ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/178

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਹ ਲੋਕ

ਜਿਸ ਸ਼ਹਿਰ ਮੈਂ ਜਾਣਾ ਸੀ, ਓਥੇ ਪਹੁੰਚਣ ਲਈ ਮੈਨੂੰ ਪੂਰੇ ਤਿੰਨ ਘੰਟੇ ਬੱਸ ਵਿੱਚ ਗੁਜ਼ਾਰਨੇ ਪੈਣੇ ਸਨ।

ਬੱਸ ਅੱਡੇ 'ਤੇ ਜਾ ਕੇ ਮੈਂ ਟਿਕਟ ਖਰੀਦਿਆ ਤੇ ਆਪਣੀ ਬੱਸ ਵਿੱਚ ਜਾ ਬੈਠਾ। ਮੇਰੇ ਬੈਠਣ ਤੋਂ ਪਹਿਲਾਂ ਅੱਧੀ ਬੱਸ ਭਰੀ ਹੋਈ ਸੀ ਤੇ ਇੱਕੜ ਦੁੱਕੜ ਹੋਰ ਸਵਾਰੀਆਂ ਆ ਰਹੀਆਂ ਸਨ। ਦੋ ਸੀਟਾਂ ਵਾਲੀ ਜਿਸ ਸੀਟ 'ਤੇ ਬੈਠਾ ਉਸ ’ਤੇ ਪਹਿਲਾਂ ਹੀ ਇੱਕ ਬੰਦਾ ਬੈਠਾ ਹੋਇਆ ਸੀ ਤੇ ਮੂੰਗਫ਼ਲੀ ਖਾ ਰਿਹਾ ਸੀ। ਕੋਈ ਫੋਲਕ ਬੱਸ ਤੋਂ ਬਾਹਰ ਸੁੱਟ ਦਿੰਦਾ ਸੀ ਤੇ ਕੋਈ ਬੱਸ ਦੇ ਵਿੱਚ ਹੀ, ਆਪਣੀ ਸੀਟ ਦੇ ਮੂਹਰੇ ਆਪਣੇ ਪੈਰਾਂ ਕੋਲ। ਭਰਵਾਂ ਕੱਦ ਕਾਠ, ਚਿੱਟੇ ਕੱਪੜੇ, ਚਿੱਟੀ ਲਾਜਵਰੀ ਪੋਚਵੀਂ ਪੱਗ ਤੇ ਦਾੜ੍ਹਾ ਖੁੱਲ੍ਹਾ।

ਹੁਣ ਬੱਸ ਕਰੀਬ ਕਰੀਬ ਭਰ ਚੁੱਕੀ ਸੀ। ਅਖ਼ਬਾਰ ਵੇਚਣ ਵਾਲਾ ਸਾਡੀ ਸੀਟ ਕੋਲ ਆ ਕੇ ਖੜ੍ਹਾ ਤੇ ਥੱਲਿਓਂ ਹੀ ਪੰਜਾਬੀ ਦੇ ਇੱਕ ਅਖ਼ਬਾਰ ਨੂੰ ਉਤਾਂਹ ਸਾਡੇ ਵੱਲ ਦਿਖਾ ਕੇ ਕਹਿੰਦਾ-'ਅਖ਼ਬਾਰ ਲਓ, ਸਰਦਾਰ ਜੀ’ ਮੇਰੇ ਨਾਲ ਬੈਠੇ ਖੁੱਲ੍ਹੇ ਦਾੜ੍ਹੀ ਵਾਲੇ ਬੰਦੇ ਨੇ ਜਿਵੇਂ ਉਸ ਦੀ ਗੱਲ ਨੂੰ ਅਣਸੁਣਿਆ ਹੀ ਕਰ ਦਿੱਤਾ ਤੇ ਉਹ ਬੋਲਿਆ ਨਾ। ਖ਼ਾਕੀ ਜ਼ੀਨ ਦੇ ਕੋਟ ਤੇ ਕਾਲੀ ਟੋਪੀ ਵਾਲੇ, ਅਖ਼ਬਾਰਾਂ ਵੇਚਣ ਵਾਲੇ ਦੀ ਅਵਾਜ਼ ਸੁਣ ਕੇ ਮੈਂ ਉਸ ਵੱਲ ਝਾਕਿਆ ਤਾਂ ਦੂਜੀ ਵਾਰ ਉਸ ਨੇ ਫੇਰ ਪੁੱਛਿਆ-'ਅਖ਼ਬਾਰ, ਸਰਦਾਰ ਜੀ, ਕਿਹੜਾ ਦੇਵਾਂ?' ਮੈਂ ਜੇਬ੍ਹ ਨੂੰ ਹੱਥ ਮਾਰਿਆ ਤੇ ਖੁੱਲ੍ਹੇ ਦਾੜੇ ਵਾਲਾ ਬੰਦਾ ਅਖ਼ਬਾਰ ਵੱਲੋਂ ਨੱਕ ਚੜ੍ਹਾ ਕੇ ਗੂਠੇ ਦੀ ਦਾਬ ਨਾਲ ਮੂੰਗਫ਼ਲੀ ਭੰਨ੍ਹਣ ਲੱਗ ਪਿਆ।

ਮੈਂ ਇੱਕ ਟ੍ਰਿਬਿਊਨ ਤੇ ਇੱਕ ਨਵਾਂ ਜ਼ਮਾਨਾ ਖਰੀਦ ਲਿਆ ਤੇ ਜੇਬ੍ਹ ਵਿਚੋਂ ਕੱਢ ਕੇ ਇੱਕ ਰੁਪਈਏ ਦਾ ਨੋਟ ਉਸ ਵੱਲ ਵਧਾਇਆ। ਨੋਟ ਫੜ ਕੇ ਉਹ ਕਹਿੰਦਾ-'ਰਸਾਲਾ ਦੇਵਾਂ ਜੀ ਕੋਈ?' 'ਆਰਸੀਂ’, ‘ਪੰਜ ਦਰਿਆ’, ‘ਕਵਿਤਾ’, ‘ਪ੍ਰੀਤਲੜੀ?' ਤਿੰਨ ਘੰਟਿਆਂ ਦਾ ਲੰਮਾ ਸਫ਼ਰ ਦੇਖ ਕੇ ਮੈਂ 'ਪ੍ਰੀਤਲੜੀ’ ਲੈ ਲਈ ਤੇ ਰੁਪਈਏ ਦਾ ਨੋਟ ਪੂਰਾ ਕਰਕੇ ਅਖ਼ਬਾਰਾਂ ਵਾਲਾ ਅੱਗੇ ਤੁਰ ਪਿਆ।

ਬੱਸ ਤੁਰ ਪਈ।

ਮੈਂ ‘ਪ੍ਰੀਤਲੜੀ' ਦੇ ਸਾਰੇ ਵਰਕੇ ਦਬਾ ਸੱਟ ਫਰੋਲੇ ਤੇ ਦੂਹਰੀ ਕਰਕੇ ਉਸ ਨੂੰ ਚਮੜੇ ਦੇ ਬੈਗ ਵਿੱਚ ਪਾ ਲਿਆ।‘ਟ੍ਰਿਬਿਊਨ' ਦੀਆਂ ਸਾਰੀਆਂ ਵੱਡੀਆਂ ਵੱਡੀਆਂ ਸੁਰਖੀਆਂ 'ਤੇ ਤਰਦੀ ਤਰਦੀ ਨਿਗਾਹ ਮਾਰ ਕੇ ਉਸ ਦੇ ਪਹਿਲੇ ਸਫ਼ੇ ਦੀਆਂ ਖ਼ਬਰਾਂ ਮੈਂ ਗਹੁ ਨਾਲ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ‘ਟ੍ਰਿਬਿਊਨ' ਪੜ੍ਹਦੇ ਨੂੰ ਦੇਖ ਕੇ ਤੇ ਮੇਰੇ ਪੱਟਾਂ ਵਿੱਚ

178
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ