ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/177

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੱਠ ਲਾ ਕੇ ਧੱਕੀ ਖੜ੍ਹਾ ਸੀ, ਗਾਰਡ ਨੇ ਬਾਥਰੂਮ ਦਾ ਦਰਵਾਜ਼ਾ ਠੋਕਰਿਆ। ਅੰਦਰੋਂ ਕੋਈ ਨਾ ਬੋਲਿਆ। ਗਾਰਡ ਦੇ ਪੁੱਛੇ ਤੋਂ ਬਿਨ੍ਹਾਂ ਹੀ ਇੱਕ ਪੱਥਰ ਚੁੱਕ ਕੇ ਮੈਂ ਬਾਥਰੂਮ ਦੇ ਬਾਹਰਲੇ ਸ਼ੀਸ਼ੇ ’ਤੇ ਜ਼ੋਰ ਨਾਲ ਦੇ ਮਾਰਿਆ। ਸ਼ੀਸ਼ਾ ਕੀਚਰਾ ਹੋ ਗਿਆ। ਟੁੱਟੇ ਹੋਏ ਸ਼ੀਸ਼ੇ ਦੇ ਮਘੋਰੇ ਵਿੱਚ ਦੀ ਮੂੰਹ ਪਾ ਕੇ ਗਾਰਡ ਨੇ ਦੇਖਿਆ, ਅੰਦਰ ਕੋਈ ਆਦਮੀ ਬੈਠਾ ਸੀ ਤੇ ਅਟੈਚੀ ਉਸ ਨੇ ਘੁੱਟ ਕੇ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਸੀ। ਗੱਡੀ ਓਥੇ ਹੀ ਰੁਕੀ ਰਹੀ। ਗਾਰਡ ਨੇ ਝੱਟ ਰੇਲਵੇ ਪੁਲਿਸ ਨੂੰ ਬੁਲਾ ਲਿਆ। ਸਿਪਾਹੀਆਂ ਨੇ ਸੋਟੀਆਂ ਦੀਆਂ ਹੁਜਾਂ ਮਾਰ ਕੇ ਉਸ ਬੰਦੇ ਨੂੰ ਕਿਹਾ ਕਿ ‘ਭਲੀਪਤ ਨਾਲ ਬਾਹਰ ਆ ਜਾ।' ਉਸ ਨੇ ਅੰਦਰੋਂ ਚਿਟਕਣੀ ਖੋਲ੍ਹੀ ਤੇ ਅਟੈਚੀ ਸਣੇ ਬਾਹਰ ਆ ਗਿਆ। ਉਸ ਦੇ ਚਿਹਰੇ 'ਤੇ ਬਿਲਕੁੱਲ ਕੋਈ ਘਬਰਾਹਟ ਨਹੀਂ ਸੀ। ਉਸ ਦੇ ਚਿਹਰੇ ਨੂੰ ਦੇਖ ਕੇ ਉਸ ਦੇ ਕੱਪੜਿਆਂ ਨੂੰ ਦੇਖ ਕੇ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ।

ਗਲ ਤੇੜ ਉਹੀ ਮੇਲੇ ਲੱਠੇ ਦਾ ਚਿੱਟਾ ਨਿੱਖਰਵਾਂ ਕੁੜਤਾ ਪਜਾਮਾ ’ਤੇ ਸਿਰ 'ਤੇ ਉਹੀ ਖੱਟੀ ਤਹਿ ਕਰਕੇ ਬੰਨ੍ਹੀ ਪੱਗ।

ਮਨ ਹੋਰ ਮੁੱਖ ਹੋਰ
177