ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/180

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੜ੍ਹ ਲਏ ਹੋਣਗੇ ਤੇ ਹੁਣ ਮੋੜ ਦੇਵੇਗਾ, ਪਰ ਦੇਖਿਆ ਤਾਂ ਉਹ ਬੰਦਾ ਹੀ ਓਥੇ ਨਹੀਂ ਸੀ। ਸਾਰੀ ਬੱਸ ਵਿੱਚ ਮੂੰਹ ਚੁੱਕ ਚੁੱਕ ਕੇ ਮੈਂ ਦੇਖਿਆ, ਉਹ ਬੰਦਾ ਕਿਤੇ ਵੀ ਨਹੀਂ ਸੀ। ਸ਼ਾਇਦ ਨਹਿਰ ਦੇ ਪੁਲ 'ਤੇ ਉਸ ਨੇ ਉਤਰਨਾ ਹੋਵੇਗਾ ਤੇ ਉਹ ਉਤਰ ਗਿਆ ਸੀ ਤੇ ਵਿਚਲੇ ਵਰਕੇ ਵੀ ਭਲਾਮਾਣਸ ਨਾਲ ਹੀ ਲੈ ਗਿਆ ਸੀ। ਗੁੱਸਾ ਚੜ੍ਹਨ ਦੀ ਥਾਂ ਸਗੋਂ ਹਾਸਾ ਨਿਕਲ ਗਿਆ।

ਮੈਂ ਆਪਣੇ ਬੈਗ ਨੂੰ ਖੋਲ੍ਹਿਆ ਤੇ ਵਿਚੋਂ ਦੂਹਰੀ ਕੀਤੀ ਪਈ ‘ਪ੍ਰੀਤਲੜੀ' ਕੱਢ ਲਈ। ‘ਮੇਰੀ ਧਰਤੀ-ਮੇਰੇ ਲੋਕ’ ਦੇ ਸਿਰਲੇਖ ਹੇਠਾਂ ਇੱਕ ਵਾਰਤਾ ਅਜੇ ਪੜ੍ਹਨੀ ਸ਼ੁਰੂ ਕੀਤੀ ਹੀ ਸੀ ਕਿ ਮੇਰਾ ਧਿਆਨ ਮੱਲੋਂ ਮੱਲੀ ਪਿਛਲੀ ਸੀਟ 'ਤੇ ਬੈਠੇ ਇੱਕ ਜੋੜੇ ਵੱਲ ਚਲਿਆ ਗਿਆ। ਜੋੜਾ-ਨਵੇਂ ਵਿਆਹੇ ਮੁੰਡਾ-ਕੁੜੀ। ਕਾਫ਼ੀ ਦੇਰ ਤੋਂ ਉਨ੍ਹਾਂ ਦੀ ਘੁਸਰ ਮੁਸਰ ਮੇਰੇ ਕੰਨੀ ਪੈ ਰਹੀ ਸੀ ਤੇ ਹੁਣ 'ਮੇਰੀ ਧਰਤੀ-ਮੇਰੇ ਲੋਕ’ ਪੜ੍ਹਦੇ ਦਾ ਮੇਰਾ ਧਿਆਨ ਮੱਲੋਂ ਮੱਲੀ ਉਸ ਜੋੜੇ ਵੱਲ ਇਸ ਕਰਕੇ ਚਲਿਆ ਗਿਆ ਸੀ, ਕਿਉਂਕਿ ਕੁੜੀ 'ਹਈਂ' ਕਹਿ ਕੇ ਉੱਚੀ ਉੱਚੀ ਹੱਸ ਪਈ ਸੀ। ਗਰਦਨ ਮੋੜ ਕੇ ਜਦ ਮੈਂ ਉਨ੍ਹਾਂ ਵੱਲ ਦੇਖਿਆ ਤਾਂ ਮੁੰਡੇ ਨੇ ਕੁੜੀ ਦੇ ਮੂੰਹ 'ਤੇ ਹੱਥ ਧਰ ਕੇ ਉਸ ਦਾ ਹਾਸਾ ਮੁੰਦ ਦਿੱਤਾ।

ਮੈਂ ਰਸਾਲਾ ਗਹੁ ਨਾਲ ਪੜ੍ਹਨ ਲੱਗ ਪਿਆ। 'ਮੇਰੀ ਧਰਤੀ-ਮੇਰੇ ਲੋਕ’ ਵਾਲੇ ਟੋਟਕੇ ਪੜ੍ਹ ਕੇ ਮੈਂ ਇੱਕ ਕਹਾਣੀ ਛੇੜ ਲਈ। ਮੇਰਾ ਧਿਆਨ ਇਕਦਮ ਇੱਕ ਬਿਰਧ ਵੱਲ ਚਲਿਆ ਗਿਆ। ਬਿਰਧ ਜਿਹੜਾ ਸੱਠ-ਸੱਤਰ ਸਾਲ ਦਾ ਹੋਵੇਗਾ। ਗਲ ਤੇੜ ਖੱਦਰ ਦਾ ਕੁੜਤਾ ਤੇ ਕਛਹਿਰਾ। ਸਿਰ 'ਤੇ ਕੱਚੀ ਮਲਮਲ ਦੀ ਚਿੱਟੀ ਪੱਗ। ਉਹ ਬਿਰਧ ਮੇਰੇ ਪਿੱਛੇ ਬੈਠੇ ਜੋੜੇ ਵੱਲ ਦੇਖ ਰਿਹਾ ਸੀ ਤੇ ਮੁਸਕੜੀਏਂ ਹੱਸ ਰਿਹਾ ਸੀ। ਜੀਭ ਨਾਲ ਆਪਣੇ ਬੁੱਲਾਂ ਨੂੰ ਚੱਟ ਕੇ ਉਸ ਨੇ ਉਸ ਮੁੰਡੇ ਨੂੰ ਪੁੱਛਿਆ-'ਕਿਉਂ ਭਾਊ ਬੀਬੀ ਕੁਲ ਬਿਮਾਰ ਐ?' ਉਸ ਦੇ ਐਨੀ ਗੱਲ ਕਹਿਣ ਦੀ ਦੇਰ ਸੀ ਕਿ ਮੁੰਡੇ ਨੇ ਕੁੜੀ ਦੇ ਮੋਢਿਆਂ ਤੋਂ ਦੀ ਵਲ ਕੇ ਸੀਟ ਦੇ ਡੰਡੇ 'ਤੇ ਵਿਛਾਈ ਬਾਂਹ ਇਕਦਮ ਚੁੱਕ ਲਈ ਤੇ ਮੁੰਡਾ ਕੁੜੀ ਦੋਵੇਂ ਠੀਕ ਜਿਹੇ ਹੋ ਕੇ ਬੈਠ ਗਏ। ਬਿਰਧ ਦੀ ਗੱਲ ਸੁਣ ਕੇ ਆਲੇ-ਦੁਆਲੇ ਬੈਠੀਆਂ ਸਾਰੀਆਂ ਸਵਾਰੀਆਂ ਹੱਸ ਪਈਆਂ।

ਕਹਾਣੀ ਵੱਲੋਂ ਧਿਆਨ ਹਟ ਕੇ ਪੂਰੇ ਦਾ ਪੂਰੇ ਧਿਆਨ ਮੇਰਾ ਉਸ ਬਿਰਧ ਵੱਲ ਹੋ ਗਿਆ। ਉਸ ਜੋੜੇ ਦੇ ਮਗਰ ਸੀਟ 'ਤੇ ਇਕੱਲੀ ਸਵਾਰੀ ਜੋ ਬੈਠੀ ਸੀ, ਉਸ ਨੇ ਮੇਰੇ ਹੱਥੋਂ ‘ਪ੍ਰੀਤਲੜੀ’ ਫੜ ਲਈ। ਮੇਰੇ ਹੱਥ ਵਿੱਚ ਵਾਧੂ ਜਾਣ ਕੇ ਹੀ ਸ਼ਾਇਦ ਉਸ ਨੇ ਇਉਂ ਕੀਤਾ ਸੀ। ਸੁੱਕੀਆਂ ਜਾਭਾਂ, ਨੰਗੇ ਡੌਲੇ, ਅੱਖਾਂ ਦੇ ਸੁਰਮੇ ਵਿਚੋਂ ਝਾਕਦੀ ਬੇਮਲੂਮੀ ਜਿਹੀ ਉਦਾਸੀ ਤੇ ਹੱਥ ਵਿੱਚ ਚਮੜੇ ਦਾ ਲੰਮਾ ਸਾਰਾ ਕਾਲਾ ਪਰਸ। ਮੈਂ ‘ਪ੍ਰੀਤਲੜੀ' ਉਸ ਨੂੰ ਇਉਂ ਫੜਾ ਦਿੱਤੀ, ਜਿਵੇਂ ਉਸ ਨੇ ਪੋਲਾ ਜਿਹਾ ਬੋਲ ਕੇ 'ਪ੍ਰੀਤਲੜੀ' ਮੈਥੋਂ ਖੋਹ ਲਈ ਹੋਵੇ। ਜਦ ਕੋਈ ਮੂੰਹ ਪਾੜ ਕੇ ਚੀਜ਼ ਮੰਗ ਲਵੇ ਤਾਂ ਨਾ ਚਾਹੁੰਦੇ ਹੋਏ ਵੀ ਉਸ ਨੂੰ ਦੇਣੀ ਪੈਂਦੀ ਹੈ ਤੇ ਖੋਹੀ ਜਾਣ ਵਾਂਗ ਹੀ ਹੁੰਦੀ ਹੈ।

ਡੇਢ ਘੰਟੇ ਦਾ ਰਾਹ ਮੁੱਕ ਗਿਆ ਸੀ। ਇੱਕ ਵੱਡਾ ਸ਼ਹਿਰ ਆ ਗਿਆ ਸੀ। ਇੱਕ ਵੱਡਾ ਅੱਡਾ। ਮੈਂ ਹੁਣ ਬੱਸ ਬਦਲਣੀ ਸੀ, ਜਿਸ ਵਿੱਚ ਮੈਂ ਧੁਰ ਤੋਂ ਬੈਠ ਗਿਆ ਸੀ, ਉਹ ਬੱਸ ਅੱਡੇ ਦੇ ਇੱਕ ਹੋਟਲ ਵਿੱਚ ਚਾਹ ਪੀਣ ਜਾ ਬੈਠੀ ਸੀ। ਉਹ ਨੇ ਸ਼ਾਇਦ ਓਸੇ ਬੱਸ

180
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ