ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/153

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਡਾ ਗੁਲਾਬ ਤੋੜ ਕੇ ਲੈ ਜਾਂਦਾ ਹੈ।' ਮੈਂ ਹੋਰ ਵੀ ਸਦੇਹਾਂ ਉੱਠਣ ਲੱਗ ਪਿਆ।ਤਿੰਨ ਚਾਰ ਦਿਨ ਦੇਖਦਾ ਰਿਹਾ, ਸੱਚੀਂ ਉਹ ਕੁੜੀ ਸਾਡੇ ਸੂਹੇ ਗੁਲਾਬ ਦਾ ਬੱਕ ਤੋੜ ਕੇ ਲੈ ਜਾਂਦੀ ਸੀ।

ਮੈਂ ਸੋਚਦਾ ਸਾਂ-ਇਨ੍ਹਾਂ ਦੇ ਆਪਣੇ ਵੀ ਤਾਂ ਗੁਲਾਬ ਲੱਗਿਆ ਹੋਇਆ ਹੈ, ਇਹ ਸਾਡਾ ਗੁਲਾਬ ਕਿਉਂ ਤੋੜਦੀ ਹੈ? ਮੈਂ ਚਾਹੁੰਦਾ ਸਾਂ ਕਿ ਉਸ ਨੂੰ ਟੋਕ ਦੇਵਾਂ। ਇੱਕ ਦਿਨ ਉਸ ਦੇ ਆਉਣ ਤੋਂ ਪਹਿਲਾਂ ਹੀ ਮੈਂ ਗੁਲਾਬ ਦੀ ਕਤਾਰ ਦੇ ਨਾਲ ਟਹਿਲਣ ਲੱਗ ਪਿਆ। ਮਸਤ ਹਾਥੀ ਵਾਂਗ ਝੂਲਦੀ ਉਹ ਆਈ ਤੇ ਮੇਰੇ ਦੇਖਦੇ ਦੇਖਦੇ ਰੋਜ਼ ਵਾਂਗ ਫੁੱਲ ਤੋੜ ਕੇ ਲੈ ਗਈ। ਮੈਂ ਹੈਰਾਨ ਸਾਂ ਕਿ ਮੇਰੀ ਹਾਜ਼ਰੀ ਵਿੱਚ ਵੀ ਉਸ ਨੂੰ ਕੋਈ ਝਿਜਕ ਨਹੀਂ ਹੋਈ। ਮੇਰੀ ਜੀਭ ਵੀ ਠਾਕੀ ਗਈ ਸੀ। ਮੈਂ ਵੀ ਉਸ ਨੂੰ ਕੁਝ ਨਹੀਂ ਸੀ ਆਖ ਸਕਿਆ। ਮੇਰੇ ਮਨ ਵਿੱਚ ਮਿੰਨ੍ਹਾ ਮਿੰਨਾ ਗੁੱਸਾ ਜਾਗ ਪਿਆ- 'ਇਹ ਕੌਣ ਹੁੰਦੀ ਐ, ਸਾਡਾ ਗੁਲਾਬ ਤੋੜਨ ਵਾਲੀ। ਦੂਜੇ ਦਿਨ ਫੇਰ ਓਸੇ ਤਰ੍ਹਾਂ ਮੈਂ ਫੁੱਲਾਂ ਦੀ ਕਤਾਰ ਕੋਲ ਗਿਆ। ਸੋਚਿਆ ਸੀ ਕਿ ਅੱਜ ਜ਼ਰੂਰ ਟੋਕ ਦੇਵਾਂਗਾ। ਪਰ ਪਤਾ ਨਹੀਂ ਮੇਰੀ ਚੁੱਪ ਹੋਰ ਵੀ ਕਿਉਂ ਤਕੜੀ ਹੋ ਗਈ। ਉਹ ਆਈ ਤੇ ਫੁੱਲ ਤੋੜ ਕੇ ਲੈ ਗਈ।‘ਇੱਕ ਚੋਰੀ, ਦੂਜੀ ਸੀਨਾ ਜ਼ੋਰੀ।’ ਮੇਰੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ। ਤੀਜੇ ਦਿਨ ‘ਫੁੱਲ ਤੋੜਨੇ ਵਰਜਿਤ ਹਨ’ ਲਿਖ ਕੇ ਇੱਥ ਧਾਗੇ ਨਾਲ ਮੈਂ ਗੁਲਾਬ ਦੀ ਇੱਕ ਟਾਹਣੀ ਨਾਲ ਓਥੇ ਜਿਹੇ ਬੰਨ੍ਹ ਦਿੱਤਾ, ਜਿੱਥੇ ਉਹ ਨਿੱਤ ਆ ਕੇ ਪਹਿਲਾਂ ਖੜ੍ਹਦੀ ਸੀ ਤੇ ਫੇਰ ਫੁੱਲ ਤੋੜ ਲੈਂਦੀ ਸੀ। ਕਾਗਜ਼ ਬੰਨ੍ਹ ਕੇ ਮੈਂ ਹਟਿਆ ਹੀ ਸੀ ਕਿ ਉਹ ਆ ਗਈ। ਕਾਗਜ਼ ਸ਼ਾਇਦ ਉਸ ਦੀ ਨਜ਼ਰ ਪੈ ਚੁੱਕਿਆ ਸੀ।ਮੈਂ ਚੁੱਪ ਕਰਕੇ ਕੋਠੀ ਦੇ ਅੰਦਰ ਆ ਵੜਿਆ। ਦੂਜੇ ਦਿਨ ਓਸੇ ਵੇਲੇ ਉੱਠ ਕੇ ਮੈਂ ਮਾਲੀ ਦੀ ਸਹਾਇਤਾ ਤਾਂ ਜ਼ਰੂਰ ਕੀਤੀ, ਪਰ ਫੁੱਲਾਂ ਦੀ ਕਤਾਰ ਦੇ ਬਹੁਤ ਨੇੜੇ ਆ ਗਿਆ। ਮੈਂ ਦੂਰ ਦੂਰ ਫਿਰਦਾ ਰਿਹਾ।‘ਕੱਲ ਵਾਲੀ ਸ਼ਰਾਰਤ ਦੀ ਦੇਖੀਏ ਕੀ ਬੈਂਗਣੀ ਉੱਘੜਦੀ ਐ।' ਮੈਂ ਦਿਲ ਵਿੱਚ ਮਿੱਠਾ ਮਿੱਠਾ ਡਰ ਮਹਿਸੂਸ ਕਰਨ ਲੱਗਿਆ। ਉਹ ਆਈ, ਫੁੱਲ ਤੋੜੇ ਤੇ ਇੱਕ ਕਾਗਜ਼ ਮੇਰੇ ਵਾਂਗ ਹੀ ਉਸ ਨੇ ਗੁਲਾਬ ਦੀ ਟਹਿਣੀ ਨਾਲ ਬੰਨ੍ਹ ਦਿੱਤਾ। ਮੈਂ ਦੂਰ ਖੜ੍ਹੇ ਨੇ ਦੇਖਿਆ, ਉਸ ਨੇ ਇੱਕ ਪਲ ਮੇਰੇ ਵੱਲ ਅੱਖਾਂ ਝਮਕਾਈਆਂ, ਜਿਵੇਂ ਕਹਿ ਰਹੀ ਹੋਵੇ- ‘ਤੇਰਾ ਜਵਾਬ ਹੈ' ਤੇ ਫਿਰ ਆਪਣੀ ਕੋਠੀ ਅੰਦਰ ਚਲੀ ਗਈ। ਮੈਂ ਛੇਤੀ ਛੇਤੀ ਜਾ ਕੇ ਕਾਗਜ਼ ਲਿਖਿਆ ਸੀ ਖੋਲ੍ਹਿਆ- 'ਫੁੱਲ ਤੋੜਨੇ ਵਰਜਿਤ ਹਨ’ ਤੇ ‘ਫੁੱਲਾਂ ਦੇ ਰਾਖਿਆਂ ਦਾ ਫੁੱਲਾਂ ਵਰਗਾ ਮਨ ਹੋਣਾ ਚਾਹੀਦਾ ਹੈ।' ਫੁੱਲਾਂ ਦੇ ਰਾਖਿਆਂ ਦਾ ਫੁੱਲ ਵਰਗਾ ਮਨ ਹੋਣਾ ਚਾਹੀਦਾ ਹੈ। ਜਵਾਬ ਉਸ ਦਾ ਮੇਰੇ ਜਜ਼ਬੇ ਨੂੰ ਵੰਗਾਰ ਗਿਆ। ਮੈਂ ਆਪਣੀ ਤੰਗ ਦਿਲੀ ’ਤੇ ਲਾਹਨਤਾਂ ਪਾਈਆਂ। ਦੋ ਫ਼ਿਕਰੇ ਮੇਰੇ ਦਿਮਾਗ ਵਿੱਚ ਇੰਜਣ ਦੇ ਪਿਸਟਨਾਂ ਵਾਂਗ ਨਿਕਲ ਵੜ ਰਹੇ ਸਨ-ਦੋ ਫ਼ਿਕਰੇ ਜਿਹੜੇ ਇੱਕ ਦੂਜੇ ਦੀ ਆਤਮਾ ਨੂੰ ਕੱਟ ਰਹੇ ਸਨ। ਥਾਂ ਦੀ ਥਾਂ ਮੈਂ ਖੜ੍ਹਾ ਹੀ ਰਿਹਾ।ਉਸ ਥਾਂ ਤੋਂ ਮੈਨੂੰ ਪੈਰ ਪੁੱਟਣਾ ਮੁਸ਼ਕਲ ਹੋ ਗਿਆ। ਚਾਹੁੰਦਾ ਸਾਂ ਕਿ ਜੇ ਉਹ ਹੁਣ ਆਪਣੀ ਕੋਠੀ ਵਿੱਚ ਬਾਹਰ ਮੂੰਹ ਕੱਢੇ ਤਾਂ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਸੱਦ ਲਵਾਂ ਤੇ ਲੱਖ ਲੱਖ ਮਾਫ਼ੀਆਂ ਮੰਗਾਂ। ਰੱਜ ਕੇ ਗੱਲਾਂ ਕਰਾਂ।

ਤਿੰਨ ਚਾਰ ਦਿਨ ਮੈਂ ਉਵੇਂ ਜਿਵੇਂ ਮਾਲੀ ਦੇ ਨਾਲ ਓਸੇ ਸਮੇਂ ਕੰਮ ਤਾਂ ਕਰਵਾਉਂਦਾ ਰਿਹਾ, ਪਰ ਚੁੱਪ ਰਿਹਾ। ਉਸ ਕੁੜੀ ਵੱਲ ਦੇਖ ਕੇ ਮੈਨੂੰ ਮਹਿਸੂਸ ਹੁੰਦਾ, ਜਿਵੇਂ ਉਹ ਜਿੱਤ

ਕਾਰਡ

153