ਗੂੜ੍ਹੀ ਹੋ ਗਈ ਸੀ। ਇਸੇ ਕਰਕੇ ਮੈਨੂੰ ਕੁਝ ਪਤਾ ਨਹੀਂ ਸੀ ਲੱਗਿਆ ਕਿ 'ਅਲਾਲ’ ਦਾ ਸਟੇਸ਼ਨ ਕਦੋਂ ਲੰਘ ਗਿਆ ਤੇ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ‘ਰਾਜੋ ਮਾਜਰੇ’ ਤਾਂ ਗੱਡੀ ਰੁਕੀ ਹੀ ਨਹੀਂ ਹੁੰਦੀ। 'ਧੂਰੀ' ਆਈ ਤਾਂ ਲੋਕਾਂ ਦੀ ਕਾਵਾਂਲੋਰੀ ਵਿੱਚ ਮੈਨੂੰ ਜਾਗ ਆ ਗਈ। ਉਤਲੀ ਸੀਟ 'ਤੇ ਪਏ ‘ਰਾਏ ਸਾਹਿਬ' ਵੱਲ ਮੈਂ ਘੂਰੀ ਵੱਟ ਕੇ ਦੇਖਿਆ, ਉਹ ਆਪਣੇ ਦੋਵੇਂ ਹੱਥਾਂ ਨਾਲ ਸਿਰ 'ਤੇ ਬਾਹਾਂ ਕੱਢ ਕੇ ਆਪਣੇ ਅਟੈਚੀ ਨੂੰ ਸੰਵਾਰ ਕੇ ਗਿੱਚੀ ਥੱਲੇ ਟਕਿਆ ਰਿਹਾ ਸੀ। 'ਧੂਰੀ' ਸਟੇਸ਼ਨ 'ਤੇ ਵੀ ਸਾਡੇ ਵਾਲੇ ਡੱਬੇ ਵਿੱਚ ਹੋਰ ਕੋਈ ਸਵਾਰੀ ਨਾ ਚੜੀ। ਗੱਡੀ ਚੱਲ ਪਈ।
ਉਸ ‘ਰਾਏ ਸਾਹਿਬ’ ਨਾਲ ਮੈਂ ਅਜੇ ਤੱਕ ਕੋਈ ਗੱਲ ਨਹੀਂ ਸੀ ਤੋਰੀ। ਤੋਰਨਾ ਵੀ ਨਹੀਂ ਸੀ ਚਾਹੁੰਦਾ। ਉਸ ਪ੍ਰਤੀ ਮੇਰੇ ਮਨ ਵਿੱਚ ਮਿੰਨੀ ਮਿੰਨੀ ਨਫ਼ਰਤ ਜਾਗ ਪਈ ਸੀ। ਮੇਰਾ ਮਨ ਕੌੜਾ ਸੀ ਕਿ ਉਹ ਆਪਣੇ ਆਪ ਨੂੰ ਬਹੁਤ ਵੱਡਾ ਅਮੀਰਜ਼ਾਦਾ ਸਮਝਦਾ ਹੈ ਤੇ ਜਿਸ ਨੂੰ ਲੋਕਾਂ ਦਾ ਉੱਚੀ ਬੋਲਣਾ ਵੀ ਨਹੀਂ ਸੁਖਾਉਂਦਾ।
ਉਹ ਵਾਰੀ ਵਾਰੀ ਜਦ ਆਪਣੇ ਅਟੈਚੀ ਨੂੰ ਟੋਹ ਟੋਹ ਦੇਖਦਾ ਸੀ ਤਾਂ ਮੇਰੇ ਮਨ ਵਿੱਚ ਖ਼ਿਆਲ ਆਉਂਦਾ ਕਿ ਉਸ ਦੇ ਅਟੈਚੀ ਵਿੱਚ ਵੀ ਮੇਰੇ ਛਿੱਕੂ ਵਿਚਲੀ ਖ਼ਾਸ ਚੀਜ਼ ਵਾਂਗ ਕੋਈ ਖ਼ਾਸ ਚੀਜ਼ ਹੀ ਹੋਵੇਗੀ। ‘ਐਨੀ ਵਾਰੀ ਇਹ ਅਟੈਚੀ ਨੂੰ ਹੱਥ ਲਾ ਕੇ ਕਿਉਂ ਦੇਖਦੈ? ਜੇ ਅਟੈਚੀ ਸਰ੍ਹਾਣੇ ਟਿਕਦਾ ਨਹੀਂ ਤਾਂ ਉਸ ਨੂੰ ਪਰ੍ਹੇ ਰੱਖ ਦੇਵੇ ਤੇ ਸਿਰ ਥੱਲੇ ਕੂਹਣੀ ਧਰ ਕੇ ਸੌਂ ਰਵ੍ਹੇ। ਜ਼ਰੂਰ ਅਟੈਚੀ ਵਿੱਚ ਕੋਈ ਖ਼ਾਸ ਚੀਜ਼ ਐ।'
ਉਸ ਦੇ ਅਟੈਚੀ ਵਿਚਲੀ ਕਿਸੇ ਚੀਜ਼ ਦਾ ਧਿਆਨ ਕਰਕੇ ਮੈਨੂੰ ਆਪਣੇ ਛਿੱਕੂ ਵਿਚ ਖ਼ਾਸ ਚੀਜ਼ ਦਾ ਬਹੁਤਾ ਹੀ ਖ਼ਿਆਲ ਪੈਦਾ ਹੋ ਗਿਆ। ਕਿਤੇ ਕੋਈ ਸੰਗਤਰੇ ਸਮਝਕੇ ਹੀ ਨਾ ਛਿੱਕੂ ਨੂੰ ਬਾਂਹ ਵਿਚ ਅੜੰਗ ਲਿਜਾਵੇ। ਕਿਸੇ ਨੂੰ ਕੀ ਪਤਾ ਕਿ ਸੰਗਤਰਿਆਂ ਨਾਲੋਂ ਵੱਧ ਕੋਈ ਖ਼ਾਸ ਚੀਜ਼ ਵੀ ਇਸ ਵਿੱਚ ਹੈ। ਮੈਂ ਛਿੱਕੂ ਦੇ ਵੰਗਣੇ ਵਿੱਚ ਆਪਣੀ ਇੱਕ ਟੰਗ ਕੱਢ ਕੇ ਪੈਰ ਦੂਜੇ ਪੈਰ ਵਿੱਚ ਅੜਾ ਲਿਆ ਤੇ ਵੱਖੀ ਪਰਨੇ ਪੈ ਗਿਆ।
‘ਕਕਰਾਲਾ’ ਜਦ ਆਇਆ, ਮੈਂ ਘੂਕ ਸੁੱਤਾ ਪਿਆ ਸੀ। ਉਹ ‘ਰਾਏ ਸਾਹਿਬ' ਨੇ ਮੈਨੂੰ ਮੋਢਿਓਂ ਫੜਕੇ ਝੰਜੋੜ ਦਿੱਤਾ। ਮੈਂ ਤਿਭਕ ਕੇ ਉੱਠਿਆ। ਉਸ ਦੀਆਂ ਅੱਖਾਂ ਵਿੱਚ ਗੁੱਸਾ ਸੀ ਤੇ ਰੋਬ੍ਹ ਸੀ। ਕੁਝ ਕੁਝ ਸੋਗ ਤੇ ਨਮੋਸ਼ੀ ਦਾ ਰੰਗ ਵੀ। ਮੈਨੂੰ ਉਸ ਨੇ ਪੁੱਛਿਆ-‘ਭਾਈ ਸਾਹਿਬ, ਮੇਰਾ ਅਟੈਚੀ?' ਮੈਨੂੰ ਜਿਵੇਂ ਸਮਝ ਨਾ ਆਈ ਕਿ ਉਹ ਕੀ ਪੁੱਛਦਾ ਹੈ। ਮੈਂ ਪੁੱਛਿਆ-'ਕੀ ਗੱਲ?' ਉਹ ਫੇਰ ਚੀਕਿਆ-'ਮੇਰਾ ਅਟੈਚੀ ਕਹਾਂ ਹੈ?' ਮੈਂ ਇਕਦਮ ਬੈਠਾ ਹੋ ਗਿਆ। ਅਸੀਂ ਦੋਵਾਂ ਨੇ ਸਾਰਾ ਡੱਬਾ ਦੇਖਿਆ, ਉੱਥੇ ਕੋਈ ਨਹੀਂ ਸੀ ਤੇ ਨਾ ਹੀ ਅਟੈਚੀ। ਬਾਥਰੂਮ ਦੇਖਣ ਲੱਗੇ, ਬਾਥਰੂਮ ਬੰਦ ਸੀ। ਬਾਹਰੋਂ ਧੱਕਾ ਮਾਰ ਕੇ ਦੇਖਿਆ, ਬਾਥਰੂਮ ਖੁੱਲ੍ਹਿਆ ਨਾ। ਮੈਨੂੰ ਸ਼ੱਕ ਪਿਆ ਕਿ ਕੋਈ ਬੰਦਾ ਉਸ ਦੇ ਅੰਦਰ ਹੈ। ਬਾਹਰੋਂ ਅਵਾਜ਼ਾਂ ਦਿੱਤੀਆਂ। ਅੰਦਰੋਂ ਕੋਈ ਅਵਾਜ਼ ਪੈਦਾ ਨਾ ਹੋਈ। ਗੱਡੀ ਅਜੇ ਖੜ੍ਹੀ ਸੀ।
ਛਿੱਕੂ ਆਪਣਾ ਆਪਣੀ ਸੀਟ 'ਤੇ ਹੀ ਛੱਡ ਕੇ ਮੈਂ ਭੱਜ ਕੇ ਗਾਰਡ ਕੋਲ ਗਿਆ। ਸਾਰੀ ਗੱਲ ਉਸ ਨੂੰ ਦੱਸੀ। ਗਾਰਡ ਮੇਰੇ ਨਾਲ ਹੀ ਸਾਡੇ ਡੱਬੇ ਵੱਲ ਨੂੰ ਤੁਰ ਪਿਆ। ਸਾਡੇ ਆਉਂਦਿਆਂ ਨੂੰ ‘ਰਾਏ ਸਾਹਿਬ’ ਬਾਥਰੂਮ ਦੇ ਮੂਹਰੇ ਬਾਥਰੂਮ ਦੇ ਦਰਵਾਜ਼ੇ ਨੂੰ ਆਪਣੀ
176
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ