ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੰਗਲਵਾਰ ਦੋ:

ਚੰਦਰ ਨੇ ਅੱਧੀ ਛੁੱਟੀ ਲਈ ਤੇ ਰਾਣੀਸਰ ਨੂੰ ਚੱਲ ਪਿਆ। ਸ਼ਰਾਬ ਦੀ ਬੋਤਲ ਉਸ ਨੇ ਸ਼ਾਹਕੋਟ ਦੇ ਬੱਸ ਸਟੈਂਡ ਤੋਂ ਹੀ ਲੈ ਲਈ ਸੀ। ਰਾਣੀਸਰ ਪਹੁੰਚ ਕੇ ਉਹ ਸਿੱਧਾ ਕੰਦੋ ਦੇ ਘਰ ਗਿਆ।

ਤੇ ਫਿਰ ਦਿਨ ਛਿਪੇ ਜਿਹੇ ਜਦ ਉਹ ਤਿਆਰ ਜਿਹਾ ਹੋ ਕੇ ਆਪਣੇ ਘਰੋਂ ਕੰਦੋ ਦੇ ਘਰ ਵੱਲ ਜਾ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਉਹ ਅੱਧਾ ਆਦਮੀ ਰਹਿ ਗਿਆ ਹੈ। ਪਰ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਦਾ ਜ਼ਰੂਰੀ ਅੱਧ ਸ਼ੀਲ ਕੋਲ ਰਹਿ ਗਿਆ ਜਾਂ ਹੁਣ ਕੰਦੋ ਕੋਲ ਜਾ ਰਿਹਾ ਹੈ? *

40

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ