇਖ ਭਾਈ ਬਾਲਿਆ, ਤੂੰ ਰੰਗ ਕਰਤਾਰ ਦੇ।"

ਦੋਵੇਂ ਜਣੇ ਉਦਾਸ ਹਾਸਾ ਹੱਸੇ ਹਨ।

-"ਸੁਣੀਆਂ ਸੀ ਕਦੇ ਇਹ ਗੱਲਾਂ?" ਲੱਖੇ ਨੇ ਫੇਰ ਝੋਰਾ ਕੀਤਾ ਹੈ।

-"ਕੌਣ ਹੋਏ ਬਈ ਓਹੋ।"

-"ਕਹਿੰਦੇ, ਪਾਕਿਸਤਾਨੀ ਨੇ। ਭੇਸ ਬਦਲ ਕੇ ਆਏ ਵਏ ਐ ਏਧਰ।"

-"ਪਾਕਿਸਤਾਨੀ ਨੇ?"

-ਕੋਈ ਕਹਿੰਦਾ, 'ਮਰੀਕਾ ਕਰੌਦੈ ਸਭ ਕੁਸ਼।"

-" 'ਮਰੀਕਾ?"

-"ਆਪਣੇ ਵਿਚੋਂ ਈ ਹੋ ਸਕਦੇ ਐ।"

-"ਕੀ ਕਹਿ ਸਕਦੇ ਆਂ ਬਈ?"

-"ਸਰੋਵਰਾਂ 'ਚ ਸਿਗਰਟਾਂ ਸਿੱਟਣ ਵਾਲੇ ਕੌਣ ਸੀ?"

-"ਕੀ ਕਹਿ ਸਕਦੇ ਆਂ ਬਈ?"

-"ਤੇ ਉਹ ਮੰਦਰਾਂ 'ਚ ਗਊਆਂ ਦੀਆਂ ਪੂਛਾਂ ਸਿੱਟਣ ਵਾਲੇ?"

-"ਕੀ ਕਹਿ ਸਕਦੇ ਆਂ।"

-"ਓਹੀ ਤੇਰੇ ਵਾਲੀ ਗੱਲ, ਅਖੇ-ਦੇਖ ਭਾਈ ਬਾਲਿਆ, ਰੰਗ ਕਰਤਾਰ ਦੇ।"

ਹਜ਼ਾਰੀ ਲਾਲ ਦੇ ਵੀ ਦੋ ਮੁੰਡੇ ਹਨ। ਵੱਡਾ ਮੁੰਡਾ ਬਜ਼ਾਰ ਵਿਚ ਪਿਓ ਵਾਲੀ ਦੁਕਾਨ 'ਤੇ ਹਲਵਾਈ ਦਾ ਕੰਮ ਕਰਦਾ।

ਪਿੰਡ ਦੇ ਐਨ ਵਿਚਕਾਰ ਹਨੂੰਮਾਨ ਦਾ ਮੰਦਰ ਹੈ। ਮੰਦਰ ਵਾਲੀ ਥਾਂ ਵਰ੍ਹਿਆਂ ਪੁਰਾਣਾ ਇੱਕ ਜੰਡ। ਮੰਦਰ ਪਿੰਡ ਦੇ ਐਨ ਵਿਚਕਾਰ ਕਿਉਂ ਹੈ? ਹੋ ਸਕਦਾ ਹੈ, ਜੰਡ ਤੇ ਮੰਦਰ ਪਹਿਲਾਂ ਹੋਣ ਤੇ ਪਿੰਡ ਮਗਰੋਂ ਬੱਝਿਆ ਹੋਵੇ। ਮੰਦਰ ਛੋਟਾ ਹੀ ਹੈ। ਆਦਮੀ ਦੇ ਸਿਰ ਜਿੰਨਾ ਉੱਚਾ। ਚੂਨੇ ਦੀ ਪਿਲਾਈ ਕੀਤੀ ਹੋਈ। ਮੰਦਰ ਦਾ ਪੁਜਾਰੀ ਹਰ ਸਾਲ ਇਸ 'ਤੇ ਸਫ਼ੈਦੀ ਕਰਵਾ ਦਿੰਦਾ ਹੈ। ਹਰ ਮੰਗਲਵਾਰ ਆਥਣ ਨੂੰ ਚੜ੍ਹਾਵਾ ਚੁੱਕ ਕੇ ਲੈ ਜਾਂਦਾ ਹੈ। ਮੰਦਰ ਵਿਚ ਜੋ ਪੱਥਰ ਦੀ ਮੂਰਤੀ ਹੈ, ਉਸ 'ਤੇ ਸਰੋਂ ਦਾ ਤੇਲ ਤੇ ਸੰਧੂਰ ਚੜ੍ਹਦਾ ਹੈ।

ਮੰਦਰ ਦੁਆਲੇ ਚਾਰੇ ਪਾਸੇ ਦਸ ਬਾਰਾਂ ਦੁਕਾਨਾਂ ਹਨ। ਇਨ੍ਹਾਂ ਦੁਕਾਨਾਂ ਤੋਂ ਪਿੰਡ ਵਿਚ ਲੋੜੀਂਦੀ ਹਰ ਚੀਜ਼ ਮਿਲ ਜਾਂਦੀ ਹੈ। ਗੁੜ-ਚਾਹ ਦੀ ਦੁਕਾਨ, ਬਜਾਜੀ ਦੀ ਦੁਕਾਨ, ਲੋਹੇ ਦੀ ਦੁਕਾਨ, ਬਸਾਤੀ ਦੀ ਸਭ ਦੁਕਾਨਾਂ ਹਨ। ਬੱਸ ਇਨ੍ਹਾਂ ਦੁਕਾਨਾਂ ਨੂੰ ਹੀ

98

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ