ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਆਮਲਾ' ਤੇਲ ਖਰੀਦਦਾ ਹੈ। ‘ਖੱਦਰ ਭੰਡਾਰ’ ਵੀ ਜਾਂਦਾ ਹੈ। ਹਰ ਦੁਕਾਨ ’ਤੇ ਚੀਜ਼ ਖਰੀਦਣ ਬਾਅਦ ਜੇਬ੍ਹ 'ਤੇ ਹੱਥ ਮਾਰਦਾ ਹੈ ਤੇ ਕਹਿੰਦਾ ਹੈ-ਸੌ ਦਾ ਨੋਟ ਪਿੰਡੋਂ ਹੀ ਤੁੜਵਾ ਲਿਉਂਦੇ ਤਾਂ ਚੰਗਾ ਸੀ। ਕੁੰਢਾ ਸਿਆਂ, ਤੇਰੇ ਕੋਲ ਹੋਣਗੇ ਥੋੜੇ ਮੋਟੇ?’ ਤੇ ਹਰ ਦੁਕਾਨ ’ਤੇ ਕੁੰਢਾ ਸਿੰਘ ਹੀ ਟੁੱਟੇ ਨੋਟ ਦੇ ਦਿੰਦਾ ਹੈ।

‘ਦਰਦੀ' ਦੇ ਪਿੰਡ ਤੋਂ ਹੀ ਇੱਕ ਜਿੰਮੀਦਾਰ ਸੀ-ਮੁਰੱਬੇ ਬੰਦੀ ਵਿੱਚ ਉਸ ਦੀ ਜ਼ਮੀਨ ਦਾ ਰੌਲਾ ਸੀ ਕੋਈ। ਮੁਰੱਬੇ ਬੰਦੀ ਦੇ ਅਫ਼ਸਰ ਕੋਲ ‘ਦਰਦੀ' ਨੇ ਉਸ ਦੀ ਅਪੀਲ ਕਰਵਾ ਦਿੱਤੀ ਤੇ ਦੋ ਸੌ ਰੁਪਿਆ ਲੈ ਕੇ ਕਹਿ ਦਿੱਤਾ ਕਿ ਜੇ ਅਪੀਲ ਨਾ ਮੰਨੀ ਗਈ ਤਾਂ ਦੋ ਸੌ ਆਪਣੀ ਜੇਬ ਵਿਚੋਂ ਦਿਊਂ।

ਅਪੀਲ ਦੀਆਂ ਤਰੀਕਾਂ ਪੈਂਦੀਆਂ ਰਹੀਆਂ। ‘ਦਰਦੀ’ ਨੇ ਛੱਜੂ ਨੂੰ ਵਿਸ਼ਵਾਸ ਦਿੱਤਾ ਹੋਇਆ ਸੀ ਕਿ ਦੋ ਸੌ ਜਦ ਅਫ਼ਸਰ ਦੀ ਜੇਬ ਵਿੱਚ ਪੈ ਗਿਐ ਤਾਂ ਟੱਕ ਕਿਵੇਂ ਨ੍ਹੀਂ ਲੋਟ ਹੋਊ?

ਕਚਹਿਰੀਆਂ ਦੇ ਵਿੱਚ ਹੀ ‘ਬਾਰ ਰੂਮ’ ਦੇ ਸਾਹਮਣੇ ਇੱਕ ਦਿਨ ਛੱਜੂ ਨੇ 'ਦਰਦੀ' ਦੇ ਗਲ ਵਿੱਚ ਸਾਫ਼ਾ ਪਾ ਕੇ ਵਟਾ ਦੇਣਾ ਸ਼ੁਰੂ ਕਰ ਦਿੱਤਾ- 'ਆਦਮੀ ਦਾ ਸਾਲੈਂ ਤਾਂ ਦੋ ਸੌ ਏਥੇ ਧਰਦੇ।'

ਛੱਜ ਦੀ ਅਪੀਲ ਖਾਰਜ ਹੋ ਗਈ ਸੀ।

'ਚੁੱਲ੍ਹਿਆਂ ਦੀ ਸਹੁੰ ਲੋਕੋ, ਜੇ ਏਸ ਤੋਂ ਮੈਂ ਕੁਸ ਲਿਐ।’ ‘ਦਰਦੀ' ਕੂਕ ਰਿਹਾ ਸੀ। ਉਸ ਦੀਆਂ ਅੱਖਾਂ ਦੇ ਆਂਡੇ ਬਾਹਰ ਨਿਕਲ ਆਏ। ਛੱਜੂ ਹੋਰ ਵਟਾ ਚਾੜ੍ਹੀਂ ਗਿਆ। ਮੁਣਸ਼ੀ ਭੱਜ ਕੇ ਆਏ। ਅਰਜ਼ੀ ਨਵੀਸ ਭੱਜ ਕੇ ਆਏ।‘ਦਰਦੀ' ਦੀ ਜਾਨ ਛੁੱਟ ਗਈ। ਇੱਕ ਪੁਲਿਸੀਏ ਨੇ ਗਲ ਹੱਥਾ ਦੇ ਕੇ ਛੱਜੂ ਨੂੰ ਮੂਹਰੇ ਲਾ ਲਿਆ।

‘ਦਰਦੀ’ ‘ਬਾਰ ਰੂਮ’ ਵਿੱਚ ਵੜ ਕੇ ਢਹੀ ਹੋਈ ਪੱਗ ਬੰਨ੍ਹ ਰਿਹਾ ਸੀ ਤੇ ਵਕੀਲ ਤਾੜੀਆਂ ਮਾਰ ਰਹੇ ਸਨ।

ਕਚਹਿਰੀ ਦਾ ਸ਼ਿੰਗਾਰ

119