ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵਿਤਾ ਨੂੰ ਹੀ ਮਿਲਦਾ ਹੈ। ਕਦੇ-ਕਦੇ ਹਾਸੇ ਮਖੌਲ ਵਾਲੀਆਂ ਕਵਿਤਾਵਾਂ ਨੂੰ ਵੀ ਇਨਾਮ ਮਿਲ ਜਾਂਦਾ ਹੈ। ਸਦਾਚਾਰਕ ਕਵਿਤਾਵਾਂ ਜਾਂ ਨੰਗੇ ਭੁੱਖੇ ਦੱਸਦੀਆਂ ਕਵਿਤਾਵਾਂ ਨੂੰ ਕੋਈ ਇਨਾਮ ਨਹੀਂ ਮਿਲਦਾ।

‘ਚੌਦਾਂ ਨਵੰਬਰ' ਤੋਂ ਬਾਅਦ ‘ਛੱਬੀ ਜਨਵਰੀਂ' ਆਉਣੀ ਸੀ। ਉਨ੍ਹਾਂ ਦੇ ਸਕੂਲ ਵਿੱਚ ਬਹੁਤ ਵੱਡਾ ਇਕੱਠ ਹੋਣਾ ਸੀ। ਜਦੋਂ ਕਦੇ ਵੀ ਮੈਂ ਉਨ੍ਹਾਂ ਦੇ ਘਰ ਜਾਂਦਾ ਤਾਂ ਉਹ ਮੈਨੂੰ ਚਿੰਬੜ ਜਾਂਦੀ ਸੀ ਤੇ ਰਿਹਾੜ ਕਰਦੀ ਸੀ ਕਿ ਕਵਿਤਾ ਦਿਓ। ਲਾਰਿਆਂ ਵਿੱਚ ਹੀ ਮੈਂ ਉਸ ਦੀ ‘ਛੱਬੀ ਜਨਵਰੀ’ ਲੰਘਾ ਦਿੱਤੀ। ਹੋਰ ਲਾਰਾ ਲਾਇਆ ‘ਛੱਬੀ ਜਨਵਰੀ' ਲੰਘਾ ਦਿੱਤੀ। ਹੋਰ ਲਾਰਾ ਲਾਇਆ 'ਪੰਦਰਾਂ ਅਗਸਤ' ਵਾਸਤੇ ਕਵਿਤਾ ਜ਼ਰੂਰ ਦੇਵਾਂਗਾ। ‘ਪੰਦਰਾਂ ਅਗਸਤ’ ਵੀ ਲੰਘ ਗਿਆ ਤੇ ਅਲਕਾ ਕਹਿੰਦੀ ਸੀ-ਅੰਕਲ ਜੀ, ਤੁਸੀਂ ਕਵਿਤਾ ਨਹੀਂ ਮੈਨੂੰ ਦਿੱਤੀ ਤੇ ਮੇਰਾ ਇਨਾਮ ਮਾਰਿਆ ਗਿਐ।' ਮੈਂ ਉਸ ਨੂੰ ਪੱਕਾ ਯਕੀਨ ਦਿਵਾਇਆ ਕਿ ਹੁਣ ‘ਚੌਦਾਂ ਨਵੰਬਰ' ਵਾਸਤੇ ਜ਼ਰੂਰ ਕੋਈ ਕਵਿਤਾ ਦੇ ਕੇ ਜਾਵਾਂਗਾ।‘ਚੌਦਾਂ ਨਵੰਬਰ’ ਤੋਂ ਦਸ ਦਿਨ ਪਹਿਲਾਂ ਮੈਂ ਉਸ ਨੂੰ ਇੱਕ ਕਵਿਤਾ ਲਿਖ ਕੇ ਦੇ ਆਇਆ। ਉਸ ਕਵਿਤਾ ਵਿੱਚ ਮੈਂ ਇੱਕ ਮੁੰਡੇ ਦਾ ਰੋਣਾ ਧੋਣਾ ਦੱਸਿਆ ਹੋਇਆ ਸੀ। ਉਹ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਉਸ ਦਾ ਪਿਤਾ ਦੋ ਸਾਲ ਤੋਂ ਮੰਜੇ ਵਿੱਚ ਪਿਆ ਹੋਇਆ ਸੀ। ਮਾਂ ਉਸ ਦੀ ਲੋਕਾਂ ਦਾ ਕੱਤ ਕੇ ਤੇ ਹੋਰ ਵੀਹ ਪਾਪੜ ਵੇਲ ਕੇ ਟੱਬਰ ਦਾ ਢਿੱਡ ਭਰਦੀ ਸੀ। ਉਸ ਮੁੰਡੇ ਕੋਲ ਕਿਤਾਬਾਂ ਵੀ ਪੂਰੀਆਂ ਨਹੀਂ ਸਨ। ਹਿਸਾਬ ਦੇ ਸਵਾਲ ਕੱਢਣ ਲਈ ਉਸ ਕੋਲ ਕਾਪੀ ਨਹੀਂ ਸੀ, ਇਸ ਕਰਕੇ ਉਸ ਦੀ 'ਭੈਣ ਜੀ' (ਅਧਿਆਪਕਾ) ਨਿੱਤ ਪੁੱਠੇ ਕੰਨ ਫੜਵਾ ਦਿੰਦੀ ਸੀ।’ ਉਸ ਕਵਿਤਾ ਵਿੱਚ ਮੁੰਡੇ ਦੇ ਮੂੰਹੋਂ ਹੀ ਇਹ ਸਭ ਕੁਝ ਦੱਸਿਆ ਗਿਆ ਸੀ ਤੇ ਅੰਤ ਵਿੱਚ ਆਖਿਆ ਸੀ ਕਿ 'ਏ ਰੱਬਾ, ਮੈਨੂੰ ਅੱਜ ਰੋਜ ਖਾਣ ਨੂੰ ਭਾਵੇਂ ਨਾ ਦੇਹ ਪਰ ਅਸਮਾਨ ਉੱਤੋਂ ਸਾਡੇ ਵਿਹੜੇ ਵਿੱਚ ਕਾਪੀਆਂ ਦਾ ਇੱਕ ਥੱਬਾ ਜ਼ਰੂਰ ਸੁੱਟ ਦੇ, ਤਾਂ ਕਿ ‘ਭੈਣ ਜੀ' ਦੀ ਨਿੱਤ ਦੀ ਕੁੱਟ ਤੋਂ ਮੇਰੇ ਹੱਡ ਬਚ ਜਾਣ।'

ਉਹ ਕਵਿਤਾ ਜਦ ਅਲਕਾ ਨੇ ਆਪਣੀ ‘ਭੈਣ ਜੀ' ਨੂੰ ਜਾ ਦਿਖਾਈ ਤਾਂ ਉਹ ਨਾ ਮਨਜ਼ੂਰ ਹੋ ਗਈ ਸੀ, ਕਿਉਂਕਿ ਉਹ ਕਵਿਤਾ ਇਨਾਮ ਪ੍ਰਾਪਤ ਕਰਨ ਵਾਲੀ ਬਿਲਕੁੱਲ ਹੀ ਨਹੀਂ ਸੀ।

ਹੁਣ ‘ਛੱਬੀ ਜਨਵਰੀ’ ਨੇੜੇ ਆ ਰਹੀ ਹੈ। ਮੇਰੀ ਭਤੀਜੀ ਅਲਕਾ ਮੈਨੂੰ ਉਡੀਕ ਰਹੀ ਹੋਵੇਗੀ। ਪਰਸੋਂ ਨੂੰ ਮੈਂ ਬਰਨਾਲੇ ਜਾਣਾ ਹੈ। ਬਰਨਾਲੇ ਗਿਆ ਤਾਂ ਵੱਡੇ ਭਾਈ ਦੇ ਘਰ ਵੀ ਜ਼ਰੂਰ ਜਾਵਾਂਗਾ। ਅਲਕਾ ਮਿਲੀ ਤਾਂ ਮੇਰੇ ਹੱਥਾਂ ਨੂੰ ਫੜ ਕੇ ਪੁੱਛੇਗੀ-ਅੰਕਲ ਜੀ, ਕਵਿਤਾ?'

ਕਦੇ ਜ਼ਾਮਨਾ ਸੀ, ਜਦੋਂ ਮੈਂ ‘ਦੇਸ਼ ਉਸਾਰੀ' ਦੀਆਂ ਕਵਿਤਾਵਾਂ ਲਿਖਦਾ ਹੁੰਦਾ ਸਾਂ। ਰੇਡੀਓ ਵਾਲੇ ਮੈਨੂੰ ਸੱਦ ਲੈਂਦੇ ਸਨ। ਦਿਹਾਤੀ ਪ੍ਰੋਗਰਾਮ ਵਿੱਚ ਕਵਿਤਾ ਪੜ੍ਹਵਾ ਕੇ ਮੈਨੂੰ ਚੰਗਾ ਗੱਫ਼ਾ ਦੇ ਦਿੰਦੇ ਸਨ ਤੇ ਮੈਂ ਪੁੱਠੀਆਂ ਛਾਲਾਂ ਮਾਰਦਾ ਜਲੰਧਰੋਂ ਜਦੋਂ ਪਿੰਡ ਆਉਂਦਾ ਤਾਂ ਮੈਨੂੰ ਮਹਿਸੂਸ ਹੁੰਦਾ, ਜਿਵੇਂ ਮੈਂ ਆਪਣੇ ਇਲਾਕੇ ਦੇ ਸਾਰੇ ਕਵੀਆਂ ਵਿੱਚੋਂ ਉੱਚਾ ਕਵੀ ਹਾਂ, ਕਿਉਂਕਿ ਮੈਂ ਰੇਡੀਓ 'ਤੇ ਬੋਲਣ ਵਾਲਾ ਕਵੀ ਸਾਂ ਤੇ ਦੂਜੇ ਕਵੀ ਤਖ਼ਤਪੋਸ਼ ਦੀ ਸਟੇਜ 'ਤੇ ਬੋਲਣ ਵਾਲੇ ਘਟੀਆ ਕਵੀ ਹੀ ਮੈਨੂੰ ਦਿੱਸਦੇ ਸਨ। ਰੇਡੀਓ

ਮੇਰੀ ਭਤੀਜੀ ਅਲਕਾ

183