ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੜ੍ਹਾਉਂਦਾ ਹੈ ਤਾਂ ਸਰਕਾਰ ਤੋਂ ਤਨਖ਼ਾਹ ਲੈਂਦਾ ਹੈ। ਫਿਰ ਉਸ ਦੀ ਆਓ ਭਗਤ ਕਾਹਦੀ? ਆਓ ਭਗਤ ਤਾਂ ਉਸ ਦੀ ਹੁੰਦੀ ਹੈ, ਜਿਸ ਦਾ ਕੋਈ ਰੋਬ੍ਹ ਹੋਵੇ।ਮਾਸਟਰ ਤੋਂ ਕਿਸੇ ਨੇ ਵੀ ਲੈਣਾ ਹੈ। ਉਸ ਨਾਲੋਂ ਤਾ ਪਟਵਾਰੀ, ਥਾਣੇਦਾਰ ਤੇ ਉਸ ਦਾ ਹੌਲਦਾਰ, ਬਿਜਲੀ ਮਹਿਕਮੇ ਦੇ ਕਰਮਚਾਰੀ ਤੇ ਬੀ.ਡੀ.ਓ ਦਫ਼ਤਰ ਦੇ ਕਰਿੰਦੇ ਬਹੁਤੀ ਮਹੱਤਤਾ ਰੱਖਦੇ ਹਨ।
ਇਮਤਿਹਾਨਾਂ ਤੋਂ ਇੱਕ ਮਹੀਨਾ ਪਹਿਲਾਂ ਵਿਦਿਆਰਥੀਆਂ ਦੇ ਮਾਪੇ ਉਸ ਨੂੰ ‘ਮਹਾਰਾਜ’ ਬੁਲਾਉਣੀ ਸ਼ੁਰੂ ਕਰ ਦਿੰਦੇ ਹਨ ਤੇ ਜਦੋਂ ਇਮਤਿਹਾਨਾਂ ਦੇ ਨਤੀਜੇ ਨਿਕਲ ਜਾਣ, ਉਹ ‘ਮਹਾਰਾਜ’ ਓਦੋਂ ਹੀ ਬੰਦ ਹੋ ਜਾਂਦੀ ਹੈ।
ਕਿਸੇ ਸ਼ਰਾਰਤੀ ਜਾਂ ਪੜ੍ਹਾਈ ਦਾ ਕੰਮ ਨਾ ਕਰਨ ਵਾਲੇ ਮੁੰਡੇ ਦੇ ਜੇ ਕਦੇ ਉਹ ਲੱਪੜ ਮਾਰ ਬੈਠੇ ਤਾਂ ਉਸ ਮੁੰਡੇ ਦਾ ਪਿਓ ਭਖਿਆ ਭਖਾਇਆ ਸਕੂਲ ਵਿੱਚ ਅਫ਼ਸਰ ਬਣ ਕੇ ਆ ਜਾਂਦਾ ਹੈ ਤੇ ਗਿਆਨ ਸਿੰਘ ਮੁਜਰਮ ਵਾਂਗ ਉਸ ਮੂਹਰੇ ਬਿਆਨ ਦਿੰਦਾ ਹੈ।
ਗਿਆਨ ਸਿੰਘ ਦੁਖੀ ਹੈ ਕਿ ਰਿਸ਼ੀਆਂ ਮੁਨੀਆਂ ਵਾਲੇ ਇਸ ਕਿੱਤੇ ਵਿੱਚ ਐਨੀ ਤਪੱਸਿਆਂ ਹੋਰ ਕਦੋਂ ਤੱਕ ਅਸੀਂ ਕਰਦੇ ਰਹਾਂਗੇ।
122
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ