ਉਂਗਲਾਂ ਘੁੱਟ ਦਿੱਤੀਆਂ। ਸ਼ੀਲ ਨੇ ਬੁਰਾ ਮੂੰਹ ਬਣਾ ਲਿਆ ਤੇ ਕਹਿੰਦੀ, ‘ਇਹ ਫ਼ਜ਼ੂਲ ਗੱਲਾਂ ਕਰਕੇ ਮਿਲਦੈ ਭਲਾਂ ਕੁੱਛ?’
‘ਬਹੁਤ ਕੁੱਛ ਮਿਲਦੈ, ਤੈਨੂੰ ਨਹੀਂ ਪਤਾ?’
‘ਮੇਰੇ ਨਾਲ ਕੁਲੀਗ ਵਾਲੀਆਂ ਟਰਮਜ਼ ‘ਤੇ ਰਹਿ ਬੱਸ...’
‘ਨਹੀਂ ਤਾਂ, ਕੀ ਕਰੇਂਗੀ ਤੂੰ?’
ਸ਼ੀਲ ਨੇ ਅੱਖਾਂ ਭਰ ਲਈਆਂ।
‘ਇੱਕ ਗੱਲ ਦੱਸਾਂ ਤੈਨੂੰ’... ਪਾਣੀ ਪੀ ਕੇ ਚੰਦਨ ਦੇ ਚਿਹਰੇ ’ਤੇ ਤਾਜ਼ਗੀ ਆ ਗਈ ਲੱਗਦੀ ਸੀ। ਗਿੱਲੀਆਂ ਅੱਖਾਂ ਨਾਲ ਸ਼ੀਲ ਉਹ ਦੇ ਵੱਲ ਝਾਕਣ ਲੱਗੀ। ਚੰਦਨ ਨੇ ਕਹਿਣਾ ਸ਼ੁਰੂ ਕੀਤਾ, ‘ਬਹੁਤ ਸਦੀਆਂ ਪਹਿਲਾਂ ਦੇਵਤਿਆਂ ਤੇ ਰਾਖ਼ਸ਼ਾਂ ਨੇ ਸਮੁੰਦਰ ਰਿੜਕਿਆ ਸੀ। ਸਮੁੰਦਰ ਵਿੱਚੋਂ ਵਿਸ਼ ਤੇ ਅੰਮ੍ਰਿਤ ਨਿਕਲੇ ਸਨ। ਵਿਸ਼ ਤਾਂ ਰਾਖ਼ਸ਼ ਲੈ ਗਏ ਤੇ ਅੰਮ੍ਰਿਤ ਦੇਵਤੇ। ਉਹ ਅੰਮ੍ਰਿਤ ਹੁਣ ਪਤੈ, ਕਿੱਥੇ ਐਂ?’
ਸ਼ੀਲ ਉਤਸੁਕ ਨਿਗਾਹਾਂ ਨਾਲ ਉਹ ਦੇ ਵੱਲ ਤੱਕ ਰਹੀ ਸੀ। ਬੋਲਦੀ ਕੁਝ ਨਹੀਂ ਸੀ।
‘ਉਹ ਅੰਮ੍ਰਿਤ ਹੁਣ ਕੁੜੀਆਂ ਦੇ ਹੇਠਲੇ ਬੁੱਲ੍ਹਾ ਵਿੱਚ ਐ।’
‘ਕੀ?’ ਸ਼ੀਲ ਕੁਝ ਨਹੀਂ ਸਮਝੀ।
‘ਤੇਰੇ ਹੇਠਲੇ ਬੁੱਲ੍ਹ ਵਿੱਚ ਅੰਮ੍ਰਿਤ ਐ। ਮੈਂ ਇਹ ਅੰਮ੍ਰਿਤ ਪੀਣੈ।’
‘ਮਤਲਬ?’
‘ਜਿਵੇਂ ਸਪੇਰੇ ਸੱਪ ਦੇ ਡੰਗ ਦੀ ਜ਼ਹਿਰ ਮੂੰਹ ਨਾਲ ਜੂਸ ਲੈਂਦੇ ਨੇ, ਏਸੇ ਤਰੀਕੇ ਨਾਲ ਇਹ ਅੰਮ੍ਰਿਤ......’
ਹਾਂਡਾ ਅਜੇ ਵੀ ਨਹੀਂ ਆਇਆ।
ਚੰਦਨ ਉੱਠਿਆ ਤੇ ਸ਼ੀਲ ਵੱਲ ਵਧਿਆ। ਉਸ ਨੇ ਦੋਵਾਂ ਹੱਥਾਂ ਨਾਲ ਆਪਣਾ ਚਿਹਰਾ ਢਕ ਲਿਆ। ਚੰਦਨ ਨੇ ਉਹ ਦੇ ਹੱਥਾਂ ਨੂੰ ਪਰ੍ਹਾਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਹੱਥ ਜਿਵੇਂ ਸਰੇਸ ਲਾ ਕੇ ਚਿਹਰੇ ਦੇ ਨਾਲ ਹੀ ਚਿਪਕਾ ਦਿੱਤੇ ਗਏ ਹੋਣ।
ਹਾਂਡਾ ਆ ਗਿਆ। ਸ਼ੀਲ ਦੀਆਂ ਅੱਖਾਂ ਵਿੱਚ ਪਾਣੀ ਨਹੀਂ, ਪਰ ਉਹ ਬੁਝੀਆਂ-ਬੁਝੀਆਂ ਜ਼ਰੂਰ ਸਨ।
ਪਿਛਲੇ ਡੇਢ ਸਾਲ ਤੋਂ ਸ਼ੀਲ ਬੈਂਕ ਵਿੱਚ ਕੰਮ ਕਰਦੀ ਸੀ। ਉਹ ਪਿਓ ਮਾਰਿਆ ਹੋਇਆ ਸੀ। ਮਿਉਂਸਪਲ ਕਮੇਟੀ ਵਿੱਚ ਕਲਰਕ ਸੀ। ਕਿਵੇਂ ਨਾ ਕਿਵੇਂ ਉਸ ਨੇ ਸ਼ੀਲ ਨੂੰ ਬੀ.ਏ. ਕਰਵਾ ਦਿੱਤੀ ਤੇ ਫਿਰ ਬੈਂਕ ਵਿੱਚ ਮੁਲਾਜ਼ਮ ਵੀ। ਦਮੇ ਦਾ ਮਰੀਜ਼ ਸੀ। ਚੰਗਾ ਭਲਾ ਕੁਰਸੀ 'ਤੇ ਬੈਠਾ ਪ੍ਰਾਣ ਤਿਆਗ ਗਿਆ। ਮਿਉਂਸਪੈਲਿਟੀ ਵੱਲੋਂ ਬਹੁਤ ਘੱਟ ਪੈਸਾ ਸ਼ੀਲ ਦੀ ਮਾਂ ਨੂੰ ਮਿਲਿਆ। ਸ਼ੀਲ ਦਾ ਇੱਕ ਭਰਾ ਵੀ ਸੀ, ਜੋ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ।
ਚੰਦਨ ਨੂੰ ਉਹ ਪਹਿਲੇ ਦਿਨੋਂ ਹੀ ਚੰਗੀ ਲੱਗਣ ਲੱਗੀ ਸੀ। ਉਹ ਸਵੇਰੇ-ਸਵੇਰੇ ਬੈਂਕ ਆਉਂਦੀ ਤਾਂ ਸਿਰ ਝੁਕਾ ਕੇ ਚੰਦਨ ਨੂੰ ਨਮਸਕਾਰ ਕਰਦੀ। ਨਿੱਕੇ-ਨਿੱਕੇ ਕੰਮਾਂ ਵਿੱਚ ਉਹ ਦੀ ਮਦਦ ਕਰਦੀ ਰਹਿੰਦੀ।ਵਿਹਲੇ ਸਮੇਂ ਵਿੱਚ ਚੰਦਨ ਨਾਲ ਗੱਲਾਂ ਕਰਨ
ਅੱਧਾ ਆਦਮੀ
27