ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/200

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਆਪਣਾ ਬਟੂਆ ਨਾ ਦੇਖ ਕੇ ਘਬਰਾ ਜਾਵੇਗਾ ਤੇ ਫਿਰ ਪਤਾ ਹੈ, ਉਹ ਕੀ ਕਰੇਗਾ? ਉਹ ਉਸ ਦੀ ਗਿੱਚੀ ਫੜ ਲਵੇਗਾ ਤੇ ਦੋ ਘਸੁੰਨ ਮਾਰ ਕੇ ਕਹੇਗਾ- 'ਹਰਮਾਜ਼ਾਦੇ, ਕੱਢ ਬਟੂਆ ਕਿੱਥੇ ਐ?'

ਉਸ ਨੇ ਹੁਕਮ ਚੰਦ ਦੇ ਕੂਹਣੀ ਮਾਰੀ- ‘ਚੱਲ ਨਿਕਲ ਚੱਲ।'

‘ਚੱਲ ਕੇ ਕੀ ਕਰੇਂਗਾ? ਦਰਵਾਜ਼ੇ ਤਾਂ ਖੁੱਲ੍ਹੇ ਨਹੀਂ, ਖੜ੍ਹਾ ਰਹਿ ਗੀਤ ਪੂਰਾ ਹੋ ਲੈਣ ਦੇ’ ਹੁਕਮ ਚੰਦ ਨੇ ਉਸ ਨੂੰ ਸਮਝਾਇਆ।

‘ਜਯ ਹੇ ਜਯ ਹੇ’ ਦੇ ਨਾਲ ਹੀ ਦਰਵਾਜ਼ੇ ਖੁੱਲ੍ਹੇ, ਲੋਕ ਦਰਵਾਜ਼ਿਆਂ ਵੱਲ ਵਧੇ। ਰਮੇਸ਼ ਹੁਕਮ ਚੰਦ ਨੂੰ ਛੱਡ ਕੇ ਭੀੜ ਵਿੱਚ ਖੋ ਗਿਆ। ਉਹ ਚਾਹੁੰਦਾ ਸੀ ਕਿ ਉਸ ਦੇ ਅੱਗੇ ਤੇ ਪਿੱਛੇ ਤੇ ਸੱਜੇ ਤੇ ਖੱਬੇ ਬੈਠੇ ਬੰਦਿਆਂ ਦੀਆਂ ਅੱਖਾਂ ਤੋਂ ਪਰੇ ਹੋ ਜਾਵੇ। ਉਨ੍ਹਾਂ ਵਿਚੋਂ ਹੀ ਜੇ ਕਿਸੇ ਦਾ ਬਟੂਆ ਹੋਇਆ ਤਾਂ ਉਹ ਆਦਮੀ ਪਹਿਚਾਣ ਨਹੀਂ ਸਕੇਗਾ। ਇੱਕ ਵਾਰੀ ਭੀੜ ਵਿੱਚ ਖੋਇਆ ਬੰਦਾ ਮੁੜ ਕੇ ਕਦ ਲੱਭਦਾ ਹੈ? ਹੁਕਮ ਚੰਦ ਛਾਂ ਵਾਂਗ ਉਸ ਦੇ ਮਗਰ ਹੀ ਰਿਹਾ ਤੇ ਉਹ ਫੁਰਤੀ ਨਾਲ ਸਿਨੇਮੇ 'ਚੋਂ ਨਿਕਲ ਕੇ ਗੇਟ ਪਾਰ ਕਰ ਗਏ। ਤੁਰਿਆ ਜਾਂਦਾ ਵੀ ਉਹ ਇੱਧਰ-ਉੱਧਰ ਦੇਖ ਰਿਹਾ ਸੀ-ਪਿੱਛੇ ਮੁੜ ਕੇ ਵੀ-ਕਿਤੇ ਕੋਈ ਉਸ ਨੂੰ ਗਹੁ ਨਾਲ ਤਾਂ ਨਹੀਂ ਦੇਖ ਰਿਹਾ? ਹੁਕਮ ਚੰਦ ਆਪਣੇ ਘਰ ਨੂੰ ਚਲਿਆ ਗਿਆ। ਰਮੇਸ਼ ਆਪਣੇ ਘਰ ਨੂੰ।

ਰਾਹ ਵਿੱਚ ਰਮੇਸ਼ ਸੋਚ ਰਿਹਾ ਸੀ ਕਿ ਉਸ ਨੇ ਹੁਕਮ ਚੰਦ ਨੂੰ ਕਿਉਂ ਨਾ ਪੁੱਛ ਲਿਆ? ਕਿਤੇ ਹੁਕਮ ਚੰਦ ਦਾ ਹੀ ਨਾ ਹੋਵੇ ਬਟੂਆ? ਜੇ ਹੁਕਮ ਚੰਦ ਦਾ ਹੀ ਹੋਇਆ, ਫਿਰ ਉਸ ਨੂੰ ਮੋੜ ਦੇਣਾ ਹੀ ਠੀਕ ਹੈ। ਹੁਕਮ ਚੰਦ ਭਾਵੇਂ ਕਿੰਨਾ ਕੰਜੂਸ ਹੈ, ਪਰ ਹੈ ਤਾਂ ਦੋਸਤ। ਦੋਸਤ ਦੀ ਚੀਜ਼ ਰੱਖਣਾ ਤਾਂ ਧਰਮ ਨਹੀਂ। ਉਸ ਨੇ ਸੋਚਿਆ, ਭਾਵੇਂ ਬਟੂਏ ਵਿੱਚ ਕਿੰਨੇ ਹੀ ਬਹੁਤੇ ਰੁਪਏ ਹੋਣ, ਜੇ ਬਟੂਆ ਹੁਕਮ ਚੰਦ ਦਾ ਹੋਇਆ ਤਾਂ ਉਸ ਨੂੰ ਵਾਪਸ ਕਰ ਦੇਵੇਗਾ। ਪਰ ਇਹ ਕਿੱਦਾਂ ਪਤਾ ਲੱਗੇਗਾ ਕਿ ਬਟੂਆ ਹੁਕਮ ਚੰਦ ਦਾ ਹੀ ਹੈ। ਇਹ ਤਾਂ ਪਤਾ ਲੱਗ ਜਾਏਗਾ-ਲੈਂਪ ਬਾਲ ਕੇ ਅੰਦਾਜ਼ਾ ਲਾਇਆ। ਹੁਕਮ ਚੰਦ ਆਪਣੇ ਬਟੂਏਂ ਵਿੱਚ ਪੈਸਾ ਭਾਵੇਂ ਕੋਈ ਰੱਖੇ ਜਾਂ ਨਾ ਰੱਖੇ, ਉਹ ਕੰਮ ਦੇ ਕਾਗਜ਼ ਜ਼ਰੂਰ ਬਟੂਏ ਵਿੱਚ ਹੀ ਸੰਭਾਲ ਕੇ ਰੱਖਦਾ ਹੈ। ਬਿਜਲੀ ਦਾ ਬਿੱਲ, ਬੱਸ ਦੇ ਟਿਕਟ, ਬਾਜ਼ਾਰ ਵਿਚੋਂ ਖਰੀਦਣ ਵਾਲੀਆਂ ਚੀਜ਼ਾਂ, ਪ੍ਰੀਮੀਅਮ ਨੋਟਿਸ ਤੇ ਕੋਈ ਖ਼ਤ।ਰਮੇਸ਼ ਨੇ ਸੋਚਿਆ ਕਿ ਜੇ ਉਸ ਦਾ ਬਟੂਆ ਹੋਇਆ ਤਾਂ ਉਸ ਵਿਚਲੇ ਕਿਸੇ ਨਾ ਕਿਸੇ ਕਾਗਜ਼ ਤੋਂ ਜ਼ਰੂਰ ਪਤਾ ਲੱਗ ਜਾਵੇਗਾ ਕਿ ਇਹ ਉਸ ਦਾ ਹੀ ਬਟੂਆ ਹੈ। ਜੇ ਉਸ ਦਾ ਹੀ ਹੋਇਆ ਤਾਂ ਉਹ ਉਸ ਦੇ ਘਰ ਜਾ ਕੇ ਉਸ ਨੂੰ ਮੋੜ ਆਵੇਗਾ। ਹੱਸ ਕੇ ਮੋੜ ਦੇਵੇਗਾ ਤੇ ਕਹੇਗਾ, 'ਝੁੱਡੂਆ, ਆਪ ਦੀ ਜੇਬ੍ਹ ਦਾ ਖ਼ਿਆਲ ਨੀ ਰਹਿੰਦਾ ਤੈਨੂੰ?'

ਘਰ ਜਾ ਕੇ ਉਸ ਨੇ ਆਪਣੀ ਬੀਵੀ ਨੂੰ ਕਿਹਾ ਕਿ ਉਹ ਚਾਹ ਬਣਾਵੇ। ਆਪ ਉਹ ਕੋਠੇ 'ਤੇ ਚੜ੍ਹ ਗਿਆ। ਕੋਠੇ 'ਤੇ ਜੰਗਲੇ ਦੀ ਓਟ ਵਿੱਚ ਖੜ੍ਹ ਕੇ ਜੇਬ੍ਹ ਵਿਚੋਂ ਬਟੂਆ ਕੱਢਿਆ। ਉੱਚੀ-ਉੱਚੀ ਹੱਸਿਆ। ਬਟੂਏ ਵਿੱਚ ਕਿਸੇ ਔਰਤ ਦੀ ਫ਼ੋਟੋ ਸੀ ਤੇ ਇੱਕ ਸੀ ਖ਼ਤ-ਹਿੰਦੀ ਵਿੱਚ ਲਿਖਿਆ ਹੋਇਆ। ਖ਼ਤ ਵਾਲੇ ਕਾਗਜ਼ ਵਿਚੋਂ ਸੈਂਟ ਦੀ ਮਿੰਨੀ ਮਿੰਨੀ ਖ਼ੁਸ਼ਬੋਅ ਆ ਰਹੀ ਸੀ। ਔਰਤ ਦੀਆਂ ਅੱਖਾਂ 'ਤੇ ਗਾਗ਼ਲਜ਼ ਲੱਗੇ ਹੋਏ ਸਨ। ਹੁਣ

200

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ