ਕਹਿੰਦਾ- 'ਤੇਰਾ ਬਾਬਾ ਕਿੱਥੇ ਐ?' ਮੁੰਡੇ ਨੇ ਦੱਸਿਆ ਕਿ ਉਹ ਤਾਂ ਅੰਦਰਲੀ ਬੈਠਕ ਵਿੱਚ ਖੇਸ ਲਈ ਸੁੱਤਾ ਪਿਆ ਹੈ।
ਚੌਕੀਦਾਰ ਨੇ ਸੋਟੀ ਦੇ ਹੁੱਜ ਨਾਲ ਕੰਧ ਠੋਹਕਰੀ ਤੇ ਮੁੰਡੇ ਨੂੰ ਕਿਹਾ ਕਿ ਉਹ ਆਪਣੇ ਬਾਬੇ ਨੂੰ ਜਗਾ ਕੇ ਕਹੇ ਕਿ ਹਥਾਈ ਵਿੱਚ ਆਇਆ ਬੈਠਾ ਥਾਣੇਦਾਰ ਉਸ ਨੂੰ ਸੱਦਦਾ ਹੈ। ਮੁੰਡੇ ਨੂੰ ਹੀ ਐਨੀ ਗੱਲ ਕਹਿ ਕੇ ਮੋਟੇ ਗੋਡੇ ਤੇ ਵਾਂਡੀਆਂ ਲੱਤਾਂ ਵਾਲਾ ਚੌਂਕੀਦਾਰ ਚੱਲਦਾ ਹੋਇਆ।
ਪੋਤੇ ਦੇ ਮੂੰਹ ਦੀ ਗੱਲ 'ਤੇ ਨੱਥਾ ਸਿੰਘ ਨੂੰ ਭਰੋਸਾ ਨਹੀਂ ਸੀ ਆ ਰਿਹਾ। ਉਹ ਸੋਚੀਂ ਪੈ ਗਿਆ। ਉਸ ਨੂੰ ਲੱਗਿਆ, ਜਿਵੇਂ ਉਹ ਦਾ ਪੋਤਾ ਮਸ਼ਕਰੀਆਂ ਕਰਦਾ ਹੋਵੇ। ਉਸ ਨੇ ਦੁਬਾਰਾ ਉਸ ਤੋਂ ਪੁੱਛਿਆ। ਮੁੰਡੇ ਨੇ ਉਹੀ ਗੱਲ ਓਵੇਂ ਜਿਵੇਂ ਕਹਿ ਦਿੱਤੀ, ਜਿਵੇਂ ਚੌਕੀਦਾਰ ਉਸ ਨੂੰ ਆਖ ਕੇ ਗਿਆ ਸੀ।
ਨੱਥਾ ਸਿੰਘ ਦਾ ਛੋਟਾ ਭਰਾ ਬੱਗੂ ਸਿੰਘ ਪੰਦਰਾਂ ਵੀਹ ਸਾਲ ਹੋਏ, ਉਸ ਨਾਲੋਂ ਅੱਡ ਹੋ ਗਿਆ ਸੀ। ਬੱਗੂ ਦਾ ਕੰਮ ਵੀ ਨੱਥਾ ਸਿੰਘ ਵਾਂਗ ਵਧੀਆ ਤੁਰ ਪਿਆ ਸੀ, ਪਰ ਐਨੀ ਚੜ੍ਹਤ ਉਸ ਦੀ ਨਹੀਂ ਸੀ, ਜਿੰਨੀ ਨੱਥਾ ਸਿੰਘ ਦੀ ਸੀ। ਬੱਗੂ ਊਂ ਵੀ ਕਈ ਗੱਲਾਂ ਵਿੱਚ ਨੱਥਾ ਸਿੰਘ ਤੋਂ ਝਿਪਦਾ ਰਹਿੰਦਾ। ਵੱਡੇ ਭਾਈ ਦੇ ਹੁੰਦਿਆਂ ਲੋਕਾਂ ਵਿੱਚ ਖੜ੍ਹ ਕੇ ਉਹ ਨਿਸ਼ੰਗ ਗੱਲ ਨਹੀਂ ਸੀ ਕਰਦਾ। ਜਿੱਥੇ ਕਿਤੇ ਨੱਥਾ ਸਿੰਘ ਖੜ੍ਹਾ ਹੁੰਦਾ, ਬੱਗੂ ਉੱਥੇ ਟਲ ਜਾਂਦਾ। ਉਹ ਦੇ ਸਾਹਮਣੇ ਉਹ ਤੋਂ ਹਿੱਕ ਕੱਢ ਕੇ ਕੋਈ ਗੱਲ ਨਹੀਂ ਸੀ ਕੀਤੀ ਜਾਂਦੀ। ਨੱਥਾ ਸਿੰਘ ਨੂੰ ਇਸ ਗੱਲ ਦਾ ਬਹੁਤ ਹੰਕਾਰ ਸੀ ਤੇ ਮਾਣ ਵੀ ਕਿ ਉਸ ਦਾ ਛੋਟਾ ਭਰਾ ਉਸ ਦਾ ਕਿੰਨਾ ਅਦਬ ਕਰਦਾ ਹੈ। ਉੱਤੋਂ ਉੱਤੋਂ ਭਾਵੇਂ ਬੱਗੂ ਅੱਖ ਨੀਵੀਂ ਰੱਖਦਾ ਸੀ, ਪਰ ਉਸ ਦੇ ਧੁਰ ਅੰਦਰ ਇੱਕ ਜਲਣ ਜਿਹੀ ਰਹਿੰਦੀ ਕਿ ਉਹ ਕਿਹੜੀ ਗੱਲੋਂ ਕਿਸੇ ਨਾਲੋਂ ਘੱਟ ਹੈ? ਉਹ ਕਿਹੜੀ ਗੱਲ ਤੋਂ ਨੀਵਾਂ ਬਣ ਕੇ ਰਹਿੰਦਾ ਹੈ? | ਜਦ ਉਹ ਅੱਡ ਹੋਏ ਸਨ, ਉਦੋਂ ਜੋ ਕੁਝ ਨੱਥਾ ਸਿੰਘ ਨੇ ਵੰਡ ਕੇ ਉਸ ਨੂੰ ਦੇ ਦਿੱਤਾ ਸੀ, ਓਹੀ ਉਸ ਨੇ ਚੁੱਪ ਕਰਕੇ ਲੈ ਲਿਆ ਸੀ।
ਅੱਡ ਹੋਣ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਦਾ ਪਿਓ ਗੁਜ਼ਰ ਗਿਆ ਸੀ ਤੇ ਫਿਰ ਤੀਵੀਆਂ ਦੀ ਨਿੱਤ ਦੀ ਟੋਕ ਟਕਾਈ ਤੋਂ ਤੰਗ ਆ ਕੇ ਉਨ੍ਹਾਂ ਨੇ ਵੰਡਾਰਾ ਕਰ ਲਿਆ ਸੀ। ਜ਼ਮੀਨ, ਘਰ ਬਾਰ, ਡੰਗਰ ਪਸ਼ੂ, ਲੱਕੜ ਤਿੰਬੜ ਤੇ ਕੱਪੜੇ ਲੀੜੇ ਤੋਂ ਲਾ ਭਾਂਡੇ ਟੀਂਡੇ ਤੇ ਮੰਜੇ ਬਿਸਤਰੇ ਸਭ ਕੁਝ ਵੰਡ ਲਿਆ ਸੀ।
ਉਨ੍ਹਾਂ ਦਾ ਇੱਕ ਤਾਇਆ ਸੀ, ਜਿਹੜਾ ਔਤ ਹੀ ਮਰ ਗਿਆ ਸੀ। ਜ਼ਮੀਨ ਤਾਂ ਉਹ ਦੀ ਉਨ੍ਹਾਂ ਦੋਵੇਂ ਭਰਾਵਾਂ ਦੇ ਨਾਉਂ ਚੜ੍ਹ ਗਈ ਸੀ, ਪਰ ਉਸ ਦੇ ਹਿੱਸੇ ਦੀਆਂ ਦੋ ਸਬਾਤਾਂ ਅਜੇ ਰਹਿੰਦੀਆਂ ਸਨ, ਜਿਹੜੀਆਂ ਅਜੇ ਉਨ੍ਹਾਂ ਨੇ ਨਹੀਂ ਸਨ ਵੰਡੀਆਂ। ਉਹ ਨੱਥਾ ਸਿੰਘ ਦੇ ਚੁੱਲ੍ਹੇ 'ਤੇ ਹੀ ਰੋਟੀ ਖਾਂਦਾ ਹੁੰਦਾ ਸੀ। ਉਨ੍ਹਾਂ ਦਾ ਪਿਓ ਗੁਜ਼ਰਨ ਤੋਂ ਚਾਰ ਪੰਜ ਸਾਲ ਬਾਅਦ ਜਾ ਕੇ ਉਹ ਗੁਜ਼ਰਿਆ ਸੀ। ਮਰਦਾ ਮਰਦਾ ਉਹ ਆਪਣੀਆਂ ਦੋਵੇਂ ਸਬ੍ਹਾਤਾਂ ਨੱਥਾ ਸਿੰਘ ਦੇ ਵੱਡੇ ਮੁੰਡੇ ਦੇ ਨਾਉਂ ਕਰਵਾ ਗਿਆ ਸੀ।
ਬੱਗੂ ਨੇ ਪੰਚਾਇਤ ਵਿੱਚ ਮੁਕੱਦਮਾ ਕੀਤਾ ਸੀ ਕਿ ਇੱਕ ਸਬ੍ਹਾਤ ਉਸ ਨੂੰ ਦਿੱਤੀ ਜਾਵੇ। ਨੱਥਾ ਸਿੰਘ ਕੁਝ ਨਹੀਂ ਸੀ ਬੋਲਦਾ।ਉਹ ਦਾ ਵੱਡਾ ਮੁੰਡਾ ਜ਼ਿੱਦ ਪੁਗਾ ਰਿਹਾ ਸੀ
194
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ