ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੂੰ ਫਿਕਰ ਸੀ ਕਿ ਉਹ ਇਸ ਬਟੂਏ ਨੂੰ ਕਿੱਥੇ ਸੁੱਟੇ, ਪਰ ਉਹ ਕੁਝ ਵੀ ਨਾ ਕਰ ਸਕਿਆ। ਖ਼ਤ ਨੂੰ ਉਸ ਨੇ ਪੜ੍ਹਨ ਦੀ ਕੋਸ਼ਿਸ਼ ਕੀਤੀ। ਇੱਕ ਦੋ ਇਸ਼ਕੀਆਂ ਫਿਕਰੇ ਪੜ੍ਹ ਕੇ ਉਸ ਨੇ ਖ਼ਤ ਬਟੂਏ ਵਿੱਚ ਹੀ ਪਾ ਦਿੱਤਾ ਤੇ ਫੋਟੋ ਵੀ। ਉਹ ਕੋਠੇ ਤੋਂ ਥੱਲੇ ਉਤਰਿਆ।‘ਤੂੰ ਚਾਹ ਪਾ ਗਲਾਸ 'ਚ ਮੈਂ ਹੁਣੇ ਔਨਾ', ਕਹਿ ਕੇ ਉਹ ਘਰੋਂ ਬਾਹਰ ਹੋਇਆ ਕੇ ਮਿਉਂਸਪੈਲਟੀ ਦੇ ਕੂੜਾ ਕਰਕਟ ਵਾਲੇ ਢੋਲ ਵਿੱਚ ਬਟੂਏ ਨੂੰ ਮੱਲ੍ਹਕ ਦੇ ਕੇ ਸੁੱਟ ਆਇਆ।

ਡਰਿਆ ਹੋਇਆ ਆਦਮੀ

201