ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਅੱਗੇ ਜਾਦਾ ਸੀ। ਸ਼ਾਇਦ ਉਹ ਸਮਝਦੀ ਹੋਵੇਗੀ ਕਿ ਮੈਂ ਵੀ ਅੱਗੇ ਜਾਣਾ ਹੈ। ਜੇ ਮੈਂ ਅੱਗੇ ਜਾਣਾ ਸੀ ਤਾਂ ਉਹ ਸ਼ਾਇਦ ਸਮਝਦੀ ਹੋਵੇਗੀ ਕਿ ਚੱਲੋ ਉਹ ਅੱਗੇ ਜਾ ਕੇ ਮੈਨੂੰ ਮੇਰਾ ਰਸਾਲਾ ਮੋੜ ਦੇਵੇਗੀ। ਜਿਹੜੀ ਬੱਸ ਮੈਂ ਬਦਲ ਕੇ ਫੜਨੀ ਸੀ, ਉਹ ਤਿਆਰ ਹੀ ਖੜੀ ਸੀ। ਉਡਦੀ ਉਡਦੀ ਨਿਗਾਹ ਮਾਰ ਕੇ ਮੈਂ ਦੇਖਿਆ ਕਿਤੇ ਉਹ ਔਰਤ ਆ ਕੇ ਮੇਰਾ ਰਸਾਲਾ ਮੋੜ ਦੇਵੇ, ਪਰ ਉਹ ਨਾ ਆਈ। ਮੈਨੂੰ ਵੀ ਪਤਾ ਨਹੀਂ ਕਾਹਦੀ ਜੱਕ ਜਿਹੀ ਪੈ ਗਈ ਸੀ ਕਿ ਮੈਂ ਹੋਟਲ ਵਿੱਚ ਜਾ ਕੇ ਉਸ ਤੋਂ ਰਸਾਲਾ ਮੰਗਣ ਨਾ ਗਿਆ। ਮੇਰੇ ਕੋਲ ਬੈਠਾ ਖੁੱਲ੍ਹੇ ਦਾੜ੍ਹੇ ਵਾਲਾ ਬੰਦਾ ਵੀ ‘ਨਵਾਂ ਜ਼ਮਾਨਾ' ਲੈ ਕੇ ਪਤਾ ਨਹੀਂ ਕਿੱਧਰ ਨੂੰ ਖਿਸਕ ਗਿਆ ਸੀ। 'ਟ੍ਰਿਬਿਊਨ’ ਦੇ ਪਹਿਲੇ ਸਫ਼ੇ ਵਾਲੇ ਵਰਕੇ ਤਾਂ ਉਹ ਇੱਕ ਬੰਦਾ ਮੋੜ ਗਿਆ ਸੀ। ਪਰ ਉਸ ਖੁੱਲ੍ਹੇ ਦਾੜ੍ਹੇ ਵਾਲੇ ਬੰਦੇ ਦੀ ਕੀਮਤ ਮੇਰੇ ਮਨ ਵਿੱਚ ਮੂੰਗਫ਼ਲੀ ਦੇ ਇੱਕ ਫੋਲਕ ਜਿੰਨੀ ਵੀ ਨਾ ਰਹੀ। ਉਹ ਔਰਤ ਜਿਹੜੀ ਮੇਰਾ ਰਸਾਲਾ ਲੈ ਗਈ ਸੀ, ਉਸ ਬਾਰੇ ਮੈਂ ਮਨ ਹੀ ਮਨ ਵਿੱਚ ਬਹੁਤ ਕਲਪ ਰਿਹਾ ਸੀ। ਨਹਿਰ ਦੇ ਪੁਲ ਵਾਲੇ ਅੱਡੇ 'ਤੇ ‘ਟ੍ਰਿਬਿਊਨ’ ਦੇ ਵਿਚਲੇ ਵਰਕੇ ਜਿਹੜਾ ਬੰਦਾ ਲੈ ਗਿਆ ਸੀ, ਉਸ ਦਾ ਧਿਆਨ ਮੈਨੂੰ ਹੁਣ ਨਹੀਂ ਸੀ ਰਿਹਾ। ਮੈਂ ਖੁਸਿਆ ਜਿਹਾ ਮੂੰਹ ਲੈ ਕੇ ਦੂਜੀ ਬੱਸ ਵਿੱਚ ਜਾ ਬੈਠਾ ਤੇ ਬੱਸ ਤੁਰ ਪਈ।

ਇਹ ਲੋਕ

181