ਕਾਰਡ ਪੜ੍ਹਦਾ ਰਿਹਾ। ਉਹ ਮੁਸਕਰਾਉਂਦੀ ਰਹੀ ਤੇ ਫਿਰ ਕਾਰਡ ਨੂੰ ਵਾਪਸ ਫੜਨ ਲੱਗਿਆਂ ਸ਼ਕੁੰਤਲਾ ਨੇ ਉਸ ਦੀਆਂ ਉਂਗਲਾਂ ਘੁੱਟੀਆਂ ਸਨ। ਉਹ ਤਾਂ ਫਿਰ ਵੀ ਕੁਝ ਨਹੀਂ ਸਮਝਿਆ ਸੀ।
....ਤੇ ਉਹ ਬੁੱਢੇ ਹੌਲਦਾਰ ਕਿਸ਼ਨ ਸਿੰਘ ਦੀ ਨੌਜਵਾਨ, ਪਰ ਬਾਂਝ ਔਰਤ, ਜਿਸ ਨੇ ਹੋਰ ਕਿਸੇ ਬਹਾਨੇ ਸੱਦ ਕੇ ਉਹ ਨੂੰ ਬੈਠਕ ਵਿੱਚ ਬਿਠਾ ਲਿਆ ਸੀ। ਉਨ੍ਹਾਂ ਦਿਨਾਂ ਵਿੱਚ ਉਹ ਅਜੇ ਭੁਰਥਲਾ ਛੱਡ ਕੇ ਆਇਆ ਹੀ ਸੀ। ਹੌਲਦਾਰ ਦੀ ਔਰਤ ਨੇ ਉਹ ਦਾ ਮੂੰਹ ਚੁੰਮ-ਚੁੰਮ ਉਸ ਨੂੰ ਬੇਹਾਲ ਕਰ ਦਿੱਤਾ ਸੀ। ਉਹ ਦੇ ਪੱਟਾਂ ’ਤੇ ਚੂੰਢੀਆਂ ਵੱਢੀਆਂ ਸਨ ਤੇ ਹੱਸਦੀ-ਹੱਸਦੀ ਨੇ ਉਹ ਨੂੰ ਬੈਠਕ ਤੋਂ ਬਾਹਰ ਕੱਢ ਦਿੱਤਾ ਸੀ।ਮੁੜਕੇ ਉਹ ਕਦੇ ਹੌਲਦਾਰ ਦੇ ਘਰ ਮੂਹਰਦੀ ਨਹੀਂ ਲੰਘਿਆ।
ਹੁਣ ਹਾਲ ਇਹ ਸੀ ਕਿ ਰਾਣੀਸਰ ਦੀ ਹਰ ਮੁਟਿਆਰ ਕੁੜੀ ਤੇ ਹਰ ਨਵੀਂ ਬਹੂ ਉਸ ਕੋਲੋਂ ਪਾਸਾ ਵੱਟ ਕੇ ਲੰਘਦੀ। ਪਿੰਡ ਵਿੱਚ ਉਹ ਬੇਹੱਦ ਸ਼ਰੀਫ਼ ਗਿਣਿਆ ਜਾਂਦਾ। ਉਹ ਗਲੀ ਵਿੱਚੋਂ ਲੰਘ ਰਿਹਾ ਹੁੰਦਾ, ਅੱਗੇ ਤੋਂ ਕੋਈ ਕੁੜੀ ਜਾਂ ਬਹੂ ਆ ਹੀ ਹੁੰਦੀ ਤਾਂ ਕੰਧ ਨਾਲ ਲੱਗ ਕੇ ਖੜ੍ਹ ਜਾਂਦੀ। ਉਹ ਲੰਘ ਜਾਂਦਾ, ਤਦ ਹੀ ਪੈਰ ਪੁੱਟਦੀ। ਉਹ ਦੀ ਸ਼ਰਾਫ਼ਤ ਉਸ ਨੂੰ ਮਾਰ ਰਹੀ ਸੀ। ਤੀਵੀਆਂ ਜਿਹੜੀਆਂ ਨਿੱਤ ਨਵੇਂ ਕਾਰੇ ਕਰਦੀਆਂ, ਉਹ ਦੇ ਵਾਰੀਂ ਉਨ੍ਹਾਂ ਨੂੰ ਪਤਾ ਨਹੀਂ ਕੀ ਸੱਪ ਲੜ ਜਾਂਦਾ। ਉਸ ਨੂੰ ਯਾਦ ਆ ਰਿਹਾ ਸੀ, ਕਿਸੇ ਨੇ ਠੀਕ ਹੀ ਕਿਹਾ ਹੈ, ਬੰਦੇ ਨੂੰ ਆਪਣੇ ਖ਼ਜ਼ਾਨੇ ਵਿੱਚ ਕਈ ਔਰਤਾਂ ਦੀ ਦੌਲਤ ਰੱਖਣੀ ਚਾਹੀਦੀ ਹੈ। ਕੀ ਪਤਾ, ਕਦੋਂ ਕਿਸ ਸਿੱਕੇ ਦੀ ਲੋੜ ਪੈ ਜਾਵੇ। ਕਈ ਵਾਰ ਤਾਂ ਖੋਟਾ ਪੈਸਾ ਵੀ ਚੱਲ ਜਾਂਦਾ ਹੈ।....ਤੇ ਉਸ ਬਜ਼ੁਰਗ ਚਿੱਤਰਕਾਰ ਦੇ ਸ਼ਬਦ, 'ਜ਼ਿੰਦਗੀ ਵਿੱਚ ਆਦਮੀ ਨੂੰ ਬੱਸ ਦੋ ਚੀਜ਼ਾਂ ਦੀ ਲੋੜ ਐ, ਵੇਲੇ ਸਿਰ ਰੋਟੀ ਤੇ ਵੇਲੇ ਸਿਰ ਔਰਤ।'
ਪਹਿਲੀ ਉਮਰ ਵਿੱਚ ਉਸ ਨੇ ਜੋ ਆਪਣੀਆਂ ਅੱਖਾਂ ਨੀਵੀਆਂ ਰੱਖੀਆਂ, ਹੁਣ ਉਨ੍ਹਾਂ ਨੀਵੀਂਆਂ ਅੱਖਾਂ ਦਾ ਹੀ ਇਹ ਸਰਾਪ ਸੀ ਸਰਾਪ ਸੀ ਕਿ ਉਹ ਦਰ -ਦਰ ਠੋਕਰਾਂ ਖਾਂਦਾ ਫਿਰਦਾ ਸੀ। ਉਹ ਦੇ ਪਿੰਡ ਤੋਂ ਵੀਹ ਮੀਲ ਦੂਰ ਕਿੱਥੇ ਧਰਮਗੜ੍ਹ ਪਿਆ ਸੀ ਤੇ ਉਸ ਰਾਤ ਮਿੰਦਰੋਂ ਵਾਲੀ ਗੱਲ ਦਾ ਜੇ ਕਿਸੇ ਨੂੰ ਪਤਾ ਲੱਗ ਜਾਂਦਾ। ਸ਼ੀਲ ਕਿੰਨੇ ਹਾੜ੍ਹੇ ਕਢਵਾ ਰਹੀ ਹੈ।
ਚਾਹ ਆ ਚੁੱਕੀ ਸੀ। ਕੋਲਡ ਡਰਿੰਕ ਵੀ। ਉਹ ਪੀਣ ਲੱਗੇ। ਚੰਦਨ ਨੇ ਗੱਲ ਤੋਰੀ, 'ਸ਼ੀਲ, ਤੂੰ ਮੇਰੀ ਹਾਲ ਨੂੰ ਸਮਝਦੀ ਕਿਉਂ ਨਹੀਂ?'
‘ਕੀ, ਦੱਸ ਵੀ ਕੋਈ ਗੱਲ?'
ਮੈਂ ਦੁਖੀ ਬਹੁਤ ਆਂ।'
‘ਕੀ ਦੁੱਖ ਐ ਤੈਨੂੰ?'
‘ਦੱਸਾਂ ਤਾਂ ਦਸਿਆ ਵੀ ਨਹੀਂ ਜਾਂਦਾ। ਨਾ ਹੀ ਤੂੰ ਸੁਣਦੀ ਐਂ।'
‘ਦਸ ਤਾਂ ਸਹੀ।'
‘ਜੋ ਕੁਝ ਮੈਂ ਚਹੁੰਨਾ, ਕਹਿ ਨਹੀਂ ਸਕਦਾ ਤੇ ਨਾ ਹੀ ਸ਼ਾਇਦ ਤੂੰ ਮੰਨੇਗੀ।'
‘ਗੱਲ ਵੀ ਕਰ ਕੋਈ।'
'ਮੇਰੀ ਪਿਆਸ ਕੋਲ ਤੇਰੇ ਪਾਣੀ ਤੱਕ ਪਹੁੰਚਣ ਦੀ ਹਿੰਮਤ ਨਹੀਂ।'
ਅੱਧਾ ਆਦਮੀ
37