ਜਦੋਂ ਕਦੇ ਮੈਂ ਬਰਨਾਲੇ ਜਾਂਦਾ ਹਾਂ ਤੇ ਜਦੋਂ ਕਦੇ ਪਰਕਾਸ਼ ਮੈਨੂੰ ਮਿਲਦਾ ਹੈ ਤਾਂ ਅਸੀਂ ਰਾਮਪੁਰੇ ਵਾਲਿਆਂ ਦੀ ਦੁਕਾਨ 'ਤੇ ਚਾਹ ਇਕੱਠੇ ਜ਼ਰੂਰ ਪੀਂਦੇ ਹਾਂ। ਕਦੇ ਪੈਸੇ ਉਹ ਦਿੰਦਾ ਹੈ ਤੇ ਕਦੇ ਮੈਂ ਦੇ ਦਿੰਦਾ ਹਾਂ।
ਤਿੰਨ ਮਹੀਨੇ ਹੋ ਗਏ, ਹੁਣ ਉਹ ਕਦੇ ਨਹੀਂ ਮਿਲਿਆ। ਫੇਰ ਇੱਕ ਦਿਨ ਉਹ ਅਨਾਜ ਮੰਡੀ ਵਿੱਚ ਛੋਲਿਆਂ ਦੀ ਮੁੱਠੀ ਨੂੰ ਜੇਬ੍ਹ ਵਿੱਚ ਪਾਈਂ ਆਉਂਦਾ ਮੈਨੂੰ ਟੱਕਰ ਪੈਂਦਾ ਹੈ। ਜੇਬ੍ਹ ਵਿਚੋਂ ਛੋਲਿਆਂ ਦੇ ਦਾਣੇ ਕੱਢ ਕੇ ਦਿਖਾ ਕੇ ਮੈਨੂੰ ਕਹਿੰਦਾ ਹੈ- 'ਕਣਕ ਅੱਗੇ ਕਹਿੰਦੇ ਰਾਜੇ ਮਹਾਰਾਜੇ ਖਾਂਦੇ ਸੀ ਤੇ ਹੋਰ ਲੋਕ ਮੱਕੀ, ਬਾਜਰਾ, ਜੌ ਤੇ ਛੋਲੇ। ਹੁਣ ਕਣਕ ਦੀ ਗੱਲ ਤਾਂ ਛੱਡੋ, ਛੋਲੇ ਈ ਸਾਲੇ-ਖੱਚਰਾਂ ਦਾ ਖਈਆ-ਕਣਕ ਦੇ ਪਤੰਦਰ ਬਣੇ ਫਿਰਦੇ ਐ।’ ਤੇ ਫਿਰ ਉਹ ਦੱਸਦਾ ਹੈ- 'ਯਾਰ ਕਵੀ ਲੋਕ ਐਵੇਂ ਤਾਂ ਨੀ ਕਣਕ ਨੂੰ ਮੋਤੀਆਂ ਨਾਲ ਉਪਮਾ ਦਿੰਦੇ। ਹੁਣ ਤਾਂ ਇਹ ਮੋਤੀਆਂ ਨਾਲੋਂ ਵੀ ਵੱਧ ਐ।'
‘ਤੇ ਹੁਣ ਫੇਰ ਕਣਕ ਨੂੰ ਹੋਰ ਕੌਣ ਖਾਂਦੈ?' ਰਾਜੇ ਮਹਾਰਾਜਿਆਂ ਦੀ ਗੱਲ ਵਾਲੇ ਫ਼ਿਕਰੇ ਨੂੰ ਧਿਆਨ ਵਿੱਚ ਲਿਆ ਕੇ ਮੈਂ ਉਸ ਨੂੰ ਪੁੱਛਦਾ ਹਾਂ।
ਹੁਣ ਤਾਂ ਪਤ੍ਹਿਉਰਾ ਮੇਰਾ, ਰੱਬ ਈ ਖਾਂਦਾ ਹੋਊ ‘ਕੱਲਾ।' ਉਹ ਇਹ ਗੱਲ ਕਹਿ ਕੇ ਬੁੜ੍ਹਕ ਬੁੜ੍ਹਕ ਕੇ ਹੱਸ ਪੈਂਦਾ ਹੈ।
‘ਤਨਖ਼ਾਹ ਥੋੜ੍ਹੀ ਐ ਭਰਾਵਾ। ਜਵਾਕ ਚਾਰ ਨੈ। ਬੁੜ੍ਹਾ ਤੇ ਬੁੜ੍ਹੀ। ਇੱਕ ਤੇਰੀ ਭਰਜਾਈ। ਅੱਠਾਂ ਜੀਆਂ ਵਾਸਤੇ ਦੋ ਸੌ ਰੁਪਿਆ ਮੇਰੀ ਤਨਖ਼ਾਹ ਸਾਲੀ ਕਾਤਰੀਆਂ ਵਾਗੂੰ ਚੱਲ ਜਾਂਦੀ ਐ।' ਉਹ ਘਰ ਦੀ ਸਾਰੀ ਹਾਲਤ ਦੱਸਣ ਲੱਗਦਾ ਹੈ ਤੇ ਅੱਗੇ ਬੋਲਦਾ ਹੈ- 'ਤਨਖ਼ਾਹ ਥੋੜ੍ਹੀ ਦੀ ਗੱਲ ਛੱਡ ਤੇ ਮਹਿੰਗੇ ਭਾਅ ਦੀ ਵੀ ਛੱਡ। ਮੇਰੇ ਇੱਕ ਗੱਲ ਯਾਦ ਆ 'ਗੀ। ਉਹ ਘਰ ਦੀ ਹਾਲਤ ਦੱਸਦਾ ਦੱਸਦਾ ਸ਼ਾਇਦ ਹੋਰ ਕੋਈ ਗੱਲ ਛੇੜਦਾ। ਉਹ ਜਚ ਕੇ ਮੇਰੇ ਸਾਹਮਣੇ ਖੜ੍ਹ ਜਾਂਦਾ ਹੈ ਤੇ ਹੱਥ ਵਿਚਲੇ ਛੋਲਿਆਂ ਦੇ ਦਾਣੇ ਆਪਣੀ ਜੇਬ੍ਹ ਵਿੱਚ ਪਾ ਲੈਂਦਾ ਹੈ। ਬਣਾ ਸੰਵਾਰ ਕੇ ਗੱਲ ਮੈਨੂੰ ਦੱਸਣ ਲੱਗਦਾ ਹੈ-‘ਚੰਨਾ ਤੇ ‘ਬੰਨਾ' ਕਹਿੰਦੇ ਦੋ ਭਰਾ ਸੀ। ‘ਚੰਨੇ' ਦੀ ਔਲਾਦ ਤਾਂ ਹੋਈ ਚਮਿਆਰ ਤੇ ‘ਬੰਨੇ' ਦੀ ਇਹ ਬਾਣੀਏ।' ਮੈਂ ਉਸ ਦੀ ਇਹ ਗੱਲ ਸੁਣ ਕੇ ਮੁਸਕਰਾ ਪੈਂਦਾ ਹਾਂ ਤੇ ਉਹ ਮੇਰਾ ਮੋਢਾ ਝੰਜੋੜ ਕੇ ਕਹਿੰਦਾ ਹੈ- 'ਹੋਰ ਅੱਗੇ ਸੁਣ।' ਤੇ ਕਹਿੰਦਾ ਹੈ- ‘ਕੰਮ ਅਜੇ ਵੀ ਦੋਵਾਂ ਦਾ ਇੱਕੋ ਈ ਐ। 'ਚੰਨੇ’ ਕੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁੰਦੇ ਐ ਤੇ ‘ਬੰਨੇ’ ਕੇ ਜੀਉਂਦੇ ਮਨੁੱਖਾਂ ਦੀ ਖੱਲ ਲਾਹੁੰਦੇ ਐ।' ਮੈਂ ਉਸ ਦੀ ਇਹ ਗੱਲ ਸੁਣ ਕੇ ਵੱਖੀਆਂ ਨੂੰ ਹੱਥ
ਇੱਕ ਤਰੀਕ
189