ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗਵਾੜ ਵਿੱਚ ਕਿਧਰੋਂ ਕੁਲਜੀਤ ਨੂੰ ਭਾਲ ਕੇ ਲਿਆਵੇ-ਨਾ ਆਵੇ ਤਾਂ ਚਪੇੜ ਮਾਰੀਂ ਸਾਲੇ ਦੇ ਕੰਨ ’ਤੇ। ਉਸ ਨੇ ਤਲਖ਼ ਸ਼ਬਦਾਂ ਵਿੱਚ ਤਾੜਨਾ ਕੀਤੀ।

ਹਿੜ-ਹਿੜ ਦੰਦ ਕੱਢਦਾ ਕੁਝ ਦੇਰ ਬਾਅਦ ਕਲਜੀਤ ਸਬ੍ਹਾਾਤ ਵਿੱਚ ਆਇਆ ਤੇ ਚੰਦਨ ਤੇ ਨਾਲ ਹੀ ਮੰਜੇ 'ਤੇ ਲੇਟ ਗਿਆ। ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਉਹ ਦੋਵੇਂ ਸੌਣ ਲੱਗੇ।

ਦੋ ਵਜੇ ਹੀ ਚੰਦਨ ਦੀ ਅੱਖ ਭੜ੍ਹੱਕ ਦੇ ਕੇ ਖੁੱਲ੍ਹ ਗਈ। ਉਹ ਬੈਠਾ ਹੋ ਕੇ ਕੁਝ ਸੋਚਣ ਲੱਗਿਆ ਤੇ ਫਿਰ ਪੱਖਾ ਬੰਦ ਕਰਕੇ ਸਟੋਵ 'ਤੇ ਚਾਹ ਬਣਾਈ। ਚਾਹ ਪੀ ਕੇ ਤਿਆਰ ਜਿਹਾ ਹੋਣ ਲੱਗਿਆ। ਚਮੜੇ ਦੇ ਬੈਂਗ ਵਿੱਚ ਪਜਾਮਾ-ਤੌਲੀਆ ਦੇ ਦਾੜ੍ਹੀ ਬੰਨ੍ਹਣ ਦਾ ਸਮਾਨ ਪਾ ਕੇ ਉਹ ਸਬ੍ਹਾਤ ਵਿੱਚੋਂ ਬਾਹਰ ਹੋਇਆ। ਮਿਹਰ ਸਕੂਲ ਦਾ ਕੰਮ ਕਰੀ ਜਾ ਰਿਹਾ ਸੀ। ਚੰਦਨ ਨੇ ਉਸ ਨੂੰ ਐਨਾ ਹੀ ਕਿਹਾ ਕਿ ਚਾਹ ਬਣਾ ਲਵੀਂ, ਮਿਹਰ। ਕੁਲਜੀਤ ਨੂੰ ਜਗਾ ਕੇ ਪਿਆ ਦਈਂ। ਲੜਿਓ ਨਾ। ਤੇ ਫਿਰ ਕਹਿਣ ਲੱਗਿਆ, ਮੈਂ ਚੱਲਿਆ।

ਮਿਹਰ ਨੇ ਪੁੱਛਿਆ ਨਹੀਂ ਕਿ ਉਹ ਕਿੱਥੇ ਜਾ ਰਿਹਾ ਹੈ? ਕਿਉਂ ਜਾ ਰਿਹਾ ਹੈ? ਕਦ ਮੁੜੇਗਾ?

ਐਤਵਾਰ ਦੋ:

ਰਾਣੀਸਰ ਦੇ ਬੱਸ ਅੱਡੇ 'ਤੇ ਉਸ ਦਿਨ ਬਹੁਤੀ ਭੀੜ ਨਹੀਂ ਸੀ। ਟਾਹਲੀਆਂ ਦੀ ਛਾਂ ਥੱਲੇ ਦੋਵੇਂ ਪਾਸੇ ਚੌਕੜੀਆਂ ਤੇ ਪੰਜ-ਪੰਜ, ਸੱਤ-ਸੱਤ ਸਵਾਰੀਆਂ ਬੈਠੀਆਂ ਸਨ। ਵੇਲਾ ਪਿਛਲੇ ਪਹਿਰਾ ਦਾ ਸੀ। ਸਵੇਰ ਵੇਲੇ ਤਾਂ ਇੱਥੇ ਬਹੁਤ ਭੀੜ ਰਹਿੰਦੀ। ਪਹਿਲੀ ਬੱਸ ਮਿਲ ਜਾਂਦੀ ਤਾਂ ਮਿਲ ਜਾਂਦੀ, ਫਿਰ ਤਾਂ ਬਾਰਾਂ-ਇੱਕ ਵਜੇ ਤੱਕ ਬੱਸਾਂ ਭਰੀਆਂ ਆਉਂਦੀਆਂ ਤੇ ਭਰੀਆਂ ਹੀ ਲੰਘ ਜਾਂਦੀਆਂ। ਕੋਈ-ਕੋਈ ਬੱਸ ਹੀ ਖੜ੍ਹਦੀ ਤੇ ਬਹੁਤ ਘੱਟ ਸਵਾਰੀਆਂ ਚੁੱਕਦੀ। ਪਰ ਇਹ ਹਾਲ ਸ਼ਾਹਕੋਟ ਨੂੰ ਜਾਣ ਵਾਲੀਆਂ ਬੱਸਾਂ ਦਾ ਸੀ। ਦੂਜੇ ਪਾਸੇ ਤਾਂ ਬੱਸਾਂ ਖ਼ਾਲੀ ਜਾਂਦੀਆਂ।

ਚੰਦਨ ਇੱਕ ਚੌਕੜੀ ’ਤੇ ਜਾ ਬੈਠਾ। ਚਮੜੇ ਦਾ ਬੈਗ ਉਸ ਨੇ ਇਕ ਪਾਸੇ ਰੱਖ ਲਿਆ। ਦੂਜੇ ਪਾਸੇ ਦੀ ਚੌਕੜੀ 'ਤੇ ਬੈਠੀਆਂ ਸਵਾਰੀਆਂ ਵੱਲ ਉਸ ਨੇ ਗਹੁ ਨਾਲ ਨਿਗਾਹ ਮਾਰੀ, ਉਨ੍ਹਾਂ ਵਿੱਚ ਅੱਧੀਆਂ ਤੋਂ ਵੱਧ ਸਵਾਰੀਆਂ ਓਪਰੀਆਂ ਸਨ। ਫਿਰ ਉਸ ਦੀ ਨਿਗਾਹ ਆਪਣੇ ਵਾਲੀ ਚੌਕੜੀ ਦੀਆਂ ਸਵਾਰੀਆਂ 'ਤੇ ਫਿਰਨ ਲੱਗੀ। ਇਹ ਸਵਾਰੀਆਂ ਤਾਂ ਸਾਰੀਆਂ ਹੀ ਰਾਣੀਸਰ ਦੀਆਂ ਸਨ। ਇੱਕ ਪਾਸੇ ਕੰਦੋ ਵੀ ਬੈਠੀ ਸੀ। ਚਿੱਟੀ-ਦੁੱਧ ਸਲਵਾਰ, ਨਿੱਕੀ-ਨਿੱਕੀ ਬੂਟੀ ਵਾਲੀ ਮਲਮਲ ਦੀ ਕਮੀਜ਼, ਥੱਲੇ ਦੀ ਮੈਲੇ ਲੱਠੇ ਦੀ ਸਮੀਜ, ਸਿਰ 'ਤੇ ਨੀਲੀ ਬੰਬਰ ਦਾ ਦੁਪੱਟਾ, ਪੈਰਾਂ ਵਿੱਚ ਨਾਈਲੋਨ ਦੀਆਂ ਚੱਪਲਾਂ। ਉਹਦੇ ਹੱਥ ਵਿੱਚ ਸਦਾ ਵਾਂਗ ਕੱਪੜੇ ਦਾ ਝੋਲਾ ਸੀ। ਅੱਧ-ਭਰਿਆ ਜਿਹਾ। ਉਸ ਵਿੱਚ ਕੋਈ ਇੱਕ ਅੱਧ ਕੱਪੜਾ ਹੋਵੇਗਾ ਜਾਂ ਕੁਝ ਹੋਰ ਨਿੱਕ-ਸੁੱਕ। ਸਾਫ਼ ਸੀ, ਉਹ ਸ਼ਾਹਕੋਟ ਨੂੰ ਜਾ ਰਹੀ ਹੋਵੇਗੀ।

ਕੰਦੋ ਮੁੱਲ ਦੀ ਤੀਵੀਂ ਸੀ। ਬਹੁਤ ਸਾਲ ਪਹਿਲਾਂ ਬੰਤਾ ਦਸ-ਨੰਬਰੀਆ ਉਹ ਨੂੰ ਕਿਤੋਂ ਲਿਆਇਆ ਸੀ। ਪਿੰਡ ਵਿੱਚ ਗੱਲ ਛਿੜੀ, ਉਹ ਸ਼ਰਾਬ ਪੀਂਦੀ ਤੇ ਮੀਟ ਖਾਂਦੀ

ਅੱਧਾ ਆਦਮੀ

19